ਇਟਲੀ 'ਚ 368 ਤੇ ਪੂਰੀ ਦੁਨੀਆ 'ਚ 6400 ਤੋਂ ਪਾਰ ਹੋਇਆ ਮੌਤਾਂ ਦਾ ਅੰਕਡ਼ਾ

03/15/2020 11:53:49 PM

ਰੋਮ - ਇਟਲੀ ਵਿਚ ਕੋਰੋਨਾਵਾਇਰਸ ਨਾਲ ਇਕ ਦਿਨ ਵਿਚ ਰਿਕਾਰਡ 368 ਲੋਕਾਂ ਦੀ ਮੌਤ ਦੀ ਖਬਰ ਹੈ। ਉਥੇ ਪੂਰੀ ਦੁਨੀਆ ਵਿਚ 6400 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ। ਇਟਲੀ ਵਿਚ ਪ੍ਰਸ਼ਾਸਨ ਨੇ ਲੋਕਾਂ ਦੇ ਯਾਤਰਾ ਕਰਨ ਸਮੇਤ ਕਈ ਪਾਬੰਦੀਆਂ ਲਗਾਈਆਂ ਹਨ। ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਲੋਕਾਂ ਦੇ ਪਾਰਕ ਵਿਚ ਘੁੰਮਣ 'ਤੇ ਵੀ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਇਟਲੀ ਸਰਕਾਰ ਨੇ ਲੋਕਾਂ ਨੂੰ ਪਾਰਕ ਵਿਚ ਇਕ ਮੀਟਰ ਦੀ ਦੂਰੀ ਬਣਾ ਕੇ ਟਹਿਲਣ ਅਤੇ ਸਾਇਕਲ ਚਲਾਉਣ ਦੀ ਇਜ਼ਾਜਤ ਦਿੱਤੀ ਸੀ ਪਰ ਪ੍ਰਸ਼ਾਸਨ ਨੇ ਪਾਇਆ ਕਿ ਕਈ ਲੋਕ ਦੂਰੀ ਦੇ ਨਿਯਮ ਦਾ ਪਾਲਣ ਨਹੀਂ ਕਰ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਚੀਨ ਤੋਂ ਬਾਅਦ ਇਟਲੀ ਕੋਰੋਨਾਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ, ਜਿਥੇ 1800 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 24,000 ਤੋਂ ਜ਼ਿਆਦਾ ਲੋਕ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਜਿਸ ਨਾਲ ਇਟਲੀ ਦੇ ਲੋਕਾਂ ਵਿਚ ਦਹਿਸ਼ਤ ਫੈਲ ਚੁੱਕੀ ਹੈ ਅਤੇ ਨਾਲ ਹੀ ਸਰਕਾਰ ਇਸ ਵਾਇਰਸ 'ਤੇ ਕਾਬੂ ਪਾਉਣ ਲਈ ਨਵੇਂ ਤਰੀਕਿਆਂ ਦੀ ਭਾਲ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਇਆ ਜਾ ਸਕੇ।

PunjabKesari

ਪੂਰੀ ਦੁਨੀਆ 'ਤੇ ਕੋਰੋਨਾ ਦਾ ਪਰਛਾਵਾ
ਕੋਰੋਨਾਵਾਇਰਸ ਨਾਲ ਸਪੇਨ ਵਿਚ ਹੋਈਆਂ ਮੌਤਾਂ ਦੀ ਗਿਣਤੀ ਵਧਣ ਕਾਰਨ ਗਲੋਬਲ ਪੱਧਰ 'ਤੇ ਇਸ ਵਾਇਰਸ ਨਾਲ ਅੰਕਡ਼ਾ 6400 ਤੋਂ ਪਾਰ ਪਹੁੰਚ ਗਿਆ ਹੈ। ਇਕ ਅੰਗ੍ਰੇਜ਼ੀ ਵੈੱਬਸਾਈਟ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਪਿਛਲੇ 24 ਘੰਟਿਆਂ ਸਪੇਨ ਵਿਚ 105 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1400 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਪੂਰੀ ਦੁਨੀਆ ਵਿਚ ਇਸ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧ ਕੇ 1,60,000 ਤੋਂ ਪਾਰ ਪਹੁੰਚ ਗਈ ਹੈ।

PunjabKesari


Khushdeep Jassi

Content Editor

Related News