ਤਾਲਿਬਾਨ ਨੇ ਕੁਝ ਅਮਰੀਕੀਆਂ ਨੂੰ ਬੰਧਕ ਬਣਾ ਕੇ ਰੱਖਿਆ ਹੈ : ਅਮਰੀਕੀ ਸੰਸਦ ਮੈਂਬਰ
Monday, Sep 06, 2021 - 01:01 AM (IST)
ਵਾਸ਼ਿੰਗਟਨ-ਅਮਰੀਕੀ ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ 'ਚ ਇਕ ਸੀਨੀਅਰ ਰਿਪਬਲਿਕਨ ਮੈਂਬਰ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੇ ਨਿਕਲਣ ਤੋਂ ਬਾਅਦ ਪਿੱਛੇ ਰਹਿ ਗਏ ਕੁਝ ਅਮਰੀਕੀ ਨਾਗਰਿਕ ਹਵਾਈ ਅੱਡੇ 'ਤੇ ਜਹਾਜ਼ 'ਚ ਬੈਠੇ ਹਨ ਪਰ ਤਾਲਿਬਾਨ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ। ਪ੍ਰਤੀਨਿਧੀ ਸਭਾ ਦੇ ਮੈਂਬਰ ਮਾਈਕਲ ਮੈੱਕਾਲ ਨੇ ਕਿਹਾ ਕਿ ਮਜਾਰ ਏ ਸ਼ਰੀਫ ਹਵਾਈ ਅੱਡੇ 'ਤੇ ਛੇ ਜਹਾਜ਼ ਹਨ ਜਿਨ੍ਹਾਂ 'ਚ ਅਮਰੀਕੀ ਨਾਗਰਿਕਾਂ ਅਤੇ ਅਫਗਾਨ ਅਨੁਵਾਦਕ ਮੌਜੂਦ ਹਨ।
ਇਹ ਵੀ ਪੜ੍ਹੋ - ਤਾਲਿਬਾਨ ਨੇ ਪੰਜਸ਼ੀਰ ਗਵਰਨਰ ਦਫ਼ਤਰ 'ਤੇ ਕੀਤਾ ਕਬਜ਼ਾ, ਜਸ਼ਨ ਦੌਰਾਨ ਹਵਾਈ ਫਾਇਰਿੰਗ 'ਚ 70 ਲੋਕਾਂ ਦੀ ਮੌਤ
ਮੈੱਕਾਲ ਨੇ ਕਿਹਾ ਕਿ ਅਜੇ ਤਾਲਿਬਾਨ ਨੇ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਹੈ। ਮਜਾਰ ਏ ਸ਼ਰੀਫ ਹਵਾਈ ਅੱਡੇ 'ਤੇ ਇਕ ਕਰਮਚਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਵੱਲੋਂ ਚਾਰਟਰ ਕੀਤੇ ਗਏ ਕਈ ਜਹਾਜ਼ ਹਵਾਈ ਅੱਡੇ 'ਤੇ ਮੌਜੂਦ ਹਨ। ਤਾਲਿਬਾਨ ਨੇ ਉਨ੍ਹਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ ਅਤੇ ਕਿਹਾ ਕਿ ਉਹ ਯਾਤਰੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨਾ ਚਾਹੁੰਦੇ ਹਨ। ਮੈੱਕਾਲ ਨੇ 'ਫਾਕਸ ਨਿਊਜ਼ ਸੰਡੇ' 'ਤੇ ਕਿਹਾ ਕਿ ਤਾਲਿਬਾਨ ਨੇ ਮੰਗਾਂ ਰੱਖੀਆਂ ਹਨ। ਇਸ ਦੇ ਬਾਰੇ 'ਚ ਉਨ੍ਹਾਂ ਨੇ ਵਿਸਤਾਰ ਨਾਲ ਨਹੀਂ ਦੱਸਿਆ ਪਰ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਤਾਲਿਬਾਨ ਹੋਰ ਮੰਗਾਂ ਕਰ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।