ਧਰਤੀ ਦੇ ਇਨ੍ਹਾਂ ਹਿੱਸਿਆਂ ਤੱਕ ਅਜੇ ਨਹੀਂ ਪਹੁੰਚਿਆ ਕੋਰੋਨਾ

04/30/2020 2:19:58 AM

ਵਾਸ਼ਿੰਗਟਨ (ਏਜੰਸੀ)- ਪੂਰੀ ਦੁਨੀਆ ਵਿਚ ਲੱਗਭਗ 30 ਲੱਖ ਲੋਕਾਂ ਨੂੰ ਆਪਣੀ ਲਪੇਟ ਵਿਚ ਲੈਣ ਵਾਲਾ ਕੋਰੋਨਾ ਵਾਇਰਸ ਅਜੇ ਵੀ ਹਰ ਕੋਨੇ ਵਿਚ ਨਹੀਂ ਪਹੁੰਚ ਸਕਿਆ ਹੈ ਦੁਨੀਆ ਦੇ 34 ਅਜਿਹੇ ਦੇਸ਼ ਅਤੇ ਇਲਾਕੇ ਹਨ ਜਿੱਥੇ ਅਜੇ ਤੱਕ ਕੋਰੋਨਾ ਦਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ। 20 ਅਪ੍ਰੈਲ ਤੱਕ 247 ਦੇਸ਼ਾਂ ਵਿਚੋਂ ਇਹ ਖਤਰਨਾਕ ਵਾਇਰਸ 213 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ ਅਤੇ ਇਥੇ ਘੱਟੋ-ਘੱਟ ਇਕ ਕੇਸ ਪਾਇਆ ਗਿਆ ਹੈ। ਜਿਨ੍ਹਾਂ ਦੇਸ਼ਾਂ ਵਿਚ ਕੋਰੋਨਾ ਦਾ ਇਕ ਵੀ ਕੇਸ ਨਹੀਂ ਮਿਲਿਆ ਹੈ ਉਨ੍ਹਾਂ ਵਿਚ ਤਜ਼ਾਕਿਸਤਾਨ, ਤੁਰਕਮੇਨਿਸਤਾਨ, ਕੋਮੋਰੋਸ, ਲੇਸੋਥੋ ਵਰਗੇ ਦੇਸ਼ ਸ਼ਾਮਲ ਹੈ।
ਉਥੇ ਹੀ ਪੈਸੀਫਿਕ ਦੇ ਛੋਟੇ ਆਈਲੈਂਡ ਵਰਗੇ ਨਾਉਰੂ, ਕਿਰਬਤੀ ਅਤੇ ਸੋਲੋਮਨ ਆਈਲੈਂਡਸ ਵੀ ਕੋਰੋਨਾ  ਦੀ ਲਪੇਟ ਤੋਂ ਬਾਹਰ ਹਨ। ਲੈਟਿਨ ਅਮਰੀਕਾ ਅਤੇ ਅਫਰੀਕਾ ਵਿਚ ਜਨਵਰੀ ਅਤੇ ਫਰਵਰੀ ਵਿਚ ਵਾਇਰਸ ਨਹੀਂ ਪਹੁੰਚਿਆ ਸੀ ਪਰ ਇਸ ਤੋਂ ਬਾਅਦ ਉਥੇ ਤੇਜ਼ੀ ਨਾਲ ਫੈਲਣ ਲੱਗ ਗਿਆ। ਉਥੇ ਹੀ ਪੰਜ ਦੇਸ਼ ਅਜਿਹੇ ਹਨ ਜਿੱਥੋਂ ਕੋਰੋਨਾ ਖਤਮ ਕਰ ਦਿੱਤਾ ਗਿਆ ਹੈ। ਇਹ ਹੈ ਅੰਗੀਲਾ, ਗ੍ਰੀਨਲੈੰਡ, ਕਰੇਬੀਅਨ ਆਈਲੈਂਡ ਆਫ ਸੇਂਟ ਬਾਰਟਰਸ ਐਂਡ ਸੇਂਟ ਲੂਸੀਆ ਅਤੇ ਯਮਨ।
ਦਿਲਚਸਪ ਗੱਲ ਇਹ ਹੈ ਕਿ ਅਜਿਹਾ ਜ਼ਰੂਰੀ ਨਹੀਂ ਕਿ ਜੇਕਰ ਕਿਸੇ ਦੇਸ਼ ਨੇ ਇਕ ਵੀ ਕੇਸ ਰਿਪੋਰਟ ਨਹੀਂ ਕੀਤਾ ਹੈ ਤਾਂ ਉਥੇ ਕੋਈ ਕੇਸ ਹੋਇਆ ਹੀ ਨਾ ਹੋਵੇ। ਜਿਵੇਂ ਨਾਰਥ ਕੋਰੀਆ ਦਾ ਦਾਅਵਾ ਹੈ ਕਿ ਉਥੇ ਕੋਰੋਨਾ ਦਾ ਕੋਈ ਕੇਸ ਨਹੀਂ ਹੈ ਜਦੋਂ ਕਿ ਉਸ ਦੇ ਤਿੰਨ ਗੁਆਂਢੀਆਂ, ਚੀਨ, ਰੂਸ ਅਤੇ ਸਾਊਥ ਕੋਰੀਆ ਵਿਚ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੇਟਿਵ ਕੇਸ ਦੇਖੇ ਗਏ ਹਨ। ਉਥੇ, ਏਸ਼ੀਆ ਵਿਚ ਵਾਇਰਸ ਦੋ ਵੇਵਸ ਵਿਚ ਪਹੁੰਚਿਆ, ਜਦੋਂ ਕਿ ਯੂਰਪ ਵਿਚ ਫਰਵਰੀ ਵਿਚ ਵਾਇਰਸ ਪਹੁੰਚਣਾ ਸ਼ੁਰੂ ਹੋਇਆ ਸੀ।


Sunny Mehra

Content Editor

Related News