ਕਾਰ ''ਚ ਸਵਾਰ ਨੌਜਵਾਨਾਂ ਨੇ ਹਵਾ ''ਚ ਚਲਾਈਆਂ ਗੋਲੀਆਂ, ਦਹਿਸ਼ਤ ਦਾ ਮਾਹੌਲ

Monday, Oct 27, 2025 - 03:20 PM (IST)

ਕਾਰ ''ਚ ਸਵਾਰ ਨੌਜਵਾਨਾਂ ਨੇ ਹਵਾ ''ਚ ਚਲਾਈਆਂ ਗੋਲੀਆਂ, ਦਹਿਸ਼ਤ ਦਾ ਮਾਹੌਲ

ਅਬੋਹਰ (ਸੁਨੀਲ) : ਸਥਾਨਕ ਨਿਊ ਸੂਰਜ ਨਗਰੀ ਇਲਾਕੇ 'ਚ ਬੀਤੀ ਦੇਰ ਰਾਤ ਇੱਕ ਕਾਰ 'ਚ ਸਵਾਰ ਕੁੱਝ ਨੌਜਵਾਨਾਂ ਨੇ ਹਵਾ 'ਚ ਗੋਲੀਆਂ ਚਲਾਈਆਂ। ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਬੰਧਿਤ ਥਾਣੇ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 12:30 ਵਜੇ, ਇੱਕ ਕਾਰ ਨਿਊ ਸੂਰਜ ਨਗਰੀ ਦੀਆਂ ਗਲੀਆਂ ਵਿੱਚੋਂ ਕਾਫ਼ੀ ਸਮੇਂ ਤੱਕ ਘੁੰਮਦੀ ਰਹੀ ਅਤੇ ਫਿਰ ਕਾਰ ਵਿੱਚ ਸਵਾਰ ਕੁੱਝ ਨੌਜਵਾਨਾਂ ਨੇ ਹਵਾ ਵਿੱਚ ਚਾਰ ਗੋਲੀਆਂ ਚਲਾਈਆਂ, ਜਿਸ ਨਾਲ ਮੁਹੱਲੇ ਦੇ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ। ਕਾਰ ਚਾਲਕਾਂ ਵੱਲੋਂ ਹਵਾ ਵਿੱਚ ਗੋਲੀਆਂ ਚਲਾਉਂਦੇ ਹੋਏ ਵੀਡੀਓ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਵੀ ਕੈਦ ਹੋ ਗਿਆ।

ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਮੁਹੱਲੇ ਦੇ ਵਸਨੀਕਾਂ ਨੇ ਸਿਟੀ ਪੁਲਸ ਸਟੇਸ਼ਨ ਨੰਬਰ-2 ਦੀ ਪੁਲਸ ਨੂੰ ਸੂਚਿਤ ਕੀਤਾ। ਸਿਟੀ ਪੁਲਸ ਸਟੇਸ਼ਨ ਨੰਬਰ-2 ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਵਾ ਵਿੱਚ ਗੋਲੀਆਂ ਚਲਾਉਣ ਵਾਲਿਆਂ ਦੀ ਪਛਾਣ ਅਤੇ ਉਨ੍ਹਾਂ ਦੇ ਉਦੇਸ਼ ਇਹ ਸਾਰੇ ਜਾਂਚ ਦੇ ਮਾਮਲੇ ਹਨ। ਪੁਲਸ ਟੀਮਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।


author

Babita

Content Editor

Related News