WHO ਨੇ ਸੀਰਮ ਇੰਸਟੀਚਿਊਟ ਨੂੰ ਯਾਦ ਦਿਵਾਇਆ ''ਕੋਵੈਕਸ'' ਲਈ ਕੀਤਾ ਵਾਅਦਾ
Tuesday, May 18, 2021 - 07:49 PM (IST)

ਨਿਊਯਾਰਕ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਟ੍ਰੇਡੋਸ ਅਦਨੋਮ ਘੇਬ੍ਰੇਯੀਅਸ ਨੇ ਕਿਹਾ ਕਿ ਭਾਰਤ 'ਚ ਵਿਨਾਸ਼ਕਾਰੀ ਕੋਵਿਡ-19 ਦਾ ਕਹਿਰ ਘੱਟ ਹੋਣ ਤੋਂ ਬਾਅਦ ਸੀਰਮ ਇੰਟਸਟੀਚਿਊਟ ਆਫ ਇੰਡੀਆ ਨੂੰ ਵੈਕਸੀਨ ਦੀ ਸਪਲਾਈ ਲਈ ਕੋਵੈਕਸ ਵਚਨਬੱਧਤਾਂ ਨੂੰ ਪੂਰਾ ਕਰਨਾ ਹੋਵੇਗਾ। ਕੋਵੈਕਸ ਦੁਨੀਆ ਭਰ 'ਚ ਕੋਰੋਨਾ ਵਾਇਰਸ ਵੈਕਸੀਨ ਦੀ ਸਪਲਾਈ ਲਈ ਇਕ ਗਲੋਬਲੀ ਪਹਿਲ ਹੈ।
ਇਹ ਵੀ ਪੜ੍ਹੋ-'ਇਜ਼ਰਾਈਲੀ ਹਵਾਈ ਹਮਲੇ ਪੂਰਾ ਤਰ੍ਹਾਂ ਜਾਰੀ ਰਹਿਣਗੇ ਤੇ ਲੰਬੇ ਸਮੇਂ ਤੱਕ ਚੱਲਣਗੇ'
ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਨੇ ਇਕ ਰੋਜ਼ਾਨਾ ਪ੍ਰੈੱਸ ਸੰਮੇਲਨ 'ਚ ਕਿਹਾ ਕਿ ਦੁਨੀਆ ਭਰ 'ਚ ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਦੇ ਚੱਲਦੇ ਗਲੋਬਲ ਵੈਕਸੀਨ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਕੋਵੈਕਸ ਕੋਲ ਪਹਿਲਾਂ ਹੀ ਜੂਨ ਦੇ ਆਖਿਰ ਤੱਕ 19 ਕਰੋੜ ਖੁਰਾਕਾਂ ਦੀ ਕਮੀ ਹੈ। ਕੋਵੈਕਸੀਨ ਭਾਵ ਗਲੋਬਲ ਕੋਵਿਡ ਵੈਕਸੀਨ ਸਮਤਾ ਯੋਜਨਾ ਤਹਿਤ ਹੁਣ ਤੱਕ 124 ਦੇਸ਼ਾਂ ਨੂੰ 6.5 ਕਰੋੜ ਵੈਕਸੀਨ ਦਿੱਤੀ ਗਈ। ਇਹ ਉਨ੍ਹਾਂ ਦੇਸ਼ਾਂ ਅਤੇ ਨਿਰਮਾਤਾਵਾਂ 'ਤੇ ਨਿਰਭਰ ਹੈ ਜਿਨ੍ਹਾਂ ਨੂੰ ਆਪਣੀ ਵਚਨਬੱਧਤਾਵਾਂ ਪੂਰੀਆਂ ਕਰਨੀਆਂ ਹਨ। ਘੇਬ੍ਰੇਯੀਅਸ ਨੇ ਕਿਹਾ ਕਿ ਇਕ ਵਾਰ ਜਦ ਭਾਰਤ 'ਚ ਵਿਨਾਸ਼ਕਾਰੀ ਕਹਿਰ ਘੱਟ ਹੋ ਜਾਵੇਗਾ ਤਾਂ ਜ਼ਰੂਰੀ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਵਾਪਸ ਪਟੜੀ 'ਤੇ ਪਰਤੇ ਅਤੇ ਕੋਵੈਕਸ ਲਈ ਆਪਣੀ ਸਪਲਾਈ ਵਚਨਬੱਧਤਾਵਾਂ ਨੂੰ ਪੂਰਾ ਕਰੇ।
ਇਹ ਵੀ ਪੜ੍ਹੋ-ਹੁਣ ਫਰਿੱਜ 'ਚ 1 ਮਹੀਨੇ ਤੱਕ ਸਟੋਰ ਕੀਤੀ ਜਾ ਸਕਦੀ ਹੈ ਇਹ ਕੋਰੋਨਾ ਵੈਕਸੀਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।