ਦੱਖਣੀ ਅਫਰੀਕਾ ''ਚ ਕੋਵਿਡ-19 ਦੇ ਨਵੇਂ ਵੇਰੀਐਂਟ ਨੇ ਮਾਹਿਰਾਂ ਨੂੰ ਕੀਤਾ ਹੈਰਾਨ

11/29/2021 12:03:04 AM

ਪ੍ਰਿਟੋਰੀਆ-ਦੱਖਣੀ ਅਫਰੀਕਾ 'ਚ ਕੋਵਿਡ-19 ਦੇ ਤਾਜ਼ਾ ਮਾਮਲਿਆਂ 'ਚ ਸ਼ੇਵਾਨੇ ਯੂਨੀਵਰਸਿਟੀ (ਟੀ.ਯੂ.ਟੀ.) ਆਫ ਤਕਨਾਲੋਜੀ ਇਕ 'ਹਾਟਸਪਾਟ' ਦੇ ਤੌਰ 'ਤੇ ਉਭਰੀ ਹੈ। ਇਸ ਯੂਨੀਵਰਸਿਟੀ 'ਚ ਕਈ ਵਿਦਿਆਰਥੀ ਇਨਫੈਕਟਿਡ ਪਾਏ ਗਏ ਹਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਈ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਹਾਟਸਪਾਟ ਉਹ ਸਥਾਨ ਹੁੰਦਾ ਹੈ ਜਿਥੇ ਜ਼ਿਆਦਾ ਗਿਣਤੀ 'ਚ ਕੋਵਿਡ-19 ਦੇ ਮਾਮਲੇ ਸਾਹਮਣੇ ਆਉਂਦੇ ਹਨ। ਦੱਸ ਦੇਈਏ ਕਿ ਦੱਖਣੀ ਅਫਰੀਕਾ ਤੋਂ ਫੈਲੇ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਨੇ ਮਹਿਰਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਸ਼ੇਵਾਨੇ ਮੈਟ੍ਰੋਪਾਲਿਟਨ ਦੇ ਅਧਿਕਾਰੀ ਹੁਣ ਟੀਕਾਕਰਨ 'ਤੇ ਜ਼ੋਰ ਦੇ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਕਾਰਨ ਮੋਰੱਕੋ ਨੇ ਦੁਨੀਆਭਰ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਰੋਕ

ਅਧਿਕਾਰੀ ਵਿਸ਼ੇਸ਼ ਤੌਰ 'ਤੇ ਘੱਟ ਉਮਰ ਦੇ ਲੋਕਾਂ 'ਚ ਟੀਕਾਕਰਨ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਨ ਜਿਨ੍ਹਾਂ 'ਚ ਇਸ ਦੀ ਗਤੀ ਹੌਲੀ ਸੀ। ਟੀ.ਯੂ.ਟੀ. 'ਚ ਜ਼ਿਆਦਾਤਰ ਵਿਦਿਆਰਥੀਆਂ ਨੂੰ ਟੀਕਾ ਨਹੀਂ ਲੱਗਿਆ ਹੈ। ਦੱਖਣੀ ਅਫਰੀਕਾ 'ਚ 18 ਤੋਂ 34 ਸਾਲ ਦੇ ਲੋਕਾਂ 'ਚੋਂ ਸਿਰਫ 22 ਫੀਸਦੀ ਨੂੰ ਹੀ ਟੀਕਾ ਲਾਇਆ ਗਿਆ ਹੈ। ਇਸ ਉਮਰ ਦੇ ਲੋਕਾਂ 'ਚੋਂ ਕੁਝ ਹੁਣ ਟੀਕਾ ਲਵਾਉਣ ਵਾਲੇ ਮੁੜ ਵਿਚਾਰ ਕਰ ਰਹੇ ਹਨ। ਹਾਲਾਂਕਿ, ਯੂਨੀਵਰਸਿਟੀ ਦਾ ਟੀਕਾਕਰਨ ਕੇਂਦਰ ਹਫ਼ਤੇ ਲਈ ਬੰਦ ਸੀ। ਟੀਕੇ ਦੀ ਇਕ ਖੁਰਾਕ ਲੈ ਚੁੱਕੇ ਵਿਦਿਆਰਥੀ ਮਨਕੋਬਾ ਜਿਥਾ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨਗੇ।

ਇਹ ਵੀ ਪੜ੍ਹੋ : ਨੀਦਰਲੈਂਡ ਤੇ ਆਸਟ੍ਰੇਲੀਆ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਆਏ ਸਾਹਮਣੇ

ਜਿਥਾ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਕਿ ਉਹ ਟੀਕਾ ਲਵਾ ਲੈਣ। ਇਸ ਨਾਲ ਉਹ ਕੋਰੋਨਾ ਵਾਇਰਸ ਤੋਂ ਦੂਰ ਹੀ ਰਹਿ ਸਕਣਗੇ। ਮਹਾਮਾਰੀ ਨਾਲ ਲੋਕ ਮਰ ਰਹੇ ਹਨ ਅਤੇ ਇਨਫੈਕਟਿਡਾਂ ਦੀ ਗਿਣਤੀ ਵਧ ਰਹੀ ਹੈ। ਮਹਾਮਾਰੀ ਨੂੰ ਲਗਭਗ ਦੋ ਸਾਲ ਬੀਤ ਚੁੱਕੇ ਹਨ। ਦੁਨੀਆ ਕੋਵਿਡ-19 ਦੇ ਨਵੇਂ ਰੂਪ ਦੇ ਇਨਫੈਕਸ਼ਨ ਨੂੰ ਰੋਕਣ ਲਈ ਸੰਘਰਸ਼ ਕਰ ਰਹੀ ਹੈ, ਜਿਸ ਦੀ ਪਹਿਲਾਂ ਦੱਖਣੀ ਅਫਰੀਕਾ 'ਚ ਪਛਾਣ ਕੀਤੀ ਗਈ ਸੀ।

ਇਹ ਵੀ ਪੜ੍ਹੋ :ਚੈੱਕ ਗਣਰਾਜ 'ਚ ਫਿਆਲਾ ਨੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਚੁੱਕੀ ਸਹੁੰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 

 


Karan Kumar

Content Editor

Related News