ਬੀਚ ''ਤੇ ਧੁੱਪ ਸੇਕ ਰਹੀ ਸੀ ਔਰਤ, ਵਾਪਰਿਆ ਅਜਿਹਾ ਹਾਦਸਾ ਕਿ ਖਤਰੇ ''ਚ ਪਈ ਜਾਨ

07/22/2017 3:12:23 PM

ਵਾਸ਼ਿੰਗਟਨ— ਬੀਚ ਦੇ ਕਿਨਾਰੇ 'ਤੇ ਘੁੰਮਣ ਅਤੇ ਬੈਠਣ ਦਾ ਹਰ ਕਿਸੇ ਦਾ ਦਿਲ ਕਰਦਾ ਹੈ। ਲੋਕ ਖਾਸ ਤੌਰ 'ਤੇ ਇੱਥੇ ਘੁੰਮਣ ਲਈ ਜਾਂਦੇ ਹਨ ਅਤੇ ਆਪਣਾ ਸਮਾਂ ਬਤੀਤ ਕਰਦੇ ਹਨ। ਕਦੇ-ਕਦੇ ਖੁਸ਼ੀ ਅਤੇ ਆਰਾਮ ਦੇ ਪਲ ਜ਼ਿੰਦਗੀ ਲਈ ਖਤਰਾ ਵੀ ਖੜ੍ਹਾ ਕਰ ਦਿੰਦੇ ਹਨ ਅਤੇ ਕਈਆਂ ਦੀ ਤਾਂ ਜਾਨ ਹੀ ਮੁਸੀਬਤ 'ਚ ਹੀ ਆ ਜਾਂਦੀ ਹੈ। 

PunjabKesari
ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ 'ਚ ਦੇਖਿਆ ਗਿਆ ਹੈ ਕਿ ਇਕ ਔਰਤ ਬੀਚ ਦੇ ਕਿਨਾਰੇ ਬੈਠੀ ਧੁੱਪ ਸੇਕ ਰਹੀ ਸੀ। ਅਚਾਨਕ ਉਸ ਨੂੰ ਤੇਜ਼ ਆਵਾਜ਼ਾਂ ਸੁਣਾਈ ਦਿੱਤੀਆਂ। ਇਸ ਤੋਂ ਪਹਿਲਾਂ ਕਿ ਉਹ ਕੁੱਝ ਸਮਝ ਸਕਦੀ, ਕੁੱਝ ਹੀ ਦੇਰ ਬਾਅਦ ਨੇੜਲੀ ਚੱਟਾਨ ਡਿਗਣ ਲੱਗ ਗਈ। ਇਹ ਸਭ ਉਸ ਦੇ ਇੰਨੇ ਨਜ਼ਦੀਕ ਹੋਇਆ ਕਿ ਉਹ ਸਹਿਮ ਗਈ ਅਤੇ ਬੈਠੀ ਰਹੀ। ਇਸ ਦੇ ਕੁੱਝ ਦੇਰ ਮਗਰੋਂ ਉਸ ਨੂੰ ਹੋਸ਼ ਆਇਆ ਤਾਂ ਆਪਣਾ ਤੋਲੀਆ ਚੁੱਕ ਕੇ ਉੱਥੋਂ ਦੂਰ ਭੱਜਣ ਲੱਗੀ। ਇਸ ਕੁੜੀ ਦੀ ਕਿਸਮਤ ਚੰਗੀ ਸੀ ਕਿ ਉਹ ਥੋੜ੍ਹੀ ਪਿੱਛੇ ਬੈਠੀ ਸੀ। ਜੇਕਰ ਉਹ ਚੱਟਾਨ ਦੇ ਨੇੜੇ ਬੈਠੇ ਹੁੰਦੀ ਤਾਂ ਉਸ ਦਾ ਬਚਣਾ ਬਹੁਤ ਮੁਸ਼ਕਲ ਸੀ। ਇਹ ਸਭ ਤਸਵੀਰਾਂ ਦੂਰ ਖੜੇ ਉਸ ਦੇ ਦੋਸਤ ਨੇ ਖਿੱਚੀਆਂ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ।


Related News