13 ਅਪ੍ਰੈਲ ਨੂੰ ਰੋਮ ਦੀ ਧਰਤੀ 'ਤੇ ਸੱਜੇਗਾ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

Monday, Apr 08, 2024 - 03:33 PM (IST)

ਰੋਮ(ਕੈਂਥ) - ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ,ਗੁਰਬਾਣੀ ਕੀਰਤਨ ਸਮਾਰੋਹ ਤੇ ਨਗਰ ਕੀਰਤਨ ਜਿੱਥੇ ਭਾਰਤ ਦੀ ਧਰਤੀ ਉਪੱਰ ਸਜਾਏ ਜਾਂਦੇ ਹਨ ਉੱਥੇ ਦੁਨੀਆਂ ਦੇ ਚੱਪੇ-ਚੱਪੇ 'ਚ ਰੈਣ-ਬਸੇਰਾ ਕਰਦੀ ਸਿੱਖ ਸੰਗਤ ਵੀ ਅਜਿਹੇ ਮਹਾਨ ਸਿੱਖ ਧਰਮ ਨੂੰ ਸਮਰਪਿਤ ਸਮਾਗਮ ਕਰਵਾਉਂਦੀ ਰਹਿੰਦੀ ਹੈ। ਸਿੱਖੀ ਸਿਧਾਂਤ,ਸਿੱਖੀ ਜੀਵਨ ,ਸਿੱਖੀ ਫਰਜ਼ਾਂ ਦੀਆਂ ਬਾਤਾਂ ਪਾਉਂਦੇ ਅਜਿਹੇ ਸਮਾਗਮ ਵਿਦੇਸ਼ਾਂ ਵਿੱਚ ਸਿੱਖੀ ਦੇ ਬੂਟੇ ਨੂੰ ਪ੍ਰਫੁਲੱਤ ਕਰਨ ਵਿਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ। 

ਇਹ ਵੀ ਪੜ੍ਹੋ :     ਨਰਾਤਿਆਂ ’ਚ ਨੇਤਾਵਾਂ ਵੱਲੋਂ ਚੜ੍ਹਾਉਣ ਵਾਲੇ ਮੋਟੇ ਚੜ੍ਹਾਵੇ ’ਤੇ ਵੀ ਚੋਣ ਕਮਿਸ਼ਨ ਦੀ ਨਜ਼ਰ, ਦਿੱਤੇ ਇਹ ਆਦੇਸ਼

ਅਜਿਹੇ ਹੀ ਕਾਰਜਾਂ ਵਿੱਚ ਮੋਹਰੀ ਹੈ ਇਟਲੀ ਦੇ ਵੈਨੇਤੋ ਸੂਬੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਬਾਬਾ ਜੋ਼ਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ। ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮਹਾਨ ਸਿੱਖ ਧਰਮ ਨਾਲ ਸਬੰਧਤ ਸਮਾਗਮਾਂ ਨੂੰ ਨਿਰੰਤਰ ਕਰਵਾਉਂਦੀ ਹੀ ਰਹਿੰਦੀ ਹੈ।ਗੁਰਦੁਆਰਾ ਸਾਹਿਬ ਵੱਲੋਂ ਖਾਲਸੇ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 13 ਅਪ੍ਰੈਲ ਦਿਨ ਸ਼ਨੀਵਾਰ 2024 ਨੂੰ ਦੁਪਿਹਰ ਇੱਕ ਵਜੇ ਸਜਾਇਆ ਜਾ ਰਿਹਾ ਹੈ। ਇਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾ ਵਾਚਕ ਗੁਰੂ ਸਾਹਿਬ ਦੇ ਦਰਬਾਰ ਵਿੱਚ ਭਰਵੀਂ ਹਾਜ਼ਰੀ ਲੁਆਉਣਗੇ। ਇਸ ਮਹਾਨ ਦਿਨ ਮੌਕੇ ਭਾਰਤ ਦੀ ਧਰਤੀ ਤੋਂ ਉਚੇਚੇ ਤੌਰ ਤੇ ਆ ਰਿਹਾ ਪ੍ਰਸਿੱਧ ਪੰਥਕ ਢਾਡੀ ਜੱਥਾ ਗੁਰਪ੍ਰੀਤ ਸਿੰਘ ਲਾਂਡਰਾਂ ਵਾਲੇ ਸੰਗਤਾਂ ਨੂੰ ਲਾਸਾਨੀ ਸਿੱਖ ਇਤਿਹਾਸ ਸਰਵਣ ਕਰਵਾਉਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੀਆਂ ਸੰਗਤਾਂ ਨੂੰ ਇਸ ਮਹਾਨ ਦਿਵਸ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ :      ਮੰਨੇ-ਪ੍ਰਮੰਨੇ ਬਰਾਂਡਜ਼ ਦੇ ਬੈਂਡੇਜਜ਼ ’ਚ ਮਿਲੇ ਜ਼ਹਿਰੀਲੇ ਕੈਮੀਕਲ, ਕੈਂਸਰ ਵਰਗੀਆਂ ਬੀਮਾਰੀਆਂ ਦੀ ਚਿਤਾਵਨੀ

PunjabKesari

ਇਹ ਵੀ ਪੜ੍ਹੋ :       ਕਿਸਾਨਾਂ ਵੱਲੋਂ MSP ਦੇ ਮੁਲਾਂਕਣ ਦੇ ਸੋਧ ਲਈ ਕਮੇਟੀ ਦਾ ਗਠਨ, ਅਗਲੀ ਰਣਨੀਤੀ ਦਾ ਕੀਤਾ ਐਲਾਨ

ਇਹ ਵੀ ਪੜ੍ਹੋ :       ਪ੍ਰੇਮਾਨੰਦ ਮਹਾਰਾਜ ਜੀ ਕੋਲੋਂ ਆਸ਼ੀਰਵਾਦ ਲੈਣ ਪਹੁੰਚੀ ਹੇਮਾ ਮਾਲਿਨੀ, ਸੰਤਾਂ ਨੇ ਦਿੱਤੀ ਇਹ ਸਿੱਖਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Harinder Kaur

Content Editor

Related News