ਚੀਨ ਨੇ ਤਾਈਵਾਨ ਜਲਡਮਰੂ ਤੋਂ ਅਮਰੀਕੀ ਜਹਾਜ਼ ਲੰਘਣ ''ਤੇ ਅਮਰੀਕਾ ਦੀ ਕੀਤੀ ਆਲੋਚਨਾ

05/09/2024 2:08:32 PM

ਤਾਈਪੇ (ਏਜੰਸੀ): ਤਾਈਵਾਨ ਦੇ ਨਵੇਂ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਦੇ ਦੋ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਤਾਈਵਾਨ ਜਲਡਮਰੂ ਰਾਹੀਂ ਅਮਰੀਕੀ ਜਹਾਜ਼ ਦੇ ਲੰਘਣ ਨੂੰ ਲੈ ਕੇ ਚੀਨ ਦੀ ਫ਼ੌਜ ਨੇ ਅਮਰੀਕਾ ਦੀ ਆਲੋਚਨਾ ਕੀਤੀ ਹੈ। ਇਸ ਦੌਰਾਨ ਵਾਸ਼ਿੰਗਟਨ ਅਤੇ ਬੀਜਿੰਗ ਨਿਯਮਤ ਮਿਲਟਰੀ ਐਕਸਚੇਂਜ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੀਨੀਅਰ ਨੇਵੀ ਕੈਪਟਨ ਅਤੇ ਈਸਟਰਨ ਥੀਏਟਰ ਕਮਾਂਡ ਦੇ ਬੁਲਾਰੇ ਲੀ ਸ਼ੀ ਨੇ ਬੁੱਧਵਾਰ ਨੂੰ ਤਾਈਵਾਨ ਜਲਡਮਰੂ ਰਾਹੀਂ ਅਮਰੀਕੀ ਜੰਗੀ ਬੇੜੇ ਯੂ.ਐਸ.ਐਸ ਹੈਲਸੀ ਦੇ ਲੰਘਣ ਦੀ ਆਲੋਚਨਾ ਕੀਤੀ ਅਤੇ ਅਮਰੀਕਾ 'ਤੇ ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਾਇਆ।

ਪੜ੍ਹੋ ਇਹ ਅਹਿਮ ਖ਼ਬਰ- ਚੀਨ : ਟਰੱਕ ਤੇ ਯਾਤਰੀ ਵੈਨ ਵਿਚਾਲੇ ਜ਼ਬਰਦਸਤ ਟੱਕਰ, 9 ਲੋਕਾਂ ਦੀ ਮੌਤ

ਲੀ ਨੇ ਇਕ ਬਿਆਨ 'ਚ ਕਿਹਾ ਕਿ ਕਮਾਂਡ ਨੇ ਜਹਾਜ਼ ਦੀ ਹਰਕਤ 'ਤੇ ਨਜ਼ਰ ਰੱਖਣ ਲਈ ਜਲ ਸੈਨਾ ਅਤੇ ਹਵਾਈ ਸੈਨਾ ਨੂੰ ਤਾਇਨਾਤ ਕੀਤਾ ਸੀ। ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਵੀ ਇਕ ਜਹਾਜ਼ ਇਸ ਤਰ੍ਹਾਂ ਲੰਘਿਆ ਸੀ। ਇਸ ਘਟਨਾ ਤੋਂ ਇਕ ਦਿਨ ਪਹਿਲਾਂ ਅਮਰੀਕਾ ਅਤੇ ਚੀਨ ਦੇ ਫੌਜ ਮੁਖੀਆਂ ਨੇ ਖੇਤਰੀ ਤਣਾਅ ਨੂੰ ਘੱਟ ਕਰਨ ਲਈ ਗੱਲਬਾਤ ਕੀਤੀ ਸੀ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਗੱਲਬਾਤ ਨਵੰਬਰ 2022 ਵਿੱਚ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News