ਵਿਦੇਸ਼ ਭੇਜਣ ਦੇ ਨਾਮ ''ਤੇ ਟ੍ਰੈਵਲ ਏਜੰਟ ਨੇ ਮਾਰੀ 7.25 ਲੱਖ ਦੀ ਠੱਗੀ, ਕੇਸ ਦਰਜ
Wednesday, Oct 15, 2025 - 06:55 AM (IST)

ਲੋਹੀਆਂ ਖਾਸ (ਸੁਖਪਾਲ ਰਾਜਪੂਤ) : ਸਥਾਨਕ ਪੁਲਸ ਵੱਲੋਂ ਸੁਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਰਡ ਨੰਬਰ 11 ਲੋਹੀਆਂ ਖਾਸ ਵੱਲੋਂ ਉੱਚ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਸਥਾਨਕ ਪੁਲਸ ਵੱਲੋਂ ਮਹਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਬੱਲਾਂ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਖਿਲਾਫ ਸੁਰਜੀਤ ਸਿੰਘ ਦੇ ਲੜਕੇ ਮਨਪ੍ਰੀਤ ਸਿੰਘ ਨੂੰ ਵਿਦੇਸ਼ (ਸਾਈਪਰਸ) ਭੇਜਣ ਦੇ ਨਾਮ 'ਤੇ 7 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰਨ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਾਇਲ ਸ਼ਹਿਰ ਨੂੰ ਮਿਲੇਗਾ ਸਾਫ਼ ਪਾਣੀ, ਡੇਢ ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ
ਪ੍ਰਾਪਤ ਵੇਰਵਿਆਂ ਅਨੁਸਾਰ ਮਹਿੰਦਰ ਸਿੰਘ ਨੇ ਉਕਤ ਸਾਰੀ ਰਕਮ ਲੈਣ ਉਪਰੰਤ ਵਿਦੇਸ਼ ਭੇਜਣ ਲਈ ਮਨਪ੍ਰੀਤ ਨੂੰ ਦਿੱਲੀ ਸੱਦਿਆ ਸੀ ਪਰ 11 ਦਿਨ ਦਿੱਲੀ ਰਹਿਣ ਦੇ ਬਾਵਜੂਦ ਵੀ ਲੜਕੇ ਨੂੰ ਨਾ ਪੈਸੇ ਵਾਪਸ ਕੀਤੇ ਅਤੇ ਨਾ ਹੀ ਵਿਦੇਸ਼ ਭੇਜਿਆ ਗਿਆ। ਜ਼ਿਕਰਯੋਗ ਹੈ ਕਿ ਸੋਮ ਨਾਥ ਪੁੱਤਰ ਸੋਨੀ ਵਾਸੀ ਵਾਰਡ ਨੰਬਰ 2 ਕਤਪਾਲੋ ਫਿਲੌਰ ਨਾਲ ਵੀ ਮਹਿੰਦਰ ਸਿੰਘ ਨੇ ਵਿਦੇਸ਼ ਭੇਜਣ ਦੇ ਨਾਮ 'ਤੇ 11 ਲੱਖ 70 ਹਜ਼ਾਰ ਦੀ ਠੱਗੀ ਮਾਰੀ ਗਈ ਸੀ ਅਤੇ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਵੀ ਪਰਚਾ ਦਰਜ ਹੋਣ ਉਪਰੰਤ ਮਹਿੰਦਰ ਸਿੰਘ ਨੂੰ ਜੇਲ੍ਹ ਭੇਜਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8