ਕੈਨੇਡਾ ਦੇ ਜੰਗਲਾਂ ''ਚ ਲੱਗੀ ਅੱਗ ਕਾਰਨ ਮੁੜ ਕੀਤਾ ਗਿਆ ਇਹ ਐਲਾਨ

09/02/2017 10:34:08 AM

ਮਾਂਟਰੀਅਲ— ਭਿਆਨਕ ਅੱਗ ਦੀ ਲਪੇਟ 'ਚ ਆਏ ਕੈਨੇਡਾ ਦੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਅੱਜ ਐਮਰਜੈਂਸੀ ਨੂੰ ਵਧਾ ਦਿੱਤਾ ਗਿਆ ਹੈ। ਹਜ਼ਾਰਾਂ ਫਾਇਰ ਫਾਈਟਰਜ਼ ਕਈ ਮਹੀਨਿਆਂ ਤੋਂ ਇੱਥੇ ਦੇ ਜੰਗਲਾਂ 'ਚ ਲੱਗੀ ਅੱਗ 'ਤੇ ਕਾਬੂ ਪਾਉਣ 'ਚ ਜੁਟੇ ਹੋਏ ਹਨ। ਇਸ ਸਥਾਨ 'ਤੇ ਐਮਰਜੈਂਸੀ ਦੀ ਘੋਸ਼ਣਾ 7 ਜੁਲਾਈ ਨੂੰ ਹੋਈ ਸੀ। ਉਸ ਦੇ ਬਾਅਦ ਤੋਂ ਹੁਣ ਇਹ ਚੌਥੀ ਵਾਰ ਹੈ, ਜਦ ਸੂਬੇ 'ਚ ਐਮਰਜੈਂਸੀ ਦੇ ਸਮੇਂ ਨੂੰ ਵਧਾ ਦਿੱਤਾ ਗਿਆ ਹੈ। 
ਇਸ ਹੁਕਮ ਤਹਿਤ ਫਾਇਰ ਫਾਈਟਰਜ਼ ਸਰੋਤਾਂ ਨੂੰ ਜੁਟਾਉਣ ਅਤੇ ਅੱਗ ਦੀ ਲਪੇਟ 'ਚ ਆ ਰਹੇ ਰਿਹਾਇਸ਼ੀ ਇਲਾਕਿਆਂ 'ਚੋਂ ਨਾਗਰਿਕਾਂ ਨੂੰ ਜ਼ਰੂਰੀ ਆਉਣ-ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ 'ਚ ਜੰਗਲਾਂ ਦੀ ਅੱਗ ਫੈਲਣ ਦਾ ਇਹ ਹੁਣ ਤਕ ਦਾ ਸਭ ਤੋਂ ਵੱਡਾ ਮਾਮਲਾ ਹੈ। ਇਲਾਕੇ 'ਚ ਤਾਪਮਾਨ ਬਹੁਤ ਵਧ ਗਿਆ ਹੈ ਅਤੇ ਮੀਂਹ ਦੀ ਮਾਤਰਾ ਆਮ ਤੌਰ 'ਤੇ ਘੱਟ ਹੀ ਰਹਿੰਦੀ ਹੈ। ਇਸ ਸਥਾਨ ਤੋਂ ਜਿਨ੍ਹਾਂ 50 ਹਜ਼ਾਰ ਲੋਕਾਂ ਨੂੰ ਨਿਕਲਣ ਲਈ ਮਜ਼ਬੂਰ ਹੋਣਾ ਪਿਆ, ਉਨ੍ਹਾਂ 'ਚੋਂ ਵਧੇਰੇ ਲੋਕ ਆਪਣੇ ਘਰ ਵਾਪਸ ਨਹੀਂ ਜਾ ਸਕੇ। 36,00 ਹੋਰ ਲੋਕਾਂ ਨੂੰ ਘਰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।


Related News