ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ, ਮੈਕੇਂਜੀ ਨੂੰ 2420 ਅਰਬ ਰੁਪਏ ਦੇਣਗੇ ਬੇਜੋਸ

04/05/2019 11:06:15 PM

ਵਾਸ਼ਿੰਗਟਨ - ਐਮਾਜ਼ਨ ਦੇ ਸੰਸਥਾਪਕ (ਸੀ. ਈ. ਓ.) ਜੈੱਫ ਬੇਜੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਂਜੀ ਬੇਜੋਸ ਨੇ ਵੀਰਵਾਰ ਨੂੰ ਤਲਾਕ ਨੂੰ ਆਖਰੀ ਰੂਪ ਦੇ ਦਿੱਤਾ। ਇਸ ਨੂੰ ਇਤਿਹਾਸ 'ਚ ਸਭ ਤੋਂ ਵੱਡਾ ਤਲਾਕ ਮੰਨਿਆ ਜਾ ਰਿਹਾ ਹੈ। ਇਸ ਤਲਾਕ ਤੋਂ ਬਾਅਦ ਮੈਕੇਂਜੀ ਬੇਜੋਸ ਦੁਨੀਆ ਦੀ ਤੀਜੀ ਸਭ ਤੋਂ ਅਮੀਰ ਔਰਤ ਬਣ ਗਈ ਹੈ। ਇਸ ਸੈਟੇਲਮੈਂਟ ਤੋਂ ਬਾਅਦ ਜੈੱਫ ਕੋਲ 75 ਫੀਸਦੀ ਸਟਾਕ ਬਚੇ ਹਨ ਅਤੇ ਮੈਕੇਂਜੀ ਨੂੰ ਲਗਭਗ 35 ਬਿਲੀਅਨ ਡਾਲਰ (2420 ਅਰਬ ਰੁਪਏ) ਸ਼ੇਅਰ ਦਿੱਤੇ ਗਏ ਹਨ। ਮੈਕੇਂਜੀ ਬੇਜੋਸ ਨੇ ਕਿਹਾ ਕਿ ਉਹ 'ਦਿ ਵਾਸ਼ਿੰਗਟਨ ਪੋਸਟ' ਅਤੇ ਸਪੇਸ ਐਕਸਪਲੋਰੇਸ਼ਨ ਫਰਮ ਬਲੂ ਓਰੀਜ਼ਨ 'ਚ ਆਪਣੀ ਸਾਰੀ ਹਿੱਸੇਦਾਰੀ ਆਪਣੇ ਪਤੀ ਅਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੂੰ ਦੇ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬਚੇ ਹੋਏ ਐਮਾਜ਼ਨ ਸਟਾਕ 'ਤੇ ਵੋਟਿੰਗ ਕੰਟਰੋਲ ਵੀ ਆਪਣੇ ਪਤੀ ਨੂੰ ਦੇ ਦੇਵੇਗੀ।
ਜੈੱਫ ਬੇਜੋਸ (55) ਅਤੇ ਮੈਕੇਂਜੀ (48) ਨੇ ਸਾਲ 1993 ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ 4 ਬੱਚੇ ਹਨ। ਇਸ ਤੋਂ ਬਾਅਦ ਜੈੱਫ ਬੇਜੋਸ ਨੇ ਸਾਲ 1994 'ਚ ਸੀਏਟਲ ਸਥਿਤ ਆਪਣੇ ਗੈਰਾਜ਼ 'ਚ ਐਮਾਜ਼ਨ ਦੀ ਸਥਾਪਨਾ ਕੀਤੀ ਅਤੇ ਇਸ ਨੂੰ ਆਨਲਾਈਨ ਰੀਟੇਲ 'ਤੇ ਹਾਵੀ ਹੋਣ ਵਾਲੇ ਕੋਲੋਸਸ 'ਚ ਬਦਲ ਦਿੱਤਾ। ਅਮਰੀਕੀ ਸਕਿਊਰਿਟੀਜ਼ ਅਤੇ ਐਕਸਚੇਂਜ ਕਮਿਸ਼ਨ 'ਚ ਦਿੱਤੀ ਗਈ ਫਾਈਲਿੰਗ 'ਚ ਐਮਾਜ਼ਨ ਨੇ ਆਖਿਆ ਕਿ ਮੈਕੇਂਜੀ ਬੇਜੋਸ ਕੰਪਨੀ ਨੇ ਬਕਾਇਆ ਕਾਮਨ ਸਟਾਕ 'ਚ 4 ਫੀਸਦੀ ਨੂੰ ਕੰਟਰੋਲ ਕਰੇਗਾ। ਐਮਾਜ਼ਨ ਦਾ ਮਾਰਕਿਟ ਪੂੰਜੀਕਰਣ ਕਰੀਬ 890 ਅਰਬ ਡਾਲਰ ਹੈ। ਐਮਾਜ਼ਨ ਦੀ ਮੌਜੂਦਾ ਸਟਾਕ ਕੀਮਤ ਕਰੀਬ 35.6 ਅਰਬ ਡਾਲਰ ਹੋਵੇਗੀ। ਫੋਬਰਸ ਪ੍ਰਤਿਕਾ ਮੁਤਾਬਕ, ਤਲਾਕ ਦੇ ਸਮਝੌਤੇ ਤੋਂ ਬਾਅਦ ਮੈਕੇਂਜੀ ਬੇਜੋਸ ਦੁਨੀਆ ਦੀ ਤੀਜੀ ਸਭ ਤੋਂ ਅਮੀਰ ਔਰਤ ਬਣ ਗਈ ਹੈ।
ਦੁਨੀਆ ਦੀ ਸਭ ਤੋਂ ਅਮੀਰ ਔਰਤਾਂ 'ਚ ਪਹਿਲੇ ਨੰਬਰ 'ਤੇ ਲਾਰੀਅਲ ਦੀ ਉੱਤਰਾਧਿਕਾਰੀ ਫ੍ਰੈਂਕੋਇਸ ਬੈਟੱਨਕੋਰਟ ਮੇਅਰਸ ਅਤੇ ਦੂਜੇ ਸਥਾਨ 'ਤੇ ਵਾਲਮਾਰਟ ਦੀ ਐਲਿਸ ਵਾਲਟਨ ਦਾ ਨੰਬਰ ਹੈ। ਜੈੱਫ ਬੇਜੋਸ ਹੁਣ ਐਮਾਜ਼ਨ ਦੇ 12 ਫੀਸਦੀ ਦੇ ਮਾਲਕ ਹਨ। ਇਸ ਤਰ੍ਹਾਂ ਉਹ ਅਜੇ ਵੀ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣੇ ਹੋਏ ਹਨ ਅਤੇ ਕੰਪਨੀ 'ਚ ਕਰੀਬ 110 ਅਰਬ ਡਾਲਰ ਦੀ ਅੰਦਾਜ਼ਨ ਜਾਇਦਾਦ ਨਾਲ ਸਭ ਤੋਂ ਵੱਡਾ ਸ਼ੇਅਰ ਧਾਰਕ ਹੈ। ਫੋਬਰਸ ਨੇ ਕਿਹਾ ਕਿ ਉਹ ਮਾਇਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਅਤੇ ਬਰਕਸ਼ਾਇਰ ਹੈਥਵੇ ਵਾਰੇਨ ਬਫੈਚ ਤੋਂ ਅੱਗੇ ਹਨ। ਦੱਸ ਦਈਏ ਕਿ ਜੈੱਫ ਬੇਜੋਸ ਅਤੇ ਮੈਕੇਂਜੀ ਨੇ ਜਨਵਰੀ 'ਚ ਤਲਾਕ ਲੈਣ ਦਾ ਐਲਾਨ ਟਵੀਟ ਕਰਕੇ ਦਿੱਤਾ ਸੀ। ਜੈੱਫ ਬੇਜੋਸ ਨੇ ਆਪਣੇ ਟਵਿੱਟਰ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਦੀ ਪਤਨੀ ਇਕ ਅਸਾਧਾਰਨ ਸਾਥੀ, ਸਹਿਯੋਗੀ ਅਤੇ ਮਾਂ ਸੀ। ਉਹ ਸ਼ਾਨਦਾਰ ਅਤੇ ਪਿਆਰੀ ਔਰਤ ਹੈ। ਮੈਨੂੰ ਪਤਾ ਹੈ ਕਿ ਮੈਂ ਹਮੇਸ਼ਾ ਉਸ ਤੋਂ ਸਿਖਦਾ ਰਹਾਂਗਾ।


Khushdeep Jassi

Content Editor

Related News