ਹਵਾ ''ਚ ਸੀ ''ਫਲਾਈਟ'' ਅਤੇ ਖ਼ਤਮ ਹੋ ਗਿਆ ਬਾਲਣ, ਫਿਰ ਸੜਕ ''ਤੇ ਹੋਇਆ ਕਰੈਸ਼ (ਵੀਡੀਓ)

Monday, Aug 22, 2022 - 03:32 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਆਸਮਾਨ ਵਿਚ ਉੱਡ ਰਹੀ ਇਕ ਫਲਾਈਟ ਦਾ ਈਂਧਣ ਅਚਾਨਕ ਖ਼ਤਮ ਹੋ ਗਿਆ। ਜਦੋਂ ਤੱਕ ਪਾਇਲਟ ਕੁਝ ਸਮਝ ਪਾਉਂਦਾ ਜਹਾਜ਼ ਬੇਕਾਬੂ ਹੋ ਗਿਆ ਅਤੇ ਹਵਾ ਨਾਲ ਗੱਲਾਂ ਕਰ ਰਿਹਾ ਮਿਨੀ ਜਹਾਜ਼ ਇਕਦਮ ਜ਼ਮੀਨ ਵੱਲ ਵਧਣ ਲੱਗਾ। ਹੇਠਾਂ ਖੜ੍ਹੇ ਲੋਕ ਇਹ ਨਜ਼ਾਰਾ ਦੇਖ ਕੇ ਦਹਿਸ਼ਤ ਵਿਚ ਆ ਗਏ। ਦੇਖਦੇ ਹੀ ਦੇਖਦੇ ਜਹਾਜ਼ ਇਕ ਬਿੱਜ਼ੀ ਸੜਕ 'ਤੇ ਕਰੈਸ਼ ਹੋ ਗਿਆ। ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

ਇਹ ਮਾਮਲਾ ਅਮਰੀਕਾ ਦੇ ਫਲੋਰੀਡਾ ਦਾ ਹੈ। ਜਿੱਥੇ ਓਰਲੈਂਡੋ ਸ਼ਹਿਰ ਵਿਚ ਇਕ ਮਿਨੀ ਪਲੇਨ ਕਰੈਸ਼ ਹੋ ਗਿਆ। ਇਹ ਜਹਾਜ਼ ਕਰੈਸ਼ ਹੋ ਕੇ ਇਕ ਬਿੱਜ਼ੀ ਸੜਕ 'ਤੇ ਡਿੱਗਿਆ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਪਾਇਲਟ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਰਿਪੋਰਟ ਮੁਤਾਬਕ ਇਕ ਜਹਾਜ਼ ਓਰਲੈਂਡੋ ਦੇ ਆਸਾਮਾਨ ਵਿਚ ਉਡਾਣ ਭਰ ਰਿਹਾ ਸੀ। ਉਦੋਂ ਅਚਾਨਕ ਉਸ ਦਾ ਈਂਧਣ ਖ਼ਤਮ ਹੋ ਗਿਆ। ਜਦੋਂ ਤੱਕ ਪਾਇਲਟ ਦਾ ਧਿਆਨ ਇਸ ਪਾਸੇ ਹੁੰਦਾ ਉਦੋਂ ਤੱਕ ਜਹਾਜ਼ ਤੇਜ਼ੀ ਨਾਲ ਹੇਠਾਂ ਡਿੱਗਣ ਲੱਗਾ। ਕੁਝ ਹੀ ਸਕਿੰਟਾਂ ਵਿਚ ਇਹ ਜਹਾਜ਼ ਸੜਕ ਵਿਚਾਲੇ ਕਰੈਸ਼ ਹੋ ਗਿਆ। ਇਸੇ ਦੌਰਾਨ ਕਾਰ ਸਵਾਰ ਇਕ ਸ਼ਖਸ ਨੇ ਇਸ ਘਟਨਾ ਦਾ ਵੀਡੀਓ ਰਿਕਾਰਡ ਕਰ ਲਿਆ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਪੁਲਸ ਨੇ ਨਸ਼ੀਲੇ ਪਦਾਰਥ 'ਫੈਂਟਾਨਾਇਲ' ਦੀ ਸਭ ਤੋਂ ਵੱਡੀ ਖੇਪ ਕੀਤੀ ਜ਼ਬਤ 

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਹਾਜ਼ ਹਵਾ ਵਿਚ ਗੋਤੇ ਲਗਾਉਂਦਾ ਹੋਇਆ ਸੜਕ 'ਤੇ ਡਿੱਗਦਾ ਹੈ। ਹਾਦਸੇ ਵਿਚ ਪਾਇਲਟ ਵਾਲ-ਵਾਲ ਬਚ ਗਿਆ। ਪਾਇਲਟ ਨੇ ਸਵੀਕਾਰ ਕੀਤਾ ਕਿ ਉਹ ਜਹਾਜ਼ ਦੇ ਖਰਾਬ ਰੇਡੀਓ ਨੂੰ ਠੀਕ ਕਰਨ ਵਿਚ ਇੰਨਾ ਬਿੱਜ਼ੀ ਹੋ ਗਿਆ ਸੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਦਾ ਈਂਧਣ ਖ਼ਤਮ ਹੋ ਗਿਆ ਹੈ। ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਉੱਥੇ ਨੇੜੇ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਤੇਜ਼ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇੰਝ ਲੱਗਾ ਜਿਵੇਂ ਕੋਈ ਧਮਾਕਾ ਹੋਇਆ ਹੈ। ਪਰ ਬਾਅਦ ਵਿਚ ਪਤਾ ਚੱਲਿਆ ਕਿ ਇਕ ਮਿਨੀ ਜਹਾਜ਼ ਘਰ ਨੇੜੇ ਕਰੈਸ਼ ਹੋ ਗਿਆ ਹੈ। ਚੰਗੀ ਗੱਲ ਇਹ ਵੀ ਰਹੀ ਕਿ ਜਹਾਜ਼ ਕਿਸੇ ਦੇ ਘਰ 'ਤੇ ਨਹੀਂ ਡਿੱਗਿਆ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।


Vandana

Content Editor

Related News