'ਆਪ' ਦੀ ਸਰਕਾਰ ਦੌਰਾਨ ਪੰਜਾਬ 'ਚ ਕਾਨੂੰਨ ਰਾਜ ਨਹੀਂ ਗੈਂਗਸਟਰ ਰਾਜ ਚੱਲ ਰਿਹਾ: ਜੈਵੀਰ ਸ਼ੇਰਗਿੱਲ

Friday, Feb 06, 2026 - 04:51 PM (IST)

'ਆਪ' ਦੀ ਸਰਕਾਰ ਦੌਰਾਨ ਪੰਜਾਬ 'ਚ ਕਾਨੂੰਨ ਰਾਜ ਨਹੀਂ ਗੈਂਗਸਟਰ ਰਾਜ ਚੱਲ ਰਿਹਾ: ਜੈਵੀਰ ਸ਼ੇਰਗਿੱਲ

ਜਲੰਧਰ (ਵੈੱਬ ਡੈਸਕ)- ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਇਕ ਹੋਰ ਦਿਨ, ਇਕ ਹੋਰ ਕਤਲ, ਪੰਜਾਬ ਦੇ ਜਲੰਧਰ 'ਚ ਇਕ ਗੁਰਦੁਆਰੇ ਦੇ ਬਾਹਰ ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਇਕ ਵਾਰ ਫਿਰ 'ਆਪ' ਸਰਕਾਰ ਦੇ ਅਧੀਨ ਕਾਨੂੰਨ ਵਿਵਸਥਾ ਦੇ ਪੂਰੀ ਤਰ੍ਹਾਂ ਟੁੱਟਣ ਨੂੰ ਉਜਾਗਰ ਕਰਦਾ ਹੈ। 'ਆਪ' ਦੀ ਸਰਕਾਰ ਵਿਚ ਪੰਜਾਬ ਵਿਚ ਕਾਨੂੰਨ ਰਾਜ ਨਹੀਂ ਸਗੋਂ ਗੈਂਗਸਟਰ ਰਾਜ ਚੱਲ ਰਿਹਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਤਲ ਅਤੇ ਜਬਰਨ ਵਸੂਲੀ ਆਮ ਹੋ ਗਈ ਹੈ। 'ਆਪ' ਸਰਕਾਰ ਦੇ ਅਧੀਨ ਕਾਨੂੰਨ ਵਿਵਸਥਾ ਅਪਰਾਧੀਆਂ ਅਤੇ ਗੈਂਗਸਟਰਾਂ ਦੇ ਹੱਥਾਂ ਵਿੱਚ ਸਿਰਫ਼ ਇਕ ਖਿਡੌਣਾ ਬਣ ਕੇ ਰਹਿ ਗਈ ਹੈ। ਵਿਕਾਸ ਕਰਨ ਦੀ ਬਜਾਏ 'ਆਪ' ਨੇ ਪੰਜਾਬ ਨੂੰ ਗੈਂਗਸਟਰਾਂ ਲਈ ਇਕ ਖੇਡ ਦਾ ਮੈਦਾਨ ਬਣਾ ਦਿੱਤਾ ਹੈ। ਸ਼ੇਰਗਿੱਲ ਨੇ ਕਿਹਾ ਕਿ ਗਾਇਕ, ਕਾਰੋਬਾਰੀ, ਸਿਆਸਤਦਾਨ, ਮਜ਼ਦੂਰ ਵਰਗ, ਕਬੱਡੀ ਖਿਡਾਰੀ, ਸਮਾਜ ਦਾ ਹਰ ਵਰਗ  ਸੰਗਠਿਤ ਅਪਰਾਧ ਦਾ ਆਸਾਨੀ ਨਾਲ ਸ਼ਿਕਾਰ ਬਣ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਠੰਡੀਆਂ ਹਵਾਵਾਂ ਦਾ ਦੌਰ ਸ਼ੁਰੂ! ਮੌਸਮ ਦੀ 10 ਫਰਵਰੀ ਤੱਕ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ

ਉਨ੍ਹਾਂ ਕਿਹਾ ਕਿ ਪੁਲਸ ਮਸ਼ੀਨਰੀ ਮੀਡੀਆ ਨੂੰ ਦਬਾਉਣ, ਸਿਆਸੀ ਵਿਰੋਧੀਆਂ ਵਿਰੁੱਧ ਝੂਠੇ ਅਤੇ ਮਨਘੜਤ ਮਾਮਲੇ ਦਰਜ ਕਰਨ, ਆਲੋਚਕਾਂ ਨੂੰ ਡਰਾਉਣ ਅਤੇ ਅਰਵਿੰਦ ਕੇਜਰੀਵਾਲ ਅਤੇ 'ਆਪ' ਆਗੂਆਂ ਨੂੰ ਸੁਰੱਖਿਆ ਕਵਰ ਪ੍ਰਦਾਨ ਕਰਨ ਵਿੱਚ ਰੁੱਝੀ ਹੋਈ ਹੈ, ਜਦਕਿ ਆਮ ਪੰਜਾਬੀ ਗੈਂਗਸਟਰਾਂ ਦੇ ਰਹਿਮੋ-ਕਰਮ 'ਤੇ ਛੱਡ ਦਿੱਤੇ ਗਏ ਹਨ।" ਸ਼ੇਰਗਿੱਲ ਨੇ ਕਿਹਾ ਕਿ 'ਆਪ' ਦੇ ਸੱਤਾ 'ਚ ਆਉਣ ਤੋਂ ਬਾਅਦ ਅਪਰਾਧ ਤੇਜ਼ੀ ਨਾਲ ਵਧਿਆ ਹੈ ਕਿਉਂਕਿ ਸਰਕਾਰ ਨੇ ਰਾਜਨੀਤਿਕ ਸਰਪ੍ਰਸਤੀ, ਕਮਜ਼ੋਰ ਪੁਲੀਸਿੰਗ, ਚੋਣਵੀਂ ਕਾਰਵਾਈ ਅਤੇ ਜ਼ੀਰੋ ਜਵਾਬਦੇਹੀ ਦਾ ਸਪੱਸ਼ਟ ਸੰਦੇਸ਼ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਗੈਂਗਸਟਰ ਅਤੇ ਅਪਰਾਧੀਆਂ ਦਾ ਹੌਂਸਲਾ ਇਲ ਲਈ ਵਧਿਆ ਹੈ ਕਿਉਂਕਿ ਉਹ ਇਕ ਉਲਝੀ ਹੋਈ, ਦਿਸ਼ਾਹੀਣ ਅਤੇ ਰਾਜਨੀਤਿਕ ਤੌਰ 'ਤੇ ਸਮਝੌਤਾਵਾਦੀ ਸਰਕਾਰ ਵੇਖਦੇ ਹਨ। ਜਦੋਂ ਅਪਰਾਧੀਆਂ ਨੂੰ ਤੁਰੰਤ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਪੁਲਸ ਅਧਿਕਾਰੀਆਂ ਦਾ ਹੌਂਸਲਾ ਟੁੱਟਦਾ ਹੈ ਅਤੇ ਜਾਂਚ ਵਿੱਚ ਰਾਜਨੀਤਿਕ ਦਖ਼ਲਅੰਦਾਜ਼ੀ ਹੁੰਦੀ ਹੈ ਤਾਂ ਅਪਰਾਧ ਵਧਦੇ-ਫੁੱਲਦੇ ਹਨ। 

ਇਹ ਵੀ ਪੜ੍ਹੋ: ਜਨਵਰੀ ਮਹੀਨੇ 'ਚ ਹੋਏ ਲਗਭਗ 25 ਕਤਲ! CM ਭਗਵੰਤ ਮਾਨ ਦੇਵੇ ਅਸਤੀਫ਼ਾ: ਸੁਖਬੀਰ ਬਾਦਲ

ਉਨ੍ਹਾਂ ਕਿਹਾ ਕਿ "ਬਦਲਾਅ" ਦੇ 'ਆਪ' ਦੇ ਖੋਖਲੇ ਨਾਅਰਿਆਂ ਨੇ ਪੰਜਾਬ ਨੂੰ ਸਿਰਫ਼ ਡਰ, ਅਰਾਜਕਤਾ ਅਤੇ ਕਾਨੂੰਨਹੀਣਤਾ ਵੱਲ ਧੱਕਿਆ ਹੈ। ਸ਼ੇਰਗਿੱਲ ਨੇ ਕਿਹਾ ਕਿ 'ਆਪ' ਨੇ ਪੰਜਾਬ ਨੂੰ ਇਕ ਵਾਰ ਫਿਰ ਤੋਂ ਹਨ੍ਹੇਰੇ ਦੇ ਯੁੱਗ ਵਿੱਚ ਧੱਕਣ 'ਚ ਕੋਈ ਕਸਰ ਨਹੀਂ ਛੱਡੀ। ਅੱਜ ਪੰਜਾਬ ਵਿਚ ਲੋਕ ਰਾਜ ਨਹੀਂ ਸਗੋਂ ਗੈਂਗਸਟਰ ਰਾਜ ਚੱਲ ਰਿਹਾ ਹੈ। ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਹੋਣ ਤੋਂ ਬਚਾਉਣ ਲਈ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ। 

ਇਹ ਵੀ ਪੜ੍ਹੋ: Punjab: 'ਆਪ' ਆਗੂ ਲੱਕੀ ਓਬਰਾਏ ਨੂੰ ਨਸ਼ਾ ਤਸਕਰ ਦੱਸ ਕੇ ਇਸ ਸ਼ਖ਼ਸ ਨੇ ਲਈ ਕਤਲ ਦੀ ਜ਼ਿੰਮੇਵਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News