10 ਮਿੰਟ ''ਚ ਵਿਆਹ ਕਰਾ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ਪਹੁੰਚਿਆ ਇਹ ਡਾਕਟਰੀ ਜੋਡ਼ਾ

02/06/2020 1:44:00 AM

ਬੀਜਿੰਗ - ਕੋਰੋਨਾਵਾਇਰਸ ਕਾਰਨ ਚੀਨ ਵਿਚ 490 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਖਤਰਨਾਕ ਵਾਇਰਸ ਭਾਰਤ, ਬਿ੍ਰਟੇਨ ਅਤੇ ਰੂਸ ਸਮੇਤ 20 ਤੋਂ ਜ਼ਿਆਦਾ ਦੇਸ਼ਾਂ ਵਿਚ ਫੈਲ ਗਿਆ ਹੈ। ਇਸ ਵਿਚਾਲੇ ਡਾਕਟਰਾਂ ਦੀ ਭੂਮਿਕਾ ਬਹੁਤ ਅਹਿਮ ਹੋ ਗਈ ਹੈ, ਜੋ ਮਰੀਜ਼ਾਂ ਦੀ ਜਾਨ ਬਚਾਉਣ ਲਈ ਭਗਵਾਨ ਬਣੇ ਹੋਏ ਹਨ। ਅਜਿਹੇ ਹਾਲਾਤ ਵਿਚ ਇਕ ਡਾਕਟਰ ਦਾ ਵਿਆਹ ਹੋਇਆ ਪਰ ਉਹ ਸਿਰਫ 10 ਮਿੰਟ ਵਿਚ ਵਿਆਹ ਦੀਆਂ ਰਸਮਾਂ ਨੂੰ ਪੂਰਾ ਕਰ ਮਰੀਜ਼ਾਂ ਦਾ ਇਲਾਜ ਕਰਨ ਲਈ ਹਸਪਤਾਲ ਪਹੁੰਚ ਗਿਆ। ਇਸ ਕੰਮ ਲਈ ਡਾਕਟਰ ਲੀ ਝਿਕਿਯਾਂਗ ਦੀਆਂ ਖੂਬ ਤਰੀਫਾਂ ਹੋ ਰਹੀਆਂ ਹਨ।

ਚਾਈਨਾ ਟਾਈਮਸ ਦੀ ਇਕ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਸ਼ੇਡੋਂਗ ਦੇ ਹੇਂਜ ਵਿਚ ਇਕ ਜੋਡ਼ੇ ਨੇ 30 ਜਨਵਰੀ ਸਵੇਰੇ 10 ਮਿੰਟ ਵਿਚ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ ਅਤੇ ਡਾਕਟਰ ਲਾਡ਼ਾ ਇਸ ਤੋਂ ਬਾਅਦ ਤੁਰੰਤ ਹੀ ਮਰੀਜ਼ਾਂ ਦੇ ਇਲਾਜ ਲਈ ਹਸਪਤਾਲ ਪਹੁੰਚ ਗਿਆ। ਦਰਅਸਲ, ਵਿਆਹ ਦੀ ਤਰੀਕ ਇਸ ਖਤਰਨਾਕ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਪਹਿਲਾਂ ਤੈਅ ਹੋਈ ਸੀ। ਪਰ ਬੀਮਾਰੀ ਦੇ ਫੈਲਣ ਤੋਂ ਬਾਅਦ ਲਾਡ਼ਾ ਅਤੇ ਲਾਡ਼ੀ ਅਸਮੰਜਸ ਵਿਚ ਸੀ ਕਿ ਕੀ ਵਿਆਹ ਦੀ ਤਰੀਕ ਨੂੰ ਅੱਗੇ ਵਧਾਇਆ ਜਾਵੇ ਜਾਂ ਇਸ ਨੂੰ ਜਲਦੀ ਨਾਲ ਨਿਪਟਾਇਆ ਜਾਵੇ।

ਲਾਡ਼ੀ ਯੂ ਹੋਂਗਯਾਨ ਨੇ ਵਿਆਹ ਨੂੰ ਆਸਾਨ ਬਣਾਉਣ ਅਤੇ ਜਲਦੀ ਨਿਪਟਾਉਣ ਲਈ ਫੈਸਲੇ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਤੈਅ ਕੀਤਾ ਕਿ ਉਹ ਵਿਆਹ ਦੀ ਤਰੀਕ ਨੂੰ ਅੱਗੇ ਨਹੀਂ ਵਧਾ ਰਹੇ ਹਨ ਅਤੇ ਪ੍ਰੋਗਰਾਮ ਲਈ ਸਿਰਫ ਆਪਣੇ ਮਾਤਾ-ਪਿਤਾ ਨੂੰ ਹੀ ਬੁਲਾਉਣਗੇ। ਸ਼ੇਡੋਂਗ ਯੂਨੀਵਰਸਿਟੀ ਵਿਚ ਲੀ ਝਿਕੀਯਾਂਗ ਡਾਕਟਰ ਹਨ। ਆਪਣੇ ਸੁਪਰ ਸ਼ਾਰਟ ਵਿਆਹ ਤੋਂ ਬਾਅਦ ਉਹ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਵਿਚ ਮਦਦ ਕਰਨ ਲਈ ਹਸਪਤਾਲ ਚਲੇ ਗਏ। ਵੇਇਬੋ ਜਿਹੀ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਨ੍ਹਾਂ ਦੇ ਵਿਆਹ ਦੀ ਫੋਟੋ ਵਾਇਰਲ ਹੋ ਰਹੀ ਹੈ, ਜਿਸ ਵਿਚ ਨਵੇਂ-ਵਿਆਹੇ ਜੋਡ਼ਿਆਂ ਨੂੰ ਮੂੰਹ 'ਤੇ ਮਾਸਕ ਲਗਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਨੂੰ ਇਸ ਘਾਤਕ ਬੀਮਾਰੀ ਦਾ ਕੇਂਦਰ ਮੰਨਿਆ ਜਾਂਦਾ ਹੈ। ਬੀਮਾਰੀ ਫੈਲਣ ਤੋਂ ਰੋਕਣ ਲਈ ਪਿਛਲੇ ਹਫਤੇ ਤੋਂ ਕਰੀਬ 56 ਮਿਲੀਅਨ ਲੋਕਾਂ ਨੂੰ ਵਰਚੁਅਲ ਲਾਕਡਾਓਨ ਦੇ ਤਹਿਤ ਰੱਖਿਆ ਗਿਆ ਹੈ। ਅਲਜਜ਼ੀਰਾ ਦੀ ਰਿਪੋਰਟ ਹੈ ਕਿ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਨੇ ਹੁਬੇਈ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਸਿਹਤ ਸੇਵਾ ਪ੍ਰਣਾਲੀਆਂ ਨੂੰ ਵਧਾਇਆ ਹੈ, ਜਿਸ ਨਾਲ ਡਾਕਟਰਾਂ ਅਤੇ ਨਰਸਾਂ ਨੂੰ ਜ਼ਿਆਦਾ ਕੰਮ ਕਰਨਾ ਪੈ ਰਿਹਾ ਹੈ।
 


Khushdeep Jassi

Content Editor

Related News