ਕੋਰੋਨਾਵਾਇਰਸ ਅਜੇ ਵੀ ਘੁੰਮ ਰਿਹਾ ਹੈ : WHO

08/11/2020 3:11:30 AM

ਵਾਸ਼ਿੰਗਟਨ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਅਜੇ ਵੀ ਘੁੰਮ ਰਿਹਾ ਹੈ ਅਤੇ ਜ਼ਿਆਦਾਤਰ ਆਬਾਦੀ ਵੀ ਇਸ ਦੀ ਲਪੇਟ ਵਿਚ ਆ ਸਕਦੀ ਹੈ। ਸੰਗਠਨ ਦੀ ਕੋਵਿਡ-19 ਮਾਮਲਿਆਂ ਦੀ ਤਕਨਾਲੋਜੀ ਪ੍ਰਮੁੱਖ ਡਾਕਟਰ ਮਾਰੀਆ ਵੈਨ ਕੇਰਖੋਵ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਇਸ ਗੱਲ ਦੇ ਕੋਈ ਸੰਕੇਤ ਨਹੀਂ ਹਨ ਕਿ ਇਹ ਮੌਸਮੀ ਵਾਇਰਸ ਹੈ। ਉਨ੍ਹਾਂ ਨੇ ਲੋਕਾਂ ਨੂੰ ਤੋਂ ਅਪੀਲ ਕੀਤੀ ਕਿ ਉਹ ਇਸ ਵਾਇਰਸ ਤੋਂ ਬਚਣ ਲਈ ਜੋ ਵੀ ਸੰਭਵ ਹੋਵੇ ਉਹ ਕਰਦੇ ਰਹਿਣ, ਜਿਵੇਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ, ਮਾਸਕ ਪਾਉਣਾ, ਭੀੜ ਤੋਂ ਬਚਣਾ ਆਦਿ।

ਇਸ ਤੋਂ ਪਹਿਲਾਂ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂ. ਐੱਚ. ਓ.) ਦੇ ਡਾਇਰੈਕਟਰ ਜਨਰਲ ਨੇ ਕੋਵਿਡ-19 ਨੂੰ ਲੈ ਕੇ ਬਿਹਤਰ ਕਦਮ ਚੁੱਕਣ ਵਾਲਿਆਂ ਦੀ ਤਰੀਫ ਕੀਤੀ। ਉਨ੍ਹਾਂ ਆਖਿਆ ਕਿ ਕੋਵਿਡ-19 ਨੂੰ ਰੋਕਣ ਲਈ ਸਖਤ ਪ੍ਰਬੰਧਾਂ ਤੋਂ ਇਲਾਵਾ ਲਾਗ ਰੋਕਣ ਦੇ ਸਾਰੇ ਤਰੀਕਿਆਂ ਨੂੰ ਅਪਣਾਉਣਾ ਹੋਵੇਗਾ ਉਦੋਂ ਜਾ ਕੇ ਦੁਨੀਆ ਸੁਰੱਖਿਅਤ ਹੋ ਪਾਵੇਗੀ। ਉਥੇ ਹੀ ਵਰਲਡੋਮੀਟਰ ਦੀ ਵੈੱਬਸਾਈਟ ਮੁਤਾਬਕ ਪੂਰੀ ਦੁਨੀਆ ਵਿਚ ਕੋਰੋਨਾ ਦੇ 20,200,279 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 737,057 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 13,007,687 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


Khushdeep Jassi

Content Editor

Related News