ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਜ਼ਹਿਰੀਲੇ ਧੂੰਏਂ ''ਚ ਸਾਹ ਲੈਣ ਨੂੰ ਮਜਬੂਰ ਹੋਏ ਲੋਕ
Friday, Jun 14, 2024 - 01:22 PM (IST)
ਲੁਧਿਆਣਾ (ਹਿਤੇਸ਼): ਨਗਰ ਨਿਗਮ ਦੀ ਤਹਿਬਜ਼ਾਰੀ ਬ੍ਰਾਂਚ ਦੀ ਚੀਮਾ ਚੌਕ ਨੇੜੇ ਸਥਿਤ ਗੋਦਾਮ ਤੋਂ ਬਾਅਦ ਹੁਣ ਤਾਜਪੁਰ ਰੋਡ ਸਥਿਤ ਕੂੜੇ ਦੇ ਡੰਪ 'ਤੇ ਅੱਗ ਲੱਗ ਗਈ ਹੈ। ਇੱਥੇ ਜ਼ਿਆਦਾ ਕੂੜਾ ਇਕੱਠਾ ਹੋਣ ਕਾਰਨ ਉਸ ਵਿਚ ਮਿਥੇਨ ਗੈਸ ਪੈਦਾ ਹੋ ਰਹੀ ਹੈ, ਜਿਸ ਨੇ ਭਿਆਨਕ ਗਰਮੀ ਵਿਚ ਅੱਗ ਫੜ ਲਈ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਰਾਜ ਮੰਤਰੀ ਬਣਨ ਮਗਰੋਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ
ਇਸ ਅੱਗ ਕਾਰਨ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਜ਼ਹਿਰੀਲੇ ਧੂਏਂ ਦੇ ਚਲਦਿਆਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਅਧਿਕਾਰੀਆਂ ਮੁਤਾਬਕ ਫਾਇਰ ਬ੍ਰਿਗੇਡ ਵਿੰਗ ਦੀ ਟੀਮ ਵੱਲੋਂ ਇਸ ਅੱਗ 'ਤੇ ਕਾਪੂ ਪਾਉਣ ਲਈ ਮੁਸ਼ੱਕਤ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8