ਅਮਰੀਕੀ ਯੂਨੀਵਰਸਿਟੀਆਂ ਦੀ ਇਸ ਸ਼ਰਤ ਨਾਲ ਵਧੀ ਲੱਖਾਂ ਵਿਦੇਸ਼ੀ ਵਿਦਿਆਰਥੀਆਂ ਦੀ ਚਿੰਤਾ

Saturday, Jun 05, 2021 - 02:00 PM (IST)

 ਇੰਟਰਨੈਸ਼ਨਲ ਡੈਸਕ : ਅਮਰੀਕੀ ਯੂਨੀਵਰਸਿਟੀਆਂ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ . ਓ.) ਵੱਲੋਂ ਮਨਜ਼ੂਰਸ਼ੁਦਾ ਵੈਕਸੀਨ ਲਗਵਾ ਕੇ ਹੀ ਦਾਖਲ ਹੋਣ ਦੇ ਐਲਾਨ ਨਾਲ ਵਿਦੇਸ਼ੀ ਵਿਦਿਆਰਥੀਆਂ ਦੀ ਚਿੰਤਾ ਵਧ ਗਈ ਹੈ। ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਰਨ ਜਾ ਰਹੀ 25 ਸਾਲਾ ਭਾਰਤੀ ਵਿਦਿਆਰਥਣ ਮਿਲੋਨੀ ਦੋਸ਼ੀ ਵੀ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ’ਚ ਸ਼ਾਮਲ ਹੈ, ਜੋ ਇਸ ਸਮੇਂ ਚਿੰਤਾ ’ਚ ਹਨ। ਉਹ ’ਚ ਭਾਰਤ ਬਣੀ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੀ ਹੈ ਤੇ ਕੈਂਪਸ ਜਾਣ ਲਈ ਤਿਆਰ ਹੈ ਪਰ ਅਮਰੀਕੀ ਯੂਨੀਵਰਸਿਟੀਆਂ ਦੀ ਇਸ ਸ਼ਰਤ ਨੇ ਉਸ ਦੀ ਚਿੰਤਾ ਵਧਾ ਦਿੱਤੀ ਹੈ।

ਜ਼ਿਕਰਯੋਗ ਹੈ ਕਿ 400 ਤੋਂ ਜ਼ਿਆਦਾ ਯੂਨੀਵਰਸਿਟੀਆਂ ਨੇ ਕੋਰੋਨਾ ਵੈਕਸੀਨ ਲਗਵਾਉਣ ਵਾਲੇ ਵਿਦਿਆਰਥੀਆਂ ਨੂੰ ਹੀ ਕੈਂਪਸ ’ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ ਪਰ ਉਨ੍ਹਾਂ ਦੀ ਇਕ ਸ਼ਰਤ ਭਾਰਤ ਸਮੇਤ ਲੱਖਾਂ ਵਿਦੇਸ਼ੀ ਵਿਦਿਆਰਥੀਆਂ ਲਈ ਪ੍ਰੇਸ਼ਾਨੀ ਬਣ ਦਾ ਸਬੱਬ ਗਈ ਹੈ। ਸ਼ਰਤ ਇਹ ਹੈ ਕਿ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ ਦੀ ਮਨਜ਼ੂਰੀ ਜ਼ਰੂਰੀ ਹੈ। ਬਸ ਇਹ ਸ਼ਰਤ ਮਿਲੋਨੀ ਵਰਗੇ ਵਿਦਿਆਰਥੀਆਂ ਲਈ ਸਿਰਦਰਦ ਬਣ ਗਈ ਹੈ ਕਿਉਂਕਿ ਕੋਵੈਕਸੀਨ ਨੂੰ ਡਬਲਯੂ. ਐੱਚ. ਓ. ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਅਜਿਹਾ ਹੀ ਚੀਨ ਤੇ ਰੂਸ ਦੇ ਵਿਦਿਆਰਥੀਆਂ ਨਾਲ ਵੀ ਹੈ।

ਡਬਲਯੂ. ਐੱਚ. ਓ. ਨੇ ਸਿਰਫ ਫਾਈਜ਼ਰ, ਮਾਡਰਨਾ ਤੇ ਜਾਨਸਨ ਐਂਡ ਜਾਨਸਨ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਉਧਰ ਕੋਲੰਬੀਆ ਯੂਨੀਵਰਸਿਟੀ ਨੇ ਮਿਲੋਨੀ ਨੂੰ ਕਿਹਾ ਕਿ ਉਥੇ ਪਹੁੰਚਣ ’ਤੇ ਦੁਬਾਰਾ ਵੈਕਸੀਨ ਲਗਵਾਉਣੀ ਪਵੇਗੀ। ਇਸ ਸ਼ਰਤ ਕਾਰਨ ਮਿਲੋਨੀ ਡਰ ਗਈ ਹੈ। ਉਹ ਇਸ ਗੱਲ ਨੂੰ ਲੈ ਕੇ ਡਰੀ ਹੋਈ ਹੈ ਕਿ ਫਿਰ ਤੋਂ ਵੈਕਸੀਨ ਲਗਵਾਉਣਾ ਉਚਿਤ ਵੀ ਹੈ ਜਾਂ ਨਹੀਂ ਤੇ ਇਹ ਕਿੰਨਾ ਸੁਰੱਖਿਅਤ ਹੋਵੇਗਾ।


Manoj

Content Editor

Related News