ਇਜ਼ਰਾਇਲੀ ਫੌਜੀ ਨੂੰ ਥੱਪੜ ਮਾਰਨ ਵਾਲੀ ਫਲਸਤੀਨੀ ਕੁੜੀ ਹੋਈ ਜੇਲ 'ਚੋਂ ਰਿਹਾਅ

Monday, Jul 30, 2018 - 09:56 PM (IST)

ਟੁਬਾਸ — ਇਜ਼ਰਾਇਲੀ ਫੌਜੀ ਦੇ ਥੱਪੜ ਮਾਰਨ ਵਾਲੀ ਫਲਸਤੀਨੀ ਕੁੜੀ ਨੂੰ 8 ਮਹੀਨਿਆਂ ਬਾਅਦ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਅਹਿਦ ਤਮੀਮੀ ਨਾਂ ਦੀ ਇਸ ਕੁੜੀ ਦਾ ਇਜ਼ਰਾਇਲੀ ਫੌਜ ਨਾਲ ਹੋਈ ਕੁੱਟਮਾਰ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਅਹਿਦ ਨੂੰ ਵੈਸਟ ਬੈਂਕ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਸਾਲ ਵਾਇਰਲ ਹੋਈ ਵੀਡੀਓ 'ਚ ਅਹਿਦ ਤਮੀਮੀ ਨੂੰ ਨਬੀ ਸਾਲੇਹ 'ਚ ਉਸ ਦੇ ਘਰ ਤੋਂ ਬਾਹਰ ਇਜ਼ਰਾਇਲੀ ਫੌਜ ਨੂੰ ਥੱਪੜ ਅਤੇ ਲੱਤਾ ਮਾਰਦੇ ਹੋਏ ਦੇਖਿਆ ਗਿਆ ਸੀ।

PunjabKesari


ਫਲਸਤੀਨੀਆਂ ਲਈ ਉਹ ਵਿਰੋਧ ਦਾ ਪ੍ਰਤੀਕ ਬਣ ਚੁੱਕੀ ਹੈ ਪਰ ਕੁਝ ਦਾ ਮੰਨਣਾ ਹੈ ਕਿ ਉਸ ਨੇ ਮਸ਼ਹੂਰ ਹੋਣ ਲਈ ਅਜਿਹਾ ਕੀਤਾ ਸੀ। ਜਿਸ ਸ਼ਹਿਰ 'ਚ ਉਸ ਦਾ ਘਰ ਹੈ ਉਥੇ ਪਹੁੰਚਦੇ ਹੀ ਉਸ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਘੇਰ ਲਿਆ। ਭੀੜ ਨੂੰ ਅਹਿਦ ਨੇ ਆਖਿਆ ਕਿ ਜਦੋਂ ਤੱਕ ਇੱਥੋਂ ਕਬਜ਼ਾ ਨਹੀਂ ਹਟਾਇਆ ਜਾਂਦਾ ਉਦੋਂ ਤੱਕ ਵਿਰੋਧ ਜਾਰੀ ਰਹੇਗਾ। ਅਹਿਦ ਤਮੀਮੀ ਨੂੰ ਦਸੰਬਰ 'ਚ ਇਜ਼ਰਾਇਲੀ ਫੌਜ ਨੇ ਗ੍ਰਿਫਤਾਰ ਕੀਤਾ ਸੀ, ਉਦੋਂ ਉਹ 16 ਸਾਲ ਦੀ ਸੀ, ਉਸ 'ਤੇ ਇਕ ਫੌਜੀ 'ਤੇ ਹਮਲਾ ਕਰਨ, ਪੱਥਰ ਸੁੱਟਣ ਅਤੇ ਹਿੰਸਾ ਭੜਕਾਉਣ ਦੇ 12 ਦੋਸ਼ ਲੱਗੇ ਸਨ। ਮਾਰਚ 'ਚ ਉਸ ਨੇ 4 ਦੋਸ਼ਾਂ ਨੂੰ ਕਬੂਲ ਕੀਤਾ ਸੀ, ਜਿਨ੍ਹਾਂ 'ਚੋਂ ਹਿੰਸਾ ਭੜਕਾਉਣ ਅਤੇ ਹਮਲਾ ਕਰਨ ਦੇ ਦੋਸ਼ ਸ਼ਾਮਲ ਸਨ। ਅਹਿਦ ਤਮੀਮੀ ਦੀ ਇਹ ਵੀਡੀਓ 15 ਦਸੰਬਰ, 2017 ਨੂੰ ਉਨ੍ਹਾਂ ਦੀ ਮਾਂ ਨਰੀਮਨ ਨੇ ਬਣਾਈ ਸੀ, ਜਿਸ 'ਚ ਉਸ ਦੇ ਘਰ ਤੋਂ ਬਾਹਰ ਸੜਕ 'ਤੇ 2 ਫੌਜੀ ਉਸ 'ਤੇ ਚੀਕ ਰਹੇ ਸਨ ਅਤੇ ਧੱਕਾ ਮਾਰੇ ਰਹੇ ਸਨ। ਇਹ ਘਟਨਾ ਵੀਡੀਓ ਦੇ ਰੂਪ 'ਚ ਨਰੀਮਨ ਤਮੀਮੀ ਦੇ ਫੇਸਬੁੱਕ ਪ੍ਰੋਫਾਇਲ ਅਪਲੋਡ ਕੀਤੀ ਗਈ ਸੀ। ਕੁੱਟਮਾਰ ਦੇ ਇਸ ਵੀਡੀਓ ਨੂੰ ਕਈ ਲੋਕਾਂ ਨੇ ਦੇਖਿਆ। ਫੁਟੇਜ 'ਚ ਉਹ ਇਕ ਫੌਜੀ ਨੂੰ ਲੱਤ ਮਾਰਦੇ ਹੋਏ ਦੇਖੀ ਜਾਂਦੀ ਹੈ ਅਤੇ ਫਿਰ ਉਸ ਦੇ ਮੂੰਹ 'ਤੇ ਥੱਪੜ ਮਾਰਦੀ ਹੈ ਅਤੇ ਦੂਜੀ ਫੌਜ ਨੂੰ ਵੀ ਮਾਰਨ ਦੀ ਧਮਕੀ ਦਿੰਦੀ ਹੈ।

PunjabKesari


ਅਹਿਦ ਤਮੀਮੀ ਨੇ ਪ੍ਰੀ-ਟ੍ਰਾਇਲ ਸੁਣਵਾਈ 'ਚ ਦੱਸਿਆ ਕਿ ਉਸ ਨੇ ਫੌਜੀਆਂ 'ਤੇ ਹਮਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੇ ਉਸ ਦਿਨ ਰਬੜ ਬੁਲੈਟ ਨਾਲ ਉਸ ਦੇ 15 ਸਾਲ ਦੇ ਚਚੇਰੇ ਭਰਾ (ਚਾਚੇ ਦੇ ਪੁੱਤ) ਮੁਹੰਮਦ ਦੇ ਸਿਰ 'ਚ ਗੋਲੀ ਮਾਰ ਦਿੱਤੀ ਸੀ। ਇਜ਼ਰਾਇਲੀ ਫੌਜ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਰੋਕਣ ਲਈ ਤਮੀਮੀ ਦੇ ਘਰ ਭੇਜਿਆ ਗਿਆ ਸੀ ਜਿੱਥੇ ਫਲਸਤੀਨੀ ਨੌਜਵਾਨ ਇਜ਼ਰਾਇਲੀ ਫੌਜ 'ਤੇ ਪੱਧਰਬਾਜ਼ੀ ਕਰ ਰਹੇ ਸਨ। ਹਾਲਾਂਕਿ ਬਾਅਦ 'ਚ ਮੁਹੰਮਦ ਦੀ ਸੱਟ ਦੇ ਬਾਰੇ 'ਚ ਵੀ ਫੌਜ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਸੱਟ ਬਾਇਕ ਤੋਂ ਡਿੱਗਣ ਕਾਰਨ ਲੱਗੀ ਸੀ। ਅਹਿਦ ਤਮੀਮੀ ਦੇ ਮਾਮਲੇ ਨੂੰ ਇਜ਼ਰਾਇਲੀ ਅਤੇ ਫਲਸਤੀਨ ਵਿਚਾਲੇ ਚੱਲ ਰਹੇ ਵਿਰੋਧ ਨੂੰ ਹੋਰ ਭੜਕਾ ਦਿੱਤਾ ਸੀ। ਘਟਨਾ ਤੋਂ ਬਾਅਦ ਇਜ਼ਰਾਇਲ ਦੇ ਸਿੱਖਿਆ ਮੰਤਰੀ ਨਫਤਾਲੀ ਬੈਨੇਟ ਨੇ ਆਖਿਆ ਕਿ ਉਸ ਦੀ 'ਜ਼ਿੰਦਗੀ ਜੇਲ 'ਚ ਹੀ ਖਤਮ ਹੋਵੇ' ਉਹ ਇਸ ਦੇ ਲਾਇਕ ਹੈ। ਕਈ ਇਜ਼ਰਾਇਲੀ ਲੋਕਾਂ ਦਾ ਕਹਿਣਾ ਹੈ ਕਿ ਅਹਿਦ ਤਮੀਮੀ ਦਾ ਉਸ ਦੇ ਪਰਿਵਾਰ ਨੇ ਸ਼ੋਸ਼ਣ ਕੀਤਾ ਹੈ ਕਿਉਂਕਿ ਇਨ੍ਹਾਂ ਲੋਕਾਂ ਨੇ ਅਹਿਦ ਦੀ ਵੀਡੀਓ ਦਾ ਇਸਤੇਮਾਲ ਇਜ਼ਰਾਇਲੀ ਫੌਜ ਨੂੰ ਭੜਕਾਉਣ ਲਈ ਕੀਤਾ।

PunjabKesari


ਸੋਸ਼ਲ ਮੀਡੀਆ 'ਤੇ ਅਹਿਦ ਦੀ ਮਾਂ 'ਤੇ ਵੀ ਹਿੰਸਾ ਭੜਕਾਉਣ ਦੇ ਦੋਸ਼ ਲਾਏ ਗਏ ਸਨ ਜਦਕਿ ਇਸ ਘਟਨਾ 'ਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਭਤੀਜੇ ਨੂਰ 'ਤੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਫਲਸਤੀਨੀਆਂ ਲਈ ਅਹਿਦ ਇਕ ਰਾਸ਼ਟਰੀ ਪ੍ਰਤੀਕ ਬਣ ਗਈ ਹੈ, ਜੋ ਕਬਜ਼ੇ ਵਾਲੀ ਥਾਂ 'ਤੇ ਹਥਿਆਰਬੰਦ ਇਜ਼ਰਾਇਲੀ ਫੌਜੀਆਂ ਸਾਹਮਣੇ ਬਹਾਦਰੀ ਨਾਲ ਖੜੀ ਰਹੀ। ਅਹਿਮ ਤਮੀਮੀ ਦਾ ਚਿਹਰਾ ਦੇਸ਼ ਦੀਆਂ ਗਲੀਆਂ 'ਚ ਪੋਸਟਰ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ। ਅਹਿਦ ਦੇ ਪਿਤਾ ਨੇ ਉਸ ਦੀ ਰਿਹਾਈ ਲਈ ਇਕ ਆਨਲਾਈਨ ਪਟੀਸ਼ਨ ਅਪਲੋਡ ਕੀਤੀ, ਇਸ ਪਟੀਸ਼ਨ ਦੇ ਸਮਰਥਨ 'ਚ 17 ਲੱਖ ਲੋਕਾਂ ਨੇ ਹਸਤਾਖਰ ਕੀਤੇ।


Related News