ਇਸ ਜਿਉਂਦੀ ਜਾਗਦੀ 'ਬਾਰਬੀ ਡਾਲ ਦੀ ਖੂਬਸੂਰਤੀ' ਹੀ ਬਣੀ ਦੁਸ਼ਮਣ, ਆਪਣੇ ਘਰ 'ਚ ਹੀ ਹੋਈ ਕੈਦ
Sunday, Nov 12, 2017 - 09:28 PM (IST)
ਵਾਸ਼ਿੰਗਟਨ/ਮਾਸਕੋ — ਹਰ ਕੁੜੀ ਦੀ ਇਹ ਚਾਅ ਹੁੰਦਾ ਹੈ ਕਿ ਉਹ ਖੂਬਸੂਰਤ ਦਿੱਖੇ। ਜੇਕਰ ਕਦੇ-ਕਦੇ ਇਹੀ ਖੂਬਸੂਰਤੀ ਜਾਨ ਦਾ ਦੁਸ਼ਮਣ ਬਣ ਜਾਂਦੀ ਹੈ। ਕੁਝ ਅਜਿਹਾ ਹੀ ਮਾਮਲਾ ਹੈ ਰੂਸ ਦੇ ਸ਼ਹਿਰ ਮਾਸਕੋ ਦੀ ਰਹਿਣ ਵਾਲੀ 28 ਸਾਲਾਂ ਦੀ ਏਨਜਲਿਕਾ ਕੇਨੋਵਾ ਦਾ।

ਉਹ ਬਿਨ੍ਹਾਂ ਸਰਜਰੀ ਅਤੇ ਮੇਕਅੱਪ ਦੇ ਬਾਰਬੀ ਡਾਲ ਜਿਹੀ ਦਿੱਖਦੀ ਹੈ। ਇਸ ਲਈ ਲੋਕ ਉਸ ਨੂੰ ਰਸ਼ੀਅਨ ਬਾਰਬੀ ਦੇ ਨਾਂ ਨਾਲ ਵੀ ਬੁਲਾਉਂਦੇ ਹਨ। ਸੋਸ਼ਲ ਮੀਡੀਆ 'ਤੇ ਉਸ ਦੇ ਚਾਹੁੰਣ ਵਾਲਿਆਂ ਦੀ ਬਹੁਤ ਜ਼ਿਆਦਾ ਹੈ। ਏਨਜੇਲਿਕਾ ਦੇ ਫੇਸਬੁੱਕ ਪੇਜ 'ਤੇ 40 ਹਜ਼ਾਰ ਤੋਂ ਜ਼ਿਆਦਾ ਲੋਕ ਫੋਲੋਅ ਕਰ ਰਹੇ ਹਨ। ਉਥੇ ਇੰਸਟਾਗ੍ਰਾਮ 'ਤੇ ਉਸ ਦੇ ਕਰੀਬ 74 ਹਜ਼ਾਰ ਫੋਲੋਅਰਜ਼ ਹਨ।

ਪਰ ਉਸ ਦੀ ਜ਼ਿੰਦਗੀ 'ਤੇ ਉਸ ਦੇ ਮਾਤਾ-ਪਿਤਾ ਦਾ ਕਾਫੀ ਕੰਟਰੋਲ ਹੈ। ਉਸ ਦੇ ਖਾਣ-ਪੀਣ ਤੋਂ ਲੈ ਕੇ ਕੱਪੜਿਆਂ ਤੱਕ ਦਾ ਫੈਸਲਾ ਉਸ ਦੇ ਮਾਤਾ-ਪਿਤਾ ਹੀ ਕਰਦੇ ਹਨ। ਏਨਜੇਲਿਕਾ ਦਾ ਲੁਕ ਵੀ ਬਾਰਬੀ ਡਾਲ ਜਿਹਾ ਹੈ ਅਕੇ ਇਸ ਲਈ ਉਸ ਦੇ ਮਾਤਾ-ਪਿਤਾ ਉਸ ਦੇ ਲਈ ਡ੍ਰੇਸ ਵੀ ਬਾਰਬੀ ਡੌਲ ਵਰਗੀਆਂ ਹੀ ਲਿਆਉਂਦੇ ਹਨ। ਏਨਜੇਲਿਕਾ ਕਹਿੰਦੀ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਬਿਲਕੁਲ ਇਕ ਰਾਜਕੁਮਾਰੀ ਵਾਂਗ ਪਾਲਿਆ ਹੈ।

ਉਹ ਕਹਿੰਦੀ ਹੈ ਕਿ ਕਦੇ ਮੈਨੂੰ ਇਕੱਲੇ ਘਰ ਦੇ ਬਾਹਰ ਨਹੀਂ ਜਾਣ ਦਿੱਤਾ ਜਾਂਦਾ। ਮੈਂ ਕਦੇ ਕਿਸੇ ਮੁੰਡੇ ਦੇ ਨਾਲ ਡੇਟ 'ਤੇ ਨਹੀਂ ਗਈ ਅਤੇ ਨਾ ਹੀ ਕੋਈ ਐਡਲੱਟ ਹੋਣ ਅਨੁਭਵ ਲਿਆ ਹੈ। ਮੈਂ ਅਸਲ ਜ਼ਿੰਦਗੀ ਲਈ ਫਿੱਟ ਨਹੀਂ ਹਾਂ, ਮੈਂ ਇਕ ਜਿਉਂਦੀ ਜਾਗਦੀ ਗੁੱਡੀ ਹਾਂ। ਜਿਨ੍ਹਾਂ ਵੀ ਮੁੰਡਿਆਂ ਨੂੰ ਮੈਂ ਜਾਣਦੀ ਹਾਂ, ਉਹ ਸਿਰਫ ਮੇਰੇ ਦੋਸਤ ਹਨ ਅਤੇ ਮੇਰੇ ਕੋਈ ਬੁਆਏਫ੍ਰੇਂਡ ਨਹੀਂ ਹੈ।

ਏਨਜੇਲਿਕਾ ਦਾ ਕਹਿਣਾ ਹੈ ਕਿ ਉਸ ਦੀ ਮਾਂ ਅਤੇ ਪਿਤਾ ਇਕ ਮਾਡਲ ਦੇ ਰੂਪ 'ਚ ਮੇਰੇ ਸਫਲ ਹੋਣ ਨੂੰ ਲੈ ਕੇ ਉਤਸਕ ਹਨ। ਉਨ੍ਹਾਂ ਨੂੰ ਮੇਰੇ ਫੋਟੋ-ਸ਼ੂਟ 'ਤੇ ਮਾਣ ਹੈ। ਜਦੋਂ ਵੀ ਕਦੇਂ ਅਸੀਂ ਬਾਹਰ ਕਿਤੇ ਖਾਣੇ 'ਤੇ ਜਾਂਦੇ ਹਾਂ, ਤਾਂ 3 ਸੀਟਾਂ ਹੀ ਬੁੱਕ ਹੁੰਦੀਆਂ ਹਨ ਅਤੇ ਮੇਰੇ ਮਾਤਾ-ਪਿਤਾ ਹਮੇਸ਼ਾ ਮੇਰੇ ਨਾਲ ਰਹਿੰਦੇ ਹਨ।

ਉਸ ਨੇ ਦੱਸਿਆ ਕਿ ਜਦੋਂ ਉਹ 6 ਸਾਲਾਂ ਦੀ ਸੀ, ਉਦੋਂ ਤੋਂ ਮੇਰੇ ਮਾਤਾ-ਪਿਤਾ ਨੇ ਮੇਰੇ ਲਈ ਬਾਰਬੀ ਡਾਲ ਦਾ ਕਲੈਕਸ਼ਨ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਵਾਂਗ ਮੈਨੂੰ ਪਾਲਿਆ ਅਤੇ ਮੇਰੇ ਕੱਪੜੇ ਵੀ ਉਦਾਂ ਦੇ ਹੀ ਖਰੀਦੇ।

ਮੈਂ ਬਚਪਨ ਤੋਂ ਹੀ ਕਈ ਘੰਟੇ ਸ਼ੀਸ਼ੇ ਅੱਗੇ ਖੜ੍ਹੀ ਰਹਿੰਦੀ ਸੀ ਅਤੇ ਮਾਤਾ-ਪਿਤਾ ਦੇ ਦੋਸਤਾਂ ਸਾਹਮਣੇ ਪਰਫਾਰਮ ਕਰਦੀ ਸੀ। ਹਰ ਕੋਈ ਮੈਨੂੰ ਰੂਸ ਦੀ ਬਾਰਬੀ ਡਾਲ ਕਹਿੰਦਾ ਹੈ।

