170 ਸਾਲਾਂ ਤੋਂ ਸੰਭਾਲ ਕੇ ਰੱਖਿਆ ਹੋਇਆ ਹੈ ਇਕ ਵਿਅਕਤੀ ਦਾ ਸਿਰ, ਇਸ ਪਿੱਛੇ ਹੈ ਵੱਡਾ ਰਾਜ਼

Friday, Jun 02, 2017 - 03:29 PM (IST)

170 ਸਾਲਾਂ ਤੋਂ ਸੰਭਾਲ ਕੇ ਰੱਖਿਆ ਹੋਇਆ ਹੈ ਇਕ ਵਿਅਕਤੀ ਦਾ ਸਿਰ, ਇਸ ਪਿੱਛੇ ਹੈ ਵੱਡਾ ਰਾਜ਼


ਪੁਰਤਗਾਲ— ਮਿਸਰ 'ਚ ਮਨੁੱਖੀ ਸਰੀਰ ਨੂੰ ਸੁਰੱਖਿਅਤ ਰੱਖਣ ਦੀਆਂ ਗੱਲਾਂ ਤਾਂ ਤੁਸੀਂ ਵੀ ਸੁਣੀਆਂ ਹੋਣਗੀਆਂ ਪਰ ਪੁਰਤਗਾਲ 'ਚ ਪਿਛਲੇ 170 ਸਾਲਾਂ ਤੋਂ ਇਕ ਵਿਅਕਤੀ ਦਾ ਵੱਢਿਆ ਹੋਇਆ ਸਿਰ ਸੰਭਾਲ ਕੇ ਰੱਖਿਆ ਗਿਆ ਹੈ। ਪੁਰਤਗਾਲ ਯੂਨੀਵਰਿਸਟੀ 'ਚ 1841 ਤੋਂ ਰੱਖਿਆ ਇਹ ਸਿਰ ਇਕ ਅਪਰਾਧੀ ਦਾ ਹੈ ਜੋ ਸੀਰੀਅਲ ਕਿਲਰ ਸੀ। ਗੈਲਿਸਿਆ ਦੇ ਰਹਿਣ ਵਾਲੇ ਡਿਆਗੋ ਨੂੰ ਜਦ ਫਾਂਸੀ ਦਿੱਤੀ ਗਈ ਤਾਂ ਉਸ ਦੇ ਸਿਰ ਨੂੰ ਦਿਮਾਗੀ ਵਿਗਿਆਨ ਸਮਝਣ ਲਈ ਰੱਖ ਲਿਆ ਗਿਆ। 
ਇਸ 'ਚ ਸਿਰ ਨਾਲ ਉਸ ਦੇ ਵਿਅਕਤੀਤਵ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ ਅਤੇ ਅਧਿਐਨ ਕੀਤਾ ਜਾਂਦਾ ਸੀ।
ਉਸ ਦਾ ਆਪਣਾ ਇਕ ਗਿਰੋਹ ਸੀ ਅਤੇ ਉਹ ਲੋਕਾਂ ਦੇ ਘਰਾਂ 'ਚ ਡਕੈਤੀ ਕਰਦਾ ਸੀ।


Related News