ਨਵੇਂ ਯੁੱਗ ਦੀ ਸ਼ੁਰੂਆਤ ! ਉੱਡਣ ਵਾਲੀ ਕਾਰ ਨੇ ਮਾਰੀ ਸਫ਼ਲ 'ਉਡਾਰੀ', 2 ਮਿੰਟ 'ਚ ਬਣੀ ਜਹਾਜ਼
Thursday, Jul 01, 2021 - 05:18 PM (IST)
ਇੰਟਰਨੈਸ਼ਨਲ ਡੈਸਕ : ਹਵਾ ਤੇ ਜ਼ਮੀਨ ’ਤੇ ਚੱਲਣ ਵਾਲੀ ਏਅਰਕਾਰ ਨੇ ਸਲੋਵਾਕੀਆ ਦੇ ਦੋ ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਈਟ੍ਰਾ ਤੇ ਬ੍ਰਾਤਿਸਲਾਵਾ ਵਿਚਾਲੇ 35 ਮਿੰਟ ਦੀ ਸਫਲ ਟੈਸਟ ਉਡਾਣ ਭਰੀ। ਇਹ ਏਅਰਕਾਰ ਬਣਾਉਣ ਵਾਲੀ ਕੰਪਨੀ ਕਲੇਨ ਵਿਜ਼ਨ ਨੇ ਦੱਸਿਆ ਕਿ ਲੈਂਡ ਹੋਣ ਤੋਂ ਬਾਅਦ ਸਿਰਫ ਇਕ ਬਟਨ ਦਬਾਉਣ ਦੇ 3 ਮਿੰਟ ਦੇ ਅੰਦਰ ਇਹ ਏਅਰਕ੍ਰਾਫਟ ਸਪੋਰਟਸ ਕਾਰ ਵਿਚ ਤਬਦੀਲ ਹੋ ਗਿਆ।
ਟੈਸਟ ਦੌਰਾਨ ਏਅਰਕਾਰ ਨੂੰ ਇਸ ਦੇ ਇਨਵੈਂਟਰ ਪ੍ਰੋਫੈਸਰ ਸਟੀਫਨ ਕਲੇਨ ਨੇ ਉਡਾਇਆ। ਕੰਪਨੀ ਦੇ ਮੁਤਾਬਕ ਇਸ ਕਾਰ ਨੇ ਦੋਵਾਂ ਏਅਰਪੋਰਟਸ ਵਿਚਾਲੇ ਦੂਰੀ ਨੂੰ ਅੱਧੇ ਤੋਂ ਘੱਟ ਸਮੇੇਂ ਵਿਚ ਤੈਅ ਕਰ ਲਿਆ ਗਿਆ। ਕਲੇਨ ਵਿਜ਼ਨ ਦੇ ਸੰਸਥਾਪਕ ਤੇ ਸੀ. ਈ. ਓ. ਸਟੀਫਨ ਨੇ ਏਅਰਪੋਰਟ ’ਤੇ ਲੈਂਡਿੰਗ ਤੋਂ ਬਾਅਦ ਇਸ ਨੂੰ ਆਮ ਕਾਰ ਵਾਂਗ ਸੜਕ ’ਤੇ ਵੀ ਦੌੜਾਇਆ।
ਇਹ ਵੀ ਪੜ੍ਹੋ : ਚੀਨ ਨੇ ਬਣਾਇਆ ਦੁਨੀਆ ਦਾ ਪਹਿਲਾ 5 ਤਾਰਾ ਅੰਡਰਗ੍ਰਾਉੂਂਡ ਹੋਟਲ, ਸਮੁੰਦਰ ’ਚ ਹਨ 16 ਫਲੋਰ
ਕਲੇਨ ਵਿਜ਼ਨ ਦੀ ਇਹ ਹਾਈਬ੍ਰਿਡ ਕਾਰ-ਏਅਰਕ੍ਰਾਫਟ, ਏਅਰਕਾਰ, ਬੀ. ਐੱਮ. ਡਬਲਯੂ. ਇੰਜਣ ਨਾਲ ਲੈਸ ਹੈ ਤੇ ਨਿਯਮਿਤ ਪੈਟਰੋਲ ਪੰਪ ਈਂਧਣ ’ਤੇ ਚਲਦੀ ਹੈ। ਇਸ ਕਾਰ ਨੂੰ ਏਅਰਕ੍ਰਾਫਟ ਬਣਨ ’ਚ 2 ਮਿੰਟ ਤੇ ਉਸ ਤੋਂ ਬਾਅਦ ਉਡਾਣ ਭਰਨ ਵਿਚ 15 ਸੈਕਿੰਡ ਦਾ ਸਮਾਂ ਲੱਗਦਾ ਹੈ। ਪੈਟਰੋਲ ਇੰਜਣ ਨਾਲ ਚੱਲਣ ਵਾਲੀ ਏਅਰਕਾਰ 190 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦੀ ਹੇ। ਕੰਪਨੀ ਮੁਤਾਬਕ ਇਹ ਹਾਈਬ੍ਰਿਡ ਫਲਾਇੰਗ ਕਾਰ ਫਿਕਸਡ ਪ੍ਰੋਪੇਲਰ ਸਿਸਟਮ ਨਾਲ 82,00 ਫੁੱਟ ਉਚਾਈ ’ਤੇ 1000 ਕਿਲੋਮੀਟਰ ਦੂਰੀ ਤੈਅ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਕਲੇਨ ਦਾ ਅਗਲਾ ਟੀਚਾ ਸਿੰਗਲ ਫਿਊਲ ਟੈਂਕ ਟਾਪਅੱਪ ’ਤੇ ਇਸ ਦੀ ਰਫਤਾਰ 300 ਕਿਲੋਮੀਟਰ ਪ੍ਰਤੀ ਘੰਟੇ ਤੇ ਇਕ ਵਾਰ ਵਿਚ ਟੈਂਕ ਫੁੱਲ ਹੋਣ ਤੋਂ ਬਾਅਦ 1000 ਕਿਲੋਮੀਟਰ ਦਾ ਹਵਾਈ ਸਫ਼ਰ ਤੈਅ ਕਰਨਾ ਹੈ। ਇਹ ਕਾਰ ਹੁਣ ਤਕ 140 ਤੋਂ ਜ਼ਿਆਦਾ ਟੈਸਟ ਫਲਾਈਟ ਦੌਰਾਨ ਕੁਲ 40 ਘੰਟੇ ਹਵਾ ਵਿਚ ਬਿਤਾ ਚੁੱਕੀ ਹੈ। ਹੁਣ ਇਹ ਕਾਰ 45 ਡਿਗਰੀ ਦਾ ਤੀਬਰ ਮੋੜ ਲੈਣ ਵਿਚ ਸਮਰੱਥ ਹੋ ਗਈ ਹੈ।
ਵਾਹਨਾਂ ਦੇ ਨਵੇਂ ਯੁੱਗ ਦੀ ਹੋਵੇਗੀ ਸ਼ੁਰੂਆਤ : ਸਟੀਫਨ ਕਲੇਨ
ਬ੍ਰਾਤਿਸਲਾਵਾ ’ਤੇ ਏਅਰਕਾਰ ਦੇ ਕਾਕਪਿਟ ਤੋਂ ਨਿਕਲਣ ਤੋਂ ਬਾਅਦ ਸਟੀਫਨ ਕਲੇਨ ਨੇ ਕਿਹਾ ਕਿ ਇਸ ਉਡਾਣ ਨਾਲ ਜ਼ਮੀਨ ਤੇ ਹਵਾ ਵਿਚ ਉੱਡਣ ਵਾਲੇ ਵਾਹਨਾਂ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਇਸ ਨੇ ਟਰਾਂਸਪੋਰਟੇਸ਼ਨ ਦੀ ਨਵੀਂ ਕੈਟਾਗਰੀ ਖੋਲ੍ਹ ਦਿੱਤੀ ਹੈ। ਉਨ੍ਹਾਂ ਨੇ ਟੈਸਟ ਉਡਾਣ ਦੇ ਤਜਰਬੇ ਨੂੰ ਆਮ ਤੇ ਸੁਖਦ ਦੱਸਿਆ। ਨਾਲ ਹੀ ਕਿਹਾ ਕਿ ਇਸ ਵਿਚ 200 ਕਿਲੋਗ੍ਰਾਮ ਦੀ ਸਾਂਝੀ ਵਜ਼ਨ ਹੱਦ ਦੇ ਨਾਲ ਦੋ ਲੋਕ ਸਵਾਰ ਹੋ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਏਅਰਕਾਰ ਪ੍ਰੋਟੋਟਾਈਪ-2 ਵਿਚ 300 ਐੱਚ. ਪੀ. ਦਾ ਇੰਜਣ ਲਾਇਆ ਜਾਏਗਾ। ਇਸ ਨੂੰ ਐੱਮ. 1 ਰੋਡ ਪਰਮਿਟ ਨਾਲ ਈ. ਏ. ਐੱਸ. ਏ. ਸੀ. ਐੱਸ.-23 ਏਅਰਕ੍ਰਾਫਟ ਸਰਟੀਫਿਕੇਟ ਮਿਲ ਗਿਆ ਹੈ।