ਅੱਤਵਾਦੀਆਂ ਦੇ ਹਮਲੇ ''ਚ ਮਾਰੇ ਗਏ ਨਾਈਜ਼ਰ ਦੇ 21 ਫ਼ੌਜੀ : ਰੱਖਿਆ ਮੰਤਰਾਲਾ
Wednesday, Jun 26, 2024 - 11:30 AM (IST)
ਨਿਯਾਮੀ (ਵਾਰਤਾ)- ਨਾਈਜ਼ੀਰੀਆ ਦੇ ਰੱਖਿਆ ਮੰਤਰਾਲਾ ਨੇ ਕਿਹਾ ਹੈ ਕਿ ਪੱਛਮੀ ਨਾਈਜ਼ਰ ਦੇ ਟਿੱਲਾਬੇਰੀ ਖੇਤਰ 'ਚ ਹੋਏ ਅੱਤਵਾਦੀ ਹਮਲੇ 'ਚ 20 ਫ਼ੌਜੀ ਮਾਰੇ ਗਏ। ਮੰਤਰਾਲਾ ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ 10 ਵਜੇ ਰੱਖਿਆ ਅਤੇ ਸੁਰੱਖਿਆ ਫ਼ੋਰਸਾਂ ਦੀ ਇਕ ਟੁਕੜੀ 'ਤੇ ਤਾਸੀਆ ਪਿੰਡ ਦੇ ਬਾਹਰੀ ਇਲਾਕੇ 'ਚ ਹਥਿਆਰਬੰਦ ਅੱਤਵਾਦੀ ਸਮੂਹਾਂ ਨੇ ਹਮਲਾ ਕੀਤਾ, ਜਿਸ ਕਾਰਨ 20 ਫ਼ੌਜੀ ਅਤੇ ਇਕ ਨਾਗਰਿਕ ਸਮੇਤ 21 ਲੋਕ ਮਾਰੇ ਗਏ।
ਬਿਆਨ 'ਚ ਕਿਹਾ ਗਿਆ ਹੈ ਕਿ ਹਮਲੇ 'ਚ 9 ਫ਼ੌਜੀ ਜ਼ਖ਼ਮੀ ਹੋ ਗਏ ਅਤੇ ਫ਼ੌਜ ਦੇ 2 ਵਾਹਨ ਨੁਕਸਾਨ ਗਏ। ਮੰਤਰਾਲਾ ਨੇ ਦੱਸਿਆ ਕਿ ਇਸ ਦੌਰਾਨ ਕਈ ਅੱਤਵਾਦੀਆਂ ਨੂੰ ਮਾਰਿਆ ਗਿਆ ਅਤੇ ਉਨ੍ਹਾਂ ਦੇ ਯਾਤਰਾ ਅਤੇ ਸੰਚਾਰ ਦੇ ਸਾਧਨਾਂ ਨੂੰ ਨਸ਼ਟ ਕਰ ਦਿੱਤਾ ਗਿਆ। ਨਾਲ ਹੀ ਬਾਕੀ ਹਮਲਾਵਰਾਂ ਦੀ ਭਾਲ ਕਰਨ ਅਤੇ ਉਨ੍ਹਾਂ ਨੂੰ ਨਸ਼ਟ ਕਰਨ ਲਈ ਹਵਾਈ ਅਤੇ ਜ਼ਮੀਨੀ ਫ਼ੋਰਸਾਂ ਨੂੰ ਤਾਇਨਾਤ ਕੀਤਾ ਗਿਆ। ਸਥਾਨਕ ਮੀਡੀਆ ਰਿਪੋਰਟ ਅਨੁਸਾਰ, ਤਾਸੀਆ ਪਿੰਡ 'ਤਿੰਨ ਸਰਹੱਦਾਂ' ਵਾਲੇ ਖੇਤਰ (ਨਾਈਜ਼ਰ-ਮਾਲੀ-ਬੁਰਕਿਨਾ ਫਾਸੋ) 'ਚ ਸਥਿਤ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e