ਥਾਈਲੈਂਡ ਦੇ ਰਾਜੇ ਨੇ ਆਪਣੀ ਪਤਨੀ ਨੂੰ ਕੀਤਾ ਮਾਫ਼, ਜੇਲ੍ਹ 'ਚੋਂ ਹੋਈ ਰਿਹਾਅ

Wednesday, Sep 02, 2020 - 05:23 PM (IST)

ਬੈਂਕਾਕ (ਬਿਊਰੋ): ਥਾਈਲੈਂਡ ਦੇ ਰਾਜਾ ਨੇ ਆਪਣੀ ਪਤਨੀ ਨੂੰ ਇਕ ਸਾਲ ਜੇਲ ਵਿਚ ਰੱਖਣ ਦੇ ਬਾਅਦ ਰਿਹਾਅ ਕਰ ਦਿੱਤਾ ਹੈ। ਰਿਹਾਈ ਦੇ ਤੁਰੰਤ ਬਾਅਦ ਉਹਨਾਂ ਦੀ ਪਤਨੀ ਨੂੰ ਜਰਮਨੀ ਵਿਚ ਰਾਜਾ ਦੇ ਹਰਮ ਵਿਚ ਸ਼ਾਮਲ ਹੋਣ ਲਈ ਭੇਜ ਦਿੱਤਾ ਗਿਆ ਹੈ। ਜਰਮਨੀ ਦੇ ਅਖਬਾਰ ਬਿਲਡ ਦੇ ਮੁਤਾਬਕ ਮਹਾ ਵਾਜਿਰਲੋਂਗਕੋਰਨ ਉਰਫ ਰਾਮ ਦਸ਼ਮ ਨੇ ਦੱਖਣੀ ਜਰਮਨੀ ਦੇ ਅਲਪਾਇਨ ਹੋਟਲ ਵਿਚ ਸ਼ਰਨ ਲਈ ਹੈ। ਇਸ ਹੋਟਲ ਨੂੰ ਹੁਣ ਥਾਈਲੈਂਡ ਦੇ ਰਾਜਾ ਦੇ ਮਹੱਲ ਦੀ ਤਰ੍ਹਾਂ ਹੀ ਸਜਾਇਆ ਗਿਆ ਹੈ। ਰਾਜਾ ਮਹਾ ਨੇ ਹੋਟਲ ਦੀ ਚੌਥੀ ਮੰਜ਼ਿਲ ਬੁੱਕ ਕੀਤੀ ਹੈ। ਇਸ ਹੋਟਲ ਵਿਚ ਰਾਜਾ ਦੇ ਆਨੰਦ ਲਈ ਇਕ ਖਾਸ ਕਮਰਾ ਜਾਂ ਹਰਮ ਬਣਾਇਆ ਗਿਆ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਇਸ ਕਮਰੇ ਵਿਚ ਰਾਜਾ 20 'ਸੈਕਸ ਸੋਲਜਰਜ਼' ਦੇ ਨਾਲ ਮਨੋਰੰਜਨ ਕਰਦਾ ਹੈ।

PunjabKesari

35 ਸਾਲਾ ਬੌਡੀਗਾਰਡ ਨਾਲ ਰਚਾਇਆ ਵਿਆਹ
ਰਾਜਾ ਮਹਾ ਵਾਜਿਰਲੋਂਗਕੋਰਨ ਨੇ 35 ਸਾਲ ਦੀ ਸਿਨਨੇਤ ਵੋਂਗਵਾਜੀਰਾਪਾਕਡੀ ਦੇ ਨਾਲ ਵਿਆਹ ਰਚਾਇਆ ਸੀ। ਸਿਨਨੇਤ ਪਹਿਲਾਂ ਨਰਸ ਸੀ ਜੋ ਬਾਅਦ ਵਿਚ ਥਾਈ ਆਰਮੀ ਵਿਚ ਹੈਲੀਕਾਪਟਰ ਦੀ ਪਾਇਲਟ ਬਣ ਗਈ। ਪਾਇਲਟ ਦੀ ਨੌਕਰੀ ਦੇ ਤਿੰਨ ਮਹੀਨੇ ਦੇ ਅੰਦਰ ਰਾਜਾ ਨੇ ਸਿਨਨੇਤ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ, ਜਿਸ ਦੇ ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਭਾਵੇਂਕਿ ਉਹਨਾਂ ਦਾ ਇਹ ਵਿਆਹ ਜ਼ਿਆਦਾ ਦਿਨਾਂ ਤੱਕ ਨਹੀਂ ਟਿਕਿਆ। ਝਗੜੇ ਦੇ ਬਾਅਦ ਰਾਜਾ ਨੇ ਉਸ ਨੂੰ ਕੈਦ ਕਰਨ ਦਾ ਆਦੇਸ਼ ਦੇ ਦਿੱਤਾ। ਰਾਜਾ ਵਾਜਿਰਾਲੋਂਗਕੋਰਨ ਦੇ ਇਸ ਤੋਂ ਪਹਿਲਾਂ ਤਿੰਨ ਵਿਆਹ ਹੋ ਚੁੱਕੇ ਹਨ, ਜਿਸ ਤੋਂ ਉਹਨਾਂ ਦੇ 7 ਬੱਚੇ ਹਨ। ਉਹਨਾਂ ਦਾ ਤਿੰਨੇ ਪਤਨੀਆਂ ਤੋਂ ਤਲਾਕ ਹੋ ਚੁੱਕਾ ਹੈ।

PunjabKesari

30 ਅਰਬ ਡਾਲਰ ਦੀ ਜਾਇਦਾਦ ਦਾ ਮਾਲਕ ਹੈ ਰਾਜਾ
ਰਿਪੋਰਟਾਂ ਮੁਤਾਬਕ ਥਾਈਲੈਡ ਦੇ ਰਾਜਾ ਦੇ ਕੋਲ 30 ਅਰਬ ਡਾਲਰ ਤੋਂ ਵੱਧ ਦੀ ਜਾਇਦਾਦ ਹੈ, ਜਿਸ ਨੂੰ ਉਹ ਆਪਣੀ ਵਿਦੇਸ਼ ਯਾਤਰਾ ਦੌਰਾਨ ਜੰਮ ਕੇ ਲੁਟਾਉਂਦੇ ਹਨ। ਰਾਜਾ ਦੇ ਹਰਮ ਨੂੰ ਥਾਈਲੈਂਡ ਤੋਂ ਖਾਸ ਤੌਰ 'ਤੇ ਮੰਗਵਾਈਆਂ ਗਈਆਂ ਸੋਨੇ ਅਤੇ ਚਾਂਦੀ ਦੇ ਬੇਸ਼ਕੀਮਤੀ ਵਸਤਾਂ ਨਾਲ ਸਜਾਇਆ ਗਿਆ ਹੈ।ਬਿਲਡ ਦੀ ਰਿਪੋਰਟ ਦੇ ਮੁਤਾਬਾਕ ਰਾਜਾ ਮਹਾ ਦੀ 'ਸੈਕਸ ਸੋਲਜਰਜ਼' ਨੂੰ ਮਿਲਟਰੀ ਯੂਨਿਟ ਦੀ ਤਰ੍ਹਾਂ ਇਕੱਠਾ ਕੀਤਾ ਗਿਆ ਹੈ। ਇਸ ਨੂੰ SAS ਕਿਹਾ ਜਾਂਦਾ ਹੈ। ਇਹ ਬ੍ਰਿਟੇਨ ਦੀ ਸਪੈਸ਼ਲ ਫੋਰਸ ਦੀ ਤਰ੍ਹਾਂ ਹਨ, ਜਿਹਨਾਂ ਦਾ ਉਦੇਸ਼ ਜਿੱਤਣਾ ਹੈ। ਇਹਨਾਂ ਸੈਕਸ ਸੋਲਜਰਜ਼ ਦੀ ਰੈਂਕ ਹੁੰਦੀ ਹੈ ਜੋ S001 ਤੋਂ ਸ਼ੁਰੂ ਹੋ ਕੇ S020 ਤੱਕ ਜਾਂਦੀ ਹੈ। ਇਹਨਾਂ ਨੂੰ ਮੇਜਰ ਜਿਹੀ ਉਪਾਧੀ ਵੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕਿਉਂਕਿ ਰਾਜਾ ਨੂੰ ਡਿਪਲੋਮੈਟਿਕ ਛੋਟ ਹੈ ਇਸ ਲਈ ਉਹਨਾਂ ਦੇ ਕਿਸੇ ਕੰਮ ਵਿਚ ਜਰਮਨ ਸਰਕਾਰ ਕੋਈ ਦਖਲ ਅੰਦਾਜ਼ੀ ਨਹੀਂ ਕਰ ਰਹੀ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਕੈਲਾਸ਼ ਮਾਨਸਰੋਵਰ 'ਤੇ ਚੀਨ ਨੇ ਬਣਾਈ ਮਿਜ਼ਾਈਲ ਸਾਈਟ, ਨਿਸ਼ਾਨੇ 'ਤੇ ਭਾਰਤ ਦੇ ਸ਼ਹਿਰ

20 'ਸੈਕਸ ਸੋਲਜਰਜ਼' ਨਾਲ ਜ਼ਿੰਦਗੀ ਕੱਟ ਰਹੇ ਹਨ ਕਿੰਗ
ਰਾਜਾ ਨੇ ਪਿਛਲੇ ਮਾਰਚ ਮਹੀਨੇ ਤੋਂ ਜਰਮਨੀ ਦੇ ਇਕ ਹੋਟਲ ਵਿਚ ਖੁਦ ਨੂੰ ਆਈਸੋਲੇਟ ਕੀਤਾ ਹੋਇਆ ਹੈ। ਜਰਮਨੀ ਦੇ ਫੋਰ ਸਟਾਰ ਹੋਟਲ ਵਿਚ ਰਾਜਾ ਰਾਮ ਦੇ ਲਈ ਇਕ ਖਾਸ ਹਰਮ ਬਣਾਇਆ ਗਿਆ ਹੈ। ਇਸ ਹਰਮ ਵਿਚ ਰਾਜਾ ਰਾਮ 20 'ਸੈਕਸ ਸੋਲਜਰਜ਼' ਨਾਲ ਸ਼ਾਨਦਾਰ ਜ਼ਿੰਦਗੀ ਬਿਤਾ ਰਹੇ ਹਨ। ਇਸ ਦੇ ਇਲਾਵਾ ਰਾਜਾ ਮਹਾ ਆਪਣੇ ਨਾਲ ਕਈ ਨੌਕਰ ਵੀ ਲੈਕੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਕਿੰਗ ਮਹਾ ਨੇ ਹੋਟਲ ਗ੍ਰੈਂਡ ਹੋਟਲ ਸੋਨੇਬਿਚਲ ਦੀ ਚੌਥੀ ਮੰਜ਼ਿਲ ਬੁੱਕ ਕੀਤੀ ਹੈ। ਇਹੀ ਨਹੀਂ ਉਹਨਾਂ ਨੇ ਇਸ ਦੇ ਲਈ ਜ਼ਿਲ੍ਹਾ ਕੌਂਸਲ ਤੋਂ ਵਿਸ਼ੇਸ਼ ਇਜਾਜ਼ਤ ਵੀ ਲਈ ਹੈ।ਥਾਈਲੈਡ ਵਿਚ ਰਾਜਾ ਦੀ ਆਲੋਚਨਾ ਕਰਨ 'ਤੇ 15 ਸਾਲ ਕੈਦ ਦੀ ਵਿਵਸਥਾ ਹੈ।ਇਸ ਦੇ ਬਾਅਦ ਵੀ ਲੋਕਤੰਤਰ ਸਮਰਥਕ ਲੋਕ ਰਾਜਾ ਦੇ ਖਿਲਾਫ਼ ਸੜਕਾਂ 'ਤੇ ਉਤਰ ਰਹੇ ਹਨ। ਦੇਸ਼ ਵਿਚ ਸਾਲ 1932 ਤੋਂ ਹੀ ਸੰਵਿਧਾਨਕ ਰਾਜਤੰਤਰ ਲਾਗੂ ਹੈ।

PunjabKesari


Vandana

Content Editor

Related News