ਗਾਇਕ ਮਨਕਿਰਤ ਔਲਖ ਸਿਆਸਤ ''ਚ ਹੋਏ ਸਰਗਰਮ, ਇਸ ਸਿਆਸੀ ਪਾਰਟੀ ਦਾ ਬਣਿਆ ਸਟਾਰ ਪ੍ਰਚਾਰਕ

05/24/2024 4:52:08 PM

ਐਂਟਰਟੇਨਮੈਂਟ ਡੈਸਕ : ਪੰਜਾਬ 'ਚ ਇੰਨੀਂ ਦਿਨੀਂ ਲੋਕ ਸਭਾ ਚੋਣਾਂ ਦਾ ਰੁਝਾਨ ਜ਼ੋਰਾਂ 'ਤੇ ਚੱਲ ਰਿਹਾ ਹੈ। ਅਜਿਹੇ 'ਚ ਕਈ ਕਲਾਕਾਰਾਂ ਦਾ ਵੀ ਸਿਆਸੀ ਸਫ਼ਰ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ ਹੀ ਕਈ ਕਲਾਕਾਰ ਸਿਆਸੀ ਪਾਰਟੀਆਂ ਦਾ ਪ੍ਰਚਾਰ ਕਰ ਰਹੇ ਹਨ। ਹਾਲ ਹੀ 'ਚ ਮਨਕਿਰਤ ਔਲਖ ਵੀ ਸਿਆਸਤ 'ਚ ਸਰਗਰਮ ਦਿਸੇ।

PunjabKesari

ਦਰਅਸਲ, ਹਾਲ ਹੀ 'ਚ ਗਾਇਕ ਮਨਕਿਰਤ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਹਰਿਆਣਾ ਦੀ ਸਿਆਸੀ ਪਾਰਟੀ ਇਨੈਲੋ ਯਾਨੀਕਿ ਇੰਡੀਅਨ ਨੈਸ਼ਨਲ ਲੋਕ ਦਲ ਦਾ ਸਟਾਰ ਪ੍ਰਚਾਰਕ ਬਣਿਆ ਹੋਇਆ ਹੈ। ਉਹ ਇਨੈਲੋ ਦੇ ਲੋਕ ਸਭਾ ਉਮੀਦਵਾਰ ਅਭੈ ਸਿੰਘ ਚੌਟਾਲਾ ਲਈ ਚੋਣ ਪ੍ਰਚਾਰ ਕਰ ਰਿਹਾ ਹੈ। ਇੰਨਾਂ ਹੀ ਨਹੀਂ ਮਨਕਿਰਤ ਅਭੈ ਸਿੰਘ ਚੌਟਲਾ ਦੇ ਰੋਡ ਸ਼ੋਅ 'ਚ ਵੀ ਨਜ਼ਰ ਆਏ ਅਤੇ ਗਾਇਕ ਨੇ ਸਿਆਸੀ ਆਗੂ ਲਈ ਵੋਟਾਂ ਦੀ ਅਪੀਲ ਵੀ ਕੀਤੀ।

PunjabKesari

ਦੱਸ ਦਈਏ ਕਿ ਦੇਸ਼ ਭਰ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ। ਹਰ ਸਿਆਸੀ ਪਾਰਟੀ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕਰ ਰਹੀ ਹੈ। ਇਸ ਲਈ ਪਾਰਟੀਆਂ ਫ਼ਿਲਮ ਸਟਾਰਜ਼ ਨੂੰ ਵੀ ਚੋਣ ਪ੍ਰਚਾਰਕ ਬਣਾ ਰਹੀਆਂ ਹਨ। ਮਨਕਿਰਤ ਔਲਖ ਦਾ ਹਰਿਆਣਾ ਨਾਲ ਡੂੰਘਾ ਰਿਸ਼ਤਾ ਹੈ। ਉਹ ਹਰਿਆਣਾ ਦੀ ਜੰਮਪਲ ਹੈ ਅਤੇ ਹਰਿਆਣਾ ਦੀ ਮਿਊਜ਼ਿਕ ਇੰਡਸਟਰੀ 'ਚ ਵੀ ਕਾਫੀ ਐਕਟਿਵ ਹੈ। ਇਸ ਕਰਕੇ ਉਹ ਹਰਿਆਣਾ ਦੀ ਸਿਆਸਤ 'ਚ ਸਰਗਰਮ ਨਜ਼ਰ ਆ ਰਹੇ ਹਨ। ਇਸ ਦੇ ਨਾਲ-ਨਾਲ ਮਨਕਿਰਤ ਔਲਖ ਦਾ ਹਰਿਆਣਾ 'ਚ ਕਾਫੀ ਮਜ਼ਬੂਤ ਫੈਨ ਬੇਸ ਹੈ। 

PunjabKesari

ਦੱਸਣਯੋਗ ਹੈ ਕਿ ਗਾਇਕ ਮਨਕਿਰਤ ਔਲਖ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਸ ਦੇ ਹਾਲ ਹੀ 'ਚ ਬੈਕ ਟੂ ਬੈਕ 3 ਗਾਣੇ ਸੁਪਰਹਿੱਟ ਹੋਏ ਹਨ। ਇਸ ਤੋਂ ਇਲਾਵਾ ਗਾਇਕ ਅੱਜ ਕੱਲ੍ਹ ਆਪਣੀਆਂ ਗਤੀਵਿਧੀਆਂ ਕਰਕੇ ਵੀ ਲਾਈਮਲਾਈਟ 'ਚ ਬਣਿਆ ਹੋਇਆ ਹੈ। 

PunjabKesari

PunjabKesari

PunjabKesari


sunita

Content Editor

Related News