ਦੁਨੀਆ ਭਰ ਦੇ ਬੱਚੇ ਕੋਰੋਨਾਵਾਇਰਸ ਸਬੰਧੀ ਬਣਾ ਰਹੇ ਹਨ ਵੱਖ-ਵੱਖ ਯਾਦਾਂ

05/27/2020 6:09:41 PM

ਵਾਸ਼ਿੰਗਟਨ (ਭਾਸ਼ਾ): ਦੁਨੀਆ ਭਰ ਵਿਚ ਬੱਚੇ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨੂੰ ਆਪਣੇ-ਆਪਣੇ ਨਜ਼ਰੀਏ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਤੇ ਕੋਈ ਬੱਚਾ ਇਸ ਦੇ ਬਾਰੇ ਵਿਚ ਜਾਨਣ ਲਈ ਉਤਸੁਕ ਹੈ ਤਾਂ ਕਿਤੇ ਬੱਚਿਆਂ ਦੇ ਮਨ ਵਿਚ ਇਸ ਛੂਤਕਾਰੀ ਰੋਗ ਨਾਲ ਪੈਦਾ ਹੋਏ ਹਾਲਾਤ ਦੀ ਚਿੰਤਾ ਹੈ।ਕੈਨੇਡਾ ਦੇ ਦੂਰ-ਦੁਰਾਡੇ ਉੱਤਰੀ ਇਕਲੁਇਟ ਸ਼ਹਿਰ ਵਿਚ ਇਕ ਮੁੰਡਾ ਕੋਰੋਨਾਵਾਇਰਸ ਦੇ ਬਾਰੇ ਵਿਚ ਸਭ ਕੁਝ ਜਾਨਣ ਲਈ ਹਰ ਵੇਲੇ ਖਬਰਾਂ ਨਾਲ ਚਿਪਕਿਆ ਰਹਿੰਦਾ ਹੈ। ਆਸਟ੍ਰੇਲੀਆ ਵਿਚ ਇਕ ਕੁੜੀ ਮਰਨ ਵਾਲੇ ਲੋਕਾਂ ਲਈ ਦੁਖੀ ਹੋਣ ਦੇ ਨਾਲ ਹੀ ਇਸ ਦੇ ਬਾਅਦ ਖੁਸ਼ਹਾਲ ਭਵਿੱਖ ਦੇਖ ਰਹੀ ਹੈ। ਰਵਾਂਡਾ ਵਿਚ ਇਕ ਮੁੰਡੇ ਨੂੰ ਡਰ ਹੈ ਕਿ ਦੇਸ਼ ਵਿਚ ਤਾਲਾਬੰਦੀ ਖਤਮ ਹੋਣ ਦੇ ਬਾਅਦ ਫੌਜ ਆਪਣੇ ਨਾਗਰਿਕਾਂ 'ਤੇ ਹਿੰਸਕ ਕਾਰਵਾਈ ਕਰੇਗੀ।

ਇਸ ਬੀਮਾਰੀ ਨੇ ਉਦਾਸੀ, ਬੋਰੀਅਤ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕਾਂ ਦੇ ਘਰਾਂ ਵਿਚ ਅਚਾਨਕ ਤੋਂ ਰਿਸ਼ਤੇਦਾਰਾਂ ਦਾ ਆਉਣਾ ਬੰਦ ਹੋ ਗਿਆ ਹੈ ਅਤੇ ਦੋਸਤ ਸਿਰਫ ਵੀਡੀਓ ਸਕ੍ਰੀਨ 'ਤੇ ਹੀ ਨਜ਼ਰ ਆਉਂਦੇ ਹਨ। ਕੁਝ ਬੱਚੇ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਜਦਕਿ ਕੁਝ ਡਰੇ ਹੋਏ ਹਨ। ਫਿਰ ਵੀ ਜ਼ਿਆਦਾਤਰ ਬੱਚੇ ਖੇਡ ਵਿਚ ਮਸਤ ਹਨ। ਉੱਤਰੀ ਕੈਲੀਫੋਰਨੀਆ ਦੇ ਦੂਰ-ਦੁਰਾਡੇ ਦੇ ਜੰਗਲਾਂ ਵਿਚ ਕਰੂਕ ਕਬੀਲੇ ਦੇ ਇਕ ਮੁੰਡੇ ਨੇ ਸਿਰਫ 5,000 ਦੀ ਆਬਾਦੀ ਵਾਲੇ ਆਪਣੇ ਭਾਈਚਾਰੇ ਦੇ ਇਸ ਗਲੋਬਲ ਮਹਾਮਾਰੀ ਤੋਂ ਬਚਣ ਨੂੰ ਲੈਕੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਇਕ ਰੈਪ ਗੀਤ ਲਿਖਿਆ ਹੈ। ਭਾਵੇਂਕਿ ਕਈ ਥਾਵਾਂ 'ਤੇ ਬੱਚੇ ਤਾਲਾਬੰਦੀ ਦਾ ਆਨੰਦ ਵੀ ਲੈ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ, ਕੋਰੋਨਾ ਨਾਲ ਮੌਤ ਦੇ ਖਤਰੇ ਬਾਰੇ ਦੱਸਦੀ ਹੈ ਉਂਗਲ ਦੀ ਲੰਬਾਈ

ਭਾਰਤ ਵਿਚ ਤਾਲਾਬੰਦੀ ਦੇ ਦੌਰਾਨ 9 ਸਾਲ ਦਾ ਅਦਵੈਤ ਵਲੱਭ ਸਾਂਵਰੀਆ ਆਪਣੇ ਛੋਟੇ ਭਰਾ ਦੇ ਨਾਲ ਖੇਡਦਾ ਹੈ। ਉਸਨੇ ਕਿਹਾ,''ਅਸੀਂ ਖੇਡਦੇ ਹਾਂ, ਫਿਲਮਾਂ ਦੇਖਦੇ ਹਾਂ, ਫੋਨ ਦੀ ਵਰਤੋਂ ਕਰਦੇ ਹਾਂ ਅਤੇ ਸਕਾਈਪ 'ਤੇ ਕਾਲ ਕਰਦੇ ਹਾਂ।'' ਉਹਨਾਂ ਨੇ ਇਕ ਕਮਰੇ ਨੂੰ ਕ੍ਰਿਕਟ ਪਿਚ ਬਣਾ ਲਿਆ ਹੈ ਜਿਸ ਵਿਚ ਇਕ ਭਰਾ ਗੇਂਦ ਸੁੱਟਦਾ ਹੈ ਅਤੇ ਦੂਜਾ ਬੱਲੇਬਾਜ਼ੀ ਕਰਦਾ ਹੈ। ਕਈ ਵਾਰ ਉਹ ਸ਼ਤਰੰਜ ਅਤੇ ਊਨੋ ਜਿਹੀਆਂ ਸ਼ਾਂਤ ਖੇਡਾਂ ਵੀ ਖੇਡਦੇ ਹਨ। ਸਕੂਲਾਂ ਦੇ ਅਨਿਸ਼ਚਿਤ ਸਮੇਂ ਤੱਕ ਬੰਦ ਹੋਣ ਨਾਲ ਖੁਸ਼ ਦੋਵੇਂ ਭਰਾ ਭਾਵੇਂਕਿ ਬਾਹਰ ਜਾ ਕੇ ਖੇਡਣ ਨੂੰ ਯਾਦ ਕਰਦੇ ਹਨ। ਇਸ ਸਭ ਦੇ ਬਾਵਜੂਦ ਦੋਵੇਂ ਭਰਾ ਚਾਹੁੰਦੇ ਹਨ ਕਿ ਤਾਲਾਬੰਦੀ ਇਕ ਸਾਲ ਤੱਕ ਲਾਗੂ ਰਹੇ। ਛੋਟੇ ਭਰਾ ਉਦਵ ਪ੍ਰਤਾਪ ਨੇ ਕਿਹਾ,''ਤਾਲਾਬੰਦੀ ਉਦੋਂ ਤੱਕ ਨਹੀਂ ਖੁੱਲ੍ਹਣੀ ਚਾਹੀਦੀ ਜਦੋਂ ਤੱਕ ਕਿ ਇਨਫੈਕਸ਼ਨ ਦੇ ਮਾਮਲੇ ਜ਼ੀਰੋ ਨਾ ਹੋ ਜਾਣ।''


Vandana

Content Editor

Related News