ਅਮਰੀਕਾ ਨੇ ਬਣਾਇਆ ਵਿਸ਼ਵ ਦਾ ਸਭ ਤੋਂ ਖਤਰਨਾਕ ਹਥਿਆਰ

07/19/2017 4:22:45 AM

ਵਾਸ਼ਿੰਗਟਨ— ਅਮਰੀਕੀ ਜਲ ਸੇਨਾ ਨੇ ਫਾਂਰਸ ਦੀ ਖਾੜੀ 'ਚ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਲੇਜ਼ਰ ਹਥਿਆਰ (ਲਾਜ) ਦਾ ਸਫਲ ਪ੍ਰੀਖਣ ਕੀਤਾ ਹੈ। ਰੋਸ਼ਨੀ ਤੋਂ ਵੀ ਤੇਜ਼ ਇਹ ਲੇਜ਼ਰ ਕਿਰਣਾਂ ਵਾਲਾ ਹਥਿਆਰ ਕੁਝ ਪਲਾਂ 'ਚ ਹੀ ਡਰੋਨ ਜਹਾਜ਼ ਨੂੰ ਪਿਘਲਾਉਣ ਦੀ ਸਮਰੱਥਾ ਰੱਖਦਾ ਹੈ। ਇਕ ਅਮਰੀਕੀ ਵੈੱਬਸਾਈਟ ਮੁਤਾਬਕ 'ਲਾਜ' ਹਵਾ ਦੇ ਨਾਲ-ਨਾਲ ਜ਼ਮੀਨ ਅਤੇ ਸਮੁੰਦਰੀ ਸਤਾਹ 'ਤੇ ਮੌਜੂਦ ਟਿਚਿਆਂ ਨੂੰ ਵੀ ਨਿਸ਼ਾਨਾ ਬਣਾਉਣ ਦੇ ਕਾਬਲ ਹੈ। ਇਹ ਬੈਲੇਸਟਿਕ ਮਿਜ਼ਾਇਲ ਤੋਂ 50 ਹਜ਼ਾਰ ਗੁਣਾ ਤੇਜ਼ ਰਫਤਾਰ ਨਾਲ ਲੇਜ਼ਰ ਕਿਰਣਾਂ ਛੱਡਦਾ ਹੈ। ਅਮਰੀਕੀ ਨੇਵੀ ਫੌਜ ਨੇ ਆਪਣੇ ਯੂ.ਐੱਸ.ਐੱਸ. ਪੋਂਸ ਜਹਾਜ਼ 'ਤੇ ਇਸ ਦੀ ਤਾਇਨਾਤੀ ਕੀਤੀ ਹੈ।
ਜਾਹਜ਼ ਦੇ ਕਪਤਾਨ ਕਰਿਸਟੋਫਰ ਵੇਲਸ ਨੇ ਦੱਸਿਆ ਕਿ 'ਲਾਜ' ਤੋਂ ਨਿਕਲਣ ਵਾਲੀਆਂ ਲੇਜ਼ਰ ਕਿਰਣਾਂ ਜ਼ਿਆਦਾ ਖਤਰਨਾਕ ਹੁੰਦੀਆਂ ਹਨ। ਜਿਸ ਡਰੋਨ 'ਤੇ ਇਸ ਦਾ ਪ੍ਰੀਖਣ ਕੀਤਾ ਗਿਆ ਉਹ ਕੁਝ ਪਲਾਂ 'ਚ ਹੀ ਸੜ ਕੇ ਸੁਆਹ ਹੋ ਗਿਆ।
ਕਰਿਸਟੋਫਰ ਨੇ ਦਾਅਵਾ ਕੀਤਾ ਕਿ ਦੁਸ਼ਮਨ ਦੇਸ਼ਾਂ ਦੇ ਜਹਾਜ਼ਾਂ ਲਈ 'ਲਾਜ' ਦੇ ਹਮਲੇ ਤੋਂ ਬਚਣ ਪਾਉਣਾ ਆਸਾਨ ਨਹੀਂ ਹੈ। ਇਸ ਦੇ ਚੱਲਣ ਦੌਰਾਨ ਇਸ ਤੋਂ ਕੋਈ ਵੀ ਆਵਾਜ਼ ਨਹੀਂ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਚਲਾਉਣ ਲਈ ਤਿੰਨ ਮਾਹਿਰਾਂ ਦੀ ਲੋੜ ਪੈਂਦੀ ਹੈ। ਕਰਿਸਟੋਫਰ ਨੇ ਦੱਸਿਆ ਕਿ 4 ਕਰੋੜ ਡਾਲਰ (ਕਰੀਬ 260 ਕਰੋੜ ਰੁਪਏ) ਦੀ ਲਾਗਤ ਨਾਲ ਇਸ ਮਿਜ਼ਾਇਲ ਨੂੰ ਤਿਆਰ ਕੀਤਾ ਗਿਆ ਹੈ ਅਤੇ ਕਰੀਬ 1 ਡਾਲਰ ਖਰਚ ਆਉਂਦਾ ਹੈ ਇਸ ਦੀ ਇਕ ਲੇਜ਼ਰ ਕਿਰਣ ਨੂੰ ਛੱਡਣ 'ਤੇ।


Related News