ਜਾਰਜ ਫਲਾਈਡ ਦਾ ਵੀਡੀਓ ਰਿਕਾਰਡ ਕਰਨ ਵਾਲੀ ਲੜਕੀ ਨੂੰ ‘ਪੁਲਿਤਜ਼ਰ ਪੁਰਸਕਾਰ’ ਨੇ ਕੀਤਾ ਸਨਮਾਨਿਤ

Saturday, Jun 12, 2021 - 01:50 PM (IST)

ਜਾਰਜ ਫਲਾਈਡ ਦਾ ਵੀਡੀਓ ਰਿਕਾਰਡ ਕਰਨ ਵਾਲੀ ਲੜਕੀ ਨੂੰ ‘ਪੁਲਿਤਜ਼ਰ ਪੁਰਸਕਾਰ’ ਨੇ ਕੀਤਾ ਸਨਮਾਨਿਤ

ਇੰਟਰਨੈਸ਼ਨਲ ਡੈਸਕ : ਮਿਨੀਆਪੋਲਿਸ ਪੁਲਸ ਅਧਿਕਾਰੀ ਵੱਲੋਂ ਅਸ਼ਵੇਤ ਜਾਰਜ ਫਲਾਈਡ ਨੂੰ ਗਿ੍ਰਫ਼ਤਾਰ ਕੀਤੇ ਜਾਣ ਤੋਂ ਬਾਅਦ ਜ਼ਮੀਨ ’ਤੇ ਸੁੱਟਣ ਦਾ ਵੀਡੀਓ ਰਿਕਾਰਡ ਕਰਨ ਵਾਲੀ ਲੜਕੀ ਨੂੰ ‘ਪੁਲਿਤਜ਼ਰ ਪੁਰਸਕਾਰ’ ਵੱਲੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ। ਲੜਕੀ ਦੇ ਇਸ ਵੀਡੀਓ ਨੇ ਨਸਲੀ ਬੇਇਨਸਾਫੀ ਵਿਰੁੱਧ ਵਿਸ਼ਵਵਿਆਪੀ ਪ੍ਰਦਰਸ਼ਨ ਸ਼ੁਰੂ ਕਰਨ ’ਚ ਸਹਾਇਤਾ ਕੀਤੀ ਸੀ। ‘ਪੁਲਿਤਜ਼ਰ ਪੁਰਸਕਾਰ’ ਵੱਲੋਂ ਕਿਹਾ ਗਿਆ ਹੈ ਕਿ ਡਾਰਨੇਲਾ ਫ੍ਰੇਜ਼ੀਅਰ ਨੂੰ ਜਾਰਜ ਫਲਾਈਡ ਦੀ ਹੱਤਿਆ ਦੀ ਘਟਨਾ ਬਿਨਾਂ ਕਿਸੇ ਡਰ ਦੇ ਰਿਕਾਰਡ ਕਰਨ ਲਈ ਸ਼ੁੱਕਰਵਾਰ ਪ੍ਰਸ਼ੰਸਾ ਪੱਤਰ ਦਿੱਤਾ ਗਿਆ।

ਇਹ ਵੀ ਪੜ੍ਹੋ : ਅਮਰੀਕਾ : ਇੰਡੀਆਨਾ ’ਚ ਭਿਆਨਕ ਸੜਕ ਹਾਦਸੇ ’ਚ ਹੋਈਆਂ 2 ਮੌਤਾਂ, ਕਈ ਜ਼ਖ਼ਮੀ

ਇਕ ਵੀਡੀਓ, ਜਿਸ ਨੇ ਦੁਨੀਆ ਭਰ ’ਚ ਪੁਲਸ ਦੀ ਬੇਰਹਿਮੀ ਖਿਲਾਫ ਪ੍ਰਦਰਸ਼ਨਾਂ ਨੂੰ ਤੇਜ਼ ਕੀਤਾ ਅਤੇ ਸੱਚਾਈ ਤੇ ਨਿਆਂ ਦੀ ਪੱਤਰਕਾਰਾਂ ਦੀ ਭਾਲ ’ਚ ਨਾਗਰਿਕਾਂ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕੀਤਾ ਹੈ। ਫ੍ਰੇਜ਼ੀਅਰ ਦੇ ਪ੍ਰਚਾਰਕ ਨੇ ਸ਼ੁੱਕਰਵਾਰ ਕਿਹਾ ਕਿ ਫ੍ਰੇਜ਼ੀਅਰ ਮੀਡੀਆ ਨੂੰ ਇੰਟਰਵਿਊ ਨਹੀਂ ਦੇ ਰਹੀ ਸੀ। ਫ੍ਰੇਜ਼ੀਅਰ 17 ਸਾਲਾਂ ਦੀ ਸੀ, ਜਦੋਂ ਉਸ ਨੇ 25 ਮਈ 2020 ਨੂੰ 46 ਸਾਲਾ ਅਸ਼ਵੇਤ ਫਲਾਈਡ ਦੀ ਗਿ੍ਰਫਤਾਰੀ ਅਤੇ ਮੌਤ ਦੀ ਘਟਨਾ ਨੂੰ ਰਿਕਾਰਡ ਕੀਤਾ ਸੀ। ਉਸ ਨੇ ਫਲਾਈਡ ਦੀ ਮੌਤ ਦੇ ਦੋਸ਼ੀ ਮਿਨੀਆਪੋਲਿਸ ਦੇ ਸਾਬਕਾ ਪੁਲਸ ਅਧਿਕਾਰੀ ਡੈਰੇਕ ਚੌਵਿਨੀ ਦੇ ਮੁਕੱਦਮੇ ’ਚ ਗਵਾਹੀ ਵੀ ਦਿੱਤੀ ਸੀ।


author

Manoj

Content Editor

Related News