ਇਜ਼ਰਾਇਲੀ ਹਮਲੇ ''ਚ ਫਲਸਤੀਨੀਆਂ ਦੀ ਮੌਤ ਦਾ ਅੰਕੜਾ 34 ਹਜ਼ਾਰ ਤੋਂ ਪਾਰ
Monday, May 06, 2024 - 12:36 PM (IST)

ਗਾਜ਼ਾ (ਯੂ. ਐੱਨ. ਆਈ.): ਗਾਜ਼ਾ ਪੱਟੀ 'ਚ ਇਜ਼ਰਾਇਲੀ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34,683 ਹੋ ਗਈ ਹੈ। ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਬਿਆਨ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਇਜ਼ਰਾਈਲੀ ਫੌਜੀ ਹਮਲਿਆਂ ਵਿੱਚ 29 ਲੋਕ ਮਾਰੇ ਗਏ ਅਤੇ 110 ਜ਼ਖਮੀ ਹੋਏ ਹਨ। ਪਿਛਲੇ ਅਕਤੂਬਰ ਤੋਂ ਚੱਲ ਰਹੀ ਫਲਸਤੀਨੀ-ਇਜ਼ਰਾਈਲੀ ਜੰਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 34,683 ਹੋ ਗਈ ਹੈ, ਜਦੋਂ ਕਿ ਹੁਣ ਤੱਕ 78,018 ਲੋਕ ਜ਼ਖ਼ਮੀ ਹੋ ਚੁੱਕੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੇ ਸਭ ਤੋਂ ਭਾਰੇ ਵਿਅਕਤੀ ਦੀ ਮੌਤ, 34ਵੇਂ ਜਨਮਦਿਨ ਤੋਂ ਪਹਿਲਾਂ ਲਿਆ ਆਖਰੀ ਸਾਹ
ਜ਼ਿਕਰਯੋਗ ਹੈ ਕਿ 7 ਅਕਤੂਬਰ, 2023 ਨੂੰ ਦੱਖਣੀ ਇਜ਼ਰਾਈਲ ਸਰਹੱਦ ਰਾਹੀਂ ਹਮਾਸ ਵੱਲੋਂ ਕੀਤੇ ਗਏ ਹਮਲੇ ਦਾ ਜਵਾਬ ਦੇਣ ਲਈ ਇਜ਼ਰਾਈਲ ਗਾਜ਼ਾ ਪੱਟੀ 'ਚ ਵੱਡੇ ਪੱਧਰ 'ਤੇ ਹਮਲਾ ਕਰ ਰਿਹਾ ਹੈ, ਜਿਸ ਦੌਰਾਨ ਲਗਭਗ 1200 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।