ਗੈਸ ਲੀਕ ਹੋਣ ਕਾਰਨ ਫੈਕਟਰੀ 'ਚ ਲੱਗੀ ਭਿਆਨਕ ਅੱਗ; 3 ਲੋਕਾਂ ਦੀ ਮੌਤ, 6 ਝੁਲਸੇ

06/08/2024 9:47:10 AM

ਨਵੀਂ ਦਿੱਲੀ- ਦਿੱਲੀ ਦੇ ਨਰੇਲਾ ਸਥਿਤ ਇਕ ਫੈਕਟਰੀ 'ਚ ਸ਼ਨੀਵਾਰ ਤੜਕੇ ਸਾਢੇ 3 ਵਜੇ ਅੱਗ ਲੱਗ ਗਈ। ਅੱਗ ਦੀ ਲਪੇਟ ਵਿਚ ਆਉਣ ਕਾਰਨ ਫੈਕਟਰੀ 'ਚ ਮੌਜੂਦ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 6 ਲੋਕ ਬੁਰੀ ਤਰ੍ਹਾਂ ਝੁਲਸ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਇਕ ਪਾਈਪਲਾਈਨ 'ਚ ਗੈਸ ਲੀਕ ਹੋਣ ਕਾਰਨ ਫੈਕਟਰੀ 'ਚ ਅੱਗ ਫੈਲ ਗਈ, ਜਿਸ ਕਾਰਨ ਕੰਪ੍ਰੈਸਰ ਜ਼ਿਆਦਾ ਗਰਮ ਹੋ ਗਿਆ ਅਤੇ ਇਸ ਕਾਰਨ ਧਮਾਕਾ ਹੋ ਗਿਆ। ਫੈਕਟਰੀ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਫੈਕਟਰੀ ਵਿਚ ਮੌਜੂਦ ਕੁਝ ਲੋਕਾਂ ਨੂੰ ਬਚਾਇਆ। ਟੀਮ ਨੇ ਸਾਰਿਆਂ ਨੂੰ ਹਸਪਤਾਲ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ 3 ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

ਇਹ ਵੀ ਪੜ੍ਹੋ- ਨਰਿੰਦਰ ਮੋਦੀ ਚੁਣੇ ਗਏ NDA ਸੰਸਦੀ ਦਲ ਦੇ ਨੇਤਾ, ਇਸ ਦਿਨ ਚੁੱਕਣਗੇ PM ਅਹੁਦੇ ਦੀ ਸਹੁੰ

PunjabKesari

ਦਿੱਲੀ ਫਾਇਰ ਵਿਭਾਗ ਮੁਤਾਬਕ ਸ਼ਨੀਵਾਰ ਸਵੇਰੇ ਕਰੀਬ ਸਾਢੇ 3 ਵਜੇ ਨਰੇਲਾ ਸਥਿਤ ਸ਼ਿਆਮ ਕ੍ਰਿਪਾ ਫੂਡਜ਼ ਪ੍ਰਾਈਵੇਟ ਲਿਮਟਿਡ ਫੈਕਟਰੀ ਵਿਚ ਅੱਗ ਲੱਗਣ ਦੀ ਜਾਣਕਾਰੀ ਮਿਲੀ। ਸੂਚਨਾ ਮਿਲਦੇ ਹੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਫੈਕਟਰੀ ਅੰਦਰ ਮੌਜੂਦ 9 ਲੋਕਾਂ ਨੂੰ ਬਚਾਇਆ, ਜਿਨ੍ਹਾਂ ਵਿਚੋਂ 3 ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਹੋਰਨਾਂ ਨੂੰ ਇਲਾਜ ਲਈ ਨਰੇਲਾ SHRC ਹਸਪਤਾਲ ਤੋਂ ਸਫਦਰਜੰਗ ਹਸਪਤਾਲ ਰੈਫਰ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਸ਼ਿਆਮ (24), ਰਾਮ ਸਿੰਘ (30) ਅਤੇ ਬੀਰਪਾਲ (42) ਵਜੋਂ ਹੋਈ ਹੈ।

ਇਹ ਵੀ ਪੜ੍ਹੋ- NDA ਸੰਸਦੀ ਦਲ ਦਾ ਨੇਤਾ ਚੁਣੇ ਜਾਣ ਮਗਰੋਂ ਮੋਦੀ ਬੋਲੇ- ਇਹ ਮੇਰੇ ਲਈ ਭਾਵੁਕ ਕਰਨ ਵਾਲਾ ਪਲ

PunjabKesari

ਓਧਰ ਪੁਲਸ ਦੇ ਡਿਪਟੀ ਕਮਿਸ਼ਨਰ (ਬਾਹਰੀ ਉੱਤਰ) ਆਰ ਕੇ ਸਿੰਘ ਨੇ ਕਿਹਾ ਕਿ ਮੁਢਲੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਇਕ ਪਾਈਪਲਾਈਨ 'ਤੇ ਗੈਸ ਲੀਕ ਹੋਣ ਕਾਰਨ ਅੱਗ ਫੈਲ ਗਈ, ਜਿਸ ਕਾਰਨ ਕੰਪ੍ਰੈਸ਼ਰ ਓਵਰਹੀਟ ਹੋ ਗਿਆ ਅਤੇ ਧਮਾਕਾ ਹੋਇਆ। ਡੀਸੀਪੀ ਨੇ ਅੱਗੇ ਕਿਹਾ, “ਉਚਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News