ਉਡਾਣ ਦੌਰਾਨ ਇੰਜਣ ''ਚ ਲੱਗੀ ਅੱਗ, ਹਵਾਈ ਅੱਡੇ ''ਤੇ ਸੁਰੱਖਿਅਤ ਉਤਾਰਿਆ ਗਿਆ ਯਾਤਰੀ ਜਹਾਜ਼
Monday, Jun 17, 2024 - 02:50 PM (IST)
ਵੇਲਿੰਗਟਨ (ਏਜੰਸੀ)- ਨਿਊਜ਼ੀਲੈਂਡ 'ਚ ਸੋਮਵਾਰ ਨੂੰ ਇਕ ਯਾਤਰੀ ਜਹਾਜ਼ ਦੇ ਇੰਜਣ 'ਚ ਅੱਗ ਲੱਗਣ ਤੋਂ ਬਾਅਦ ਹਵਾਈ ਜਹਾਜ਼ ਨੂੰ ਇਕ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਲਿਆ ਗਿਆ। ਫਾਇਰ ਬ੍ਰਿਗੇਡ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਆਸਟ੍ਰੇਲੀਆ 'ਚ ਮੈਲਬੌਰਨ ਲਈ ਉਡਾਣ ਭਰਨ ਵਾਲੇ ਵਰਜਿਨ ਆਸਟ੍ਰੇਲੀਆ ਬੋਇੰਗ 737-800 ਜੈੱਟ ਜਹਾਜ਼ ਨੂੰ ਅੱਗ ਲੱਗਣ ਕਾਰਨ ਮਾਰਗ ਬਦਲਣ ਪਿਆ ਅਤੇ ਹਵਾਈ ਜਹਾਜ਼ ਨੂੰ ਨਿਊਜ਼ੀਲੈਂਡ ਦੇ ਇਨਵਰਕਾਰਗਿਲ ਸ਼ਹਿਰ 'ਚ ਉਤਾਰਿਆ ਗਿਆ।
ਨਿਊਜ਼ੀਲੈਂਡ ਦੇ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਵਿਭਾਗ ਦੇ ਪਾਲੀ ਸੁਪਰਵਾਈਜ਼ਰ ਲਿਨ ਕ੍ਰਾਸਨ ਨੇ ਦੱਸਿਆ ਕਿ ਕਵੀਂਸਟਾਉਨ ਤੋਂ ਉਡਾਣ ਭਰਨ ਦੇ ਕਰੀਬ 50 ਮਿੰਟ ਬਾਅਦ ਜਹਾਜ਼ ਨੂੰ ਇਨਵਰਕਾਰਗਿਲ ਉਤਾਰਿਆ ਗਿਆ, ਜਿੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਬੁਝਾਈ। ਕਵੀਂਸਟਾਉਨ ਹਵਾਈ ਅੱਡੇ ਦੀ ਬੁਲਾਰਾ ਕੈਥਰੀਨ ਨਿੰਡਟ ਨੇ ਕਿਹਾ ਕਿ ਇੰਜਣ 'ਚ ਅੱਗ ਲੱਗਣ ਦੇ ਕਾਰਨਾਂ ਅਤੇ ਜਹਾਜ਼ 'ਚ ਸਵਾਰ ਯਾਤਰੀਆਂ ਦੀ ਗਿਣਤੀ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਵਰਜਿਨ ਆਸਟ੍ਰੇਲੀਆ ਨੇ ਈਮੇਲ ਰਾਹੀਂ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਹਾਦਸਾ ਪੰਛੀਆਂ ਦੇ ਟਕਰਾਉਣ ਕਾਰਨ ਹੋਇਆ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8