ਬੁਆਏਫ੍ਰੈਂਡ ਦਾ ਕੀਤਾ ਕਤਲ, ਫਿਰ ਪਿਤਾ ਨੇ ਧੀ ਨਾਲ ਹੀ ਕਰਵਾ ਲਿਆ ਵਿਆਹ

Wednesday, Nov 20, 2019 - 01:01 AM (IST)

ਬੁਆਏਫ੍ਰੈਂਡ ਦਾ ਕੀਤਾ ਕਤਲ, ਫਿਰ ਪਿਤਾ ਨੇ ਧੀ ਨਾਲ ਹੀ ਕਰਵਾ ਲਿਆ ਵਿਆਹ

ਵਰਜੀਨੀਆ (ਏਜੰਸੀ)- ਇਕ 55 ਸਾਲ ਦੇ ਪਿਓ ਨੇ ਆਪਣੀ ਧੀ ਦੇ ਪ੍ਰੇਮੀ ਨੂੰ ਕਤਲ ਕਰ ਦਿੱਤਾ ਅਤੇ ਫਿਰ ਧੀ ਨਾਲ ਹੀ ਵਿਆਹ ਵੀ ਕਰਵਾ ਲਿਆ। ਇਹ ਮਾਮਲਾ ਅਮਰੀਕਾ ਦੇ ਵੈਸਟ ਵਰਜੀਨੀਆ ਦਾ ਹੈ। ਪ੍ਰੇਮੀ ਨੂੰ ਕਤਲ ਕਰਨ ਮਗਰੋਂ 3 ਹਫਤਿਆਂ ਬਾਅਦ ਪਿਓ ਤੇ ਧੀ ਨੇ ਵਿਆਹ ਕਰਵਾ ਲਿਆ। ਹਾਲ ਹੀ ਵਿਚ ਕੋਰਟ ਵਿਚ ਸੁਣਵਾਈ ਦੌਰਾਨ ਮਾਮਲੇ ਦਾ ਖੁਲਾਸਾ ਹੋਇਆ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਪਿਤਾ ਲੈਰੀ ਪਾਲ ਮੈਕਲੂਰ 'ਤੇ ਫਰਸਟ ਡਿਗਰੀ ਮਰਡਰ ਦਾ ਦੋਸ਼ ਲਗਾਇਆ ਗਿਆ ਹੈ।

ਘਟਨਾ ਤੋਂ ਪਹਿਲਾਂ 38 ਸਾਲ ਦੇ ਟਾਮਸ ਮੈਕਲੂਰ ਉਨ੍ਹਾਂ ਦੀ 31 ਸਾਲ ਦੀ ਧੀ ਅਮੰਡਾ ਨੂੰ ਡੇਟ ਕਰ ਰਿਹਾ ਸੀ। ਬੁਆਏਫ੍ਰੈਂਡ ਨੂੰ ਕਤਲ ਕਰਨ ਨੂੰ ਲੈ ਕੇ ਅਮੰਡਾ ਅਤੇ ਉਨ੍ਹਾਂ ਦੀ ਭੈਣ 'ਤੇ ਵੀ ਦੋਸ਼ ਲਗਾਏ ਗਏ ਹਨ। ਪਿਤਾ ਅਤੇ ਉਸ ਦੀਆਂ ਦੋਹਾਂ ਧੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਕਿਹਾ ਕਿ ਮੈਕਲੂਰ ਦੇ ਸਿਰ 'ਤੇ ਸ਼ਰਾਬ ਦੀ ਬੋਤਲ ਨਾਲ ਵਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮੇਥ ਦਾ ਇੰਜੈਕਸ਼ਨ ਦਿੱਤਾ ਗਿਆ ਅਤੇ ਫਿਰ ਗਲਾ ਦਬਾ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਫਰਵਰੀ 2019 ਵਿਚ ਹੋਈ ਸੀ।

ਸਥਾਨਕ ਪੁਲਸ ਮੁਤਾਬਕ ਜਿਸ ਫਲੈਟ ਵਿਚ ਕਤਲ ਹੋਇਆ ਉਥੇ ਹੀ ਪਿਓ-ਧੀ ਰਹਿਣ ਲੱਗੇ ਅਤੇ ਦੋਹਾਂ ਨੇ ਵਿਆਹ ਵੀ ਕਰਵਾ ਲਿਆ। ਪੁਲਸ ਨੇ ਮੁਲਜ਼ਮ ਪਿਤਾ ਕੋਲੋਂ ਪੁੱਛਗਿੱਛ ਤੋਂ ਬਾਅਦ ਮੈਕਲੂਰ ਦੀ ਬਾਡੀ ਬਰਾਮਦ ਕਰ ਲਈ ਸੀ। ਮੁਲਜ਼ਮ ਪਿਤਾ ਨੇ ਖੁਦ ਹੀ ਪੁਲਸ ਨੂੰ ਦੱਸਿਆ ਕਿ ਕਤਲ ਵਿਚ ਕਿਸ ਤਰ੍ਹਾਂ ਉਸ ਦੀਆਂ ਦੋਹਾਂ ਧੀਆਂ ਨੇ ਵੀ ਸਹਿਯੋਗ ਕੀਤਾ। ਹਾਲ ਹੀ ਵਿਚ ਪੁਲਸ ਨੇ ਸਥਾਨਕ ਕੋਰਟ ਵਿਚ ਹੋਈ ਸੁਣਵਾਈ ਦੌਰਾਨ ਦੱਸਿਆ ਕਿ ਤਿੰਨ ਲੋਕ ਕਤਲ ਵਿਚ ਸ਼ਾਮਲ ਸਨ।


author

Sunny Mehra

Content Editor

Related News