ਮਾਈਕ੍ਰੋਨੇਸ਼ੀਆ 'ਚ ਲੱਗੇ ਭੂਚਾਲ ਦੇ ਝਟਕੇ, ਤੀਬਰਤਾ ਰਹੀ 6.6

Friday, Dec 08, 2017 - 04:09 PM (IST)

ਵਾਸ਼ਿੰਗਟਨ— ਪ੍ਰਸ਼ਾਂਤ ਮਹਾਸਾਗਰੀ ਦੇਸ਼ ਮਾਈਕ੍ਰੋਨੇਸ਼ੀਆ ਦੇ ਯਾਪ 'ਚ ਸ਼ੁੱਕਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਪ੍ਰਸ਼ਾਂਤ ਖੇਤਰ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.6 ਮਾਪੀ ਗਈ। ਭੂਚਾਲ ਕਾਰਣ ਸੁਨਾਮੀ ਦਾ ਖਤਰਾ ਹੋਣ ਤੋਂ ਇਨਕਾਰ ਕੀਤਾ ਗਿਆ ਹੈ। ਭੂਚਾਲ ਦਾ ਕੇਂਦਰ ਜ਼ਮੀਨ ਸਤ੍ਹਾ ਤੋਂ 46 ਕਿਲੋਮੀਟਰ ਥੱਲੇ ਰਿਹਾ। ਅਲਾਸਕਾ ਸੁਨਾਮੀ ਚਿਤਾਵਨੀ ਕੇਂਦਰ ਮੁਤਾਬਕ ਸ਼ੁਰੂ 'ਚ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਪਰ ਬਾਅਦ 'ਚ ਇਸ ਦਾ ਖੰਡਨ ਕੀਤਾ ਗਿਆ।


Related News