LinkedIn ''ਚ ਆਈ ਨਵੀਂ ਅਪਡੇਟ, ਹੁਣ ਨੌਕਰੀ ਲੱਭਣ ''ਚ AI ਕਰੇਗਾ ਮਦਦ

Saturday, Jun 15, 2024 - 09:21 PM (IST)

LinkedIn ''ਚ ਆਈ ਨਵੀਂ ਅਪਡੇਟ, ਹੁਣ ਨੌਕਰੀ ਲੱਭਣ ''ਚ AI ਕਰੇਗਾ ਮਦਦ

ਗੈਜੇਟ ਡੈਸਕ- ਲਗਭਗ ਸਾਰੇ ਪ੍ਰੋਫੈਸ਼ਨਲ ਲੋਕਾਂ ਕੋਲ LinkedIn ਅਕਾਊਂਟ ਹੁੰਦਾ ਹੈ, ਜਿਨ੍ਹਾਂ ਕੋਲ ਨਹੀਂ ਹੁੰਦਾ ਉਹ ਨੌਕਰੀ ਦੇ ਕੁਝ ਸਮੇਂ ਬਾਅਦ ਅਕਾਊਂਟ ਬਣਾ ਲੈਂਦੇ ਹਨ। LinkedIn 'ਤੇ ਆਮਤੌਰ 'ਤੇ ਲੋਕ ਆਪਣੀ ਪ੍ਰੋਫੈਸ਼ਨ ਦੇ ਲੋਕਾਂ ਨਾਲ ਜੁੜਨ ਲਈ ਅਕਾਊਂਟ ਬਣਾਉਂਦੇ ਹਨ। LinkedIn ਨੌਕਰੀ ਲੱਭਣ 'ਚ ਵੀ ਲੋਕਾਂ ਦੀ ਮਦਦ ਕਰਦਾ ਹੈ। ਹੁਣ ਮਾਈਕ੍ਰੋਸਾਫਟ ਦੀ ਮਲਕੀਅਤ ਵਾਲੇ LinkedIn ਨੇ ਇਕ ਨਵਾਂ ਫੀਚਰ ਜਾਰੀ ਕੀਤਾ ਹੈ ਜੋ ਲੋਕਾਂ ਨੂੰ ਨੌਕਰੀ ਲੱਭਣ 'ਚ ਮਦਦਗਾਰ ਸਾਬਿਦ ਹੋ ਸਕਦਾ ਹੈ। 

LinkedIn ਨੇ ਆਪਣੇ ਪਲੇਟਫਾਰਮ 'ਤੇ ਆਸਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਏ.ਆਈ. ਦਾ ਸਪੋਰਟ ਜਾਰੀ ਕੀਤਾ ਹੈ ਜੋ ਯੂਜ਼ਰਜ਼ ਨੂੰ ਨੌਕਰੀ ਸਰਚ ਕਰਨ 'ਚ ਮਦਦ ਕਰੇਗਾ ਅਤੇ ਯੂਜ਼ਰਜ਼ ਬਹੁਤ ਹੀ ਘੱਟ ਸਮੇਂ 'ਚ ਨੌਕਰੀ ਸਰਚ ਕਰ ਸਕਣਗੇ। ਆਪਣੀ ਪਸੰਦੀਦਾ ਨੌਕਰੀ ਲਈ ਯੂਜ਼ਰਜ਼ ਨੂੰ ਸਿਰਫ ਇਕ ਪ੍ਰੋਮਪਸ ਦੇਣਾ ਹੋਵੇਗਾ, ਉਸ ਤੋਂ ਬਾਅਦ ਏ.ਆਈ. ਟੂਲ ਉਸ ਕੀਵਰਡ ਨਾਲ ਸੰਬੰਧਿਤ ਨੌਕਰੀ ਤੁਹਾਨੂੰ ਦਿਖਾ ਦੇਵੇਗਾ। LinkedIn ਦਾ ਏ.ਆਈ. ਅਪਡੇਟ ਫਿਲਹਾਲ ਸਿਰਫ ਪ੍ਰੀਮੀਅਮ ਵਰਜ਼ਨ ਲਈ ਹੀ ਜਾਰੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਟੂਲ ਫਿਲਹਾਲ ਅੰਗਰੇਜੀ ਨੂੰ ਸਪੋਰਟ ਕਰ ਰਿਹਾ ਹੈ। 

LinkedIn 'ਤੇ ਹੁਣ ਏ.ਆਈ. ਸਪੋਰਟ ਵਾਲਾ ਚੈਟਬਾਟ ਵੀ ਆਇਆ ਹੈ। ਇਹ ਚੈਟਬਾਟ ਵੀ ਪ੍ਰੋਮਪਟ ਦੇ ਆਧਾਰ 'ਤੇ ਤੁਹਾਨੂੰ ਨੌਕਰੀ ਸਰਚ ਕਰਕੇ ਦੇਵੇਗਾ। ਉਦਾਹਰਣ ਦੇ ਤੌਰ 'ਤੇ ਤੁਸੀਂ ਨੌਕਰੀ ਲਈ “Find me a job in cybersecurity within my network” ਦਾ ਪ੍ਰੋਮਪਟ ਦੇ ਸਕਦੇ ਹੋ। LinkedIn ਦਾ ਇਹ ਏ.ਆਈ. ਟੂਲ ਯੂਜ਼ਰਜ਼ ਦੇ ਐਪਲੀਕੇਸ਼ਨ ਦੇ ਰਿਜ਼ਿਊਮੇ ਦਾ ਰੀਵਿਊ ਵੀ ਕਰੇਗਾ। ਇਹ ਟੂਲ ਯੂਜ਼ਰਜ਼ ਨੂੰ ਸੁਝਾਅ ਵੀ ਦੇਵੇਗਾ ਅਤੇ ਕਵਰ ਲੈਟਰ ਬਣਾਉਣ ਦੇ ਤਰੀਕੇ ਦੱਸੇਗਾ। 


author

Rakesh

Content Editor

Related News