ਘੁੰਮਣ-ਫਿਰਨ ਦੇ ਮਾਮਲੇ 'ਚ ਭਾਰਤ ਸਾਲ 2027 ਤੱਕ ਬਣ ਜਾਵੇਗਾ 5ਵਾਂ ਸਭ ਤੋਂ ਵੱਡਾ ਬਾਜ਼ਾਰ

Friday, Dec 08, 2023 - 02:32 PM (IST)

ਬਿਜ਼ਨੈੱਸ ਡੈਸਕ - ਵਿਦੇਸ਼ਾਂ ਵਿੱਚ ਘੁੰਮਣ ਦੀ ਭਾਰਤੀਆਂ ਵਿੱਚ ਵਧਦੀ ਜਾ ਰਹੀ ਦਿਲਚਸਪੀ ਦੇਸ਼ ਨੂੰ ਵਿਦੇਸ਼ ਯਾਤਰਾ ਦੇ ਲਿਹਾਜ਼ ਨਾਲ ਇੱਕ ਵੱਡਾ ਬਾਜ਼ਾਰ ਬਣਾਉਣ ਜਾ ਰਹੀ ਹੈ। ਅਜਿਹੇ 'ਚ ਭਾਰਤ 2027 ਤੱਕ ਪੰਜਵਾਂ ਸਭ ਤੋਂ ਵੱਡਾ ਬਾਜ਼ਾਰ ਬਣ ਜਾਵੇਗਾ ਅਤੇ ਇੱਥੋਂ ਦੇ ਲੋਕ ਵਿਦੇਸ਼ਾਂ 'ਚ ਜਾ ਕੇ 89 ਅਰਬ ਡਾਲਰ ਤੱਕ ਦਾ ਖ਼ਰਚ ਕਰਨਗੇ। ਇਸ ਗੱਲ ਦਾ ਅਨੁਮਾਨ ਇਕ ਅਜਿਹੀ ਰਿਪੋਰਟ ਵਿੱਚ ਪ੍ਰਗਟ ਕੀਤਾ ਗਿਆ ਹੈ, ਜੋ ਅਗਲੇ ਕੁਝ ਸਾਲਾਂ ਵਿੱਚ ਪ੍ਰਮੁੱਖ ਸੈਰ-ਸਪਾਟਾ ਬਾਜ਼ਾਰਾਂ ਦੀ ਖੋਜ ਕਰ ਰਹੀ ਹੈ। 

ਇਹ ਵੀ ਪੜ੍ਹੋ - ਫਲਿੱਪਕਾਰਟ ਨੇ MRP ਤੋਂ 96 ਰੁਪਏ ਮਹਿੰਗਾ ਵੇਚਿਆ ਸ਼ੈਂਪੂ, ਲੱਗਾ 20,000 ਰੁਪਏ ਜੁਰਮਾਨਾ

ਦੱਸ ਦੇਈਏ ਕਿ ਵਰਤਮਾਨ ਵਿੱਚ, ਭਾਰਤ ਇਸ ਸਬੰਧ ਵਿੱਚ ਦਸਵਾਂ ਸਭ ਤੋਂ ਵੱਡਾ ਬਾਜ਼ਾਰ ਹੈ ਅਤੇ 2019 ਵਿੱਚ ਭਾਰਤੀਆਂ ਨੇ 38 ਬਿਲੀਅਨ ਡਾਲਰ ਵਿਦੇਸ਼ਾਂ ਵਿੱਚ ਖ਼ਰਚ ਕੀਤੇ ਹਨ। ਰਿਪੋਰਟ ਅਨੁਸਾਰ ਭਾਰਤ 2027 ਤੱਕ ਵਿਦੇਸ਼ੀ ਸੈਲਾਨੀਆਂ ਦੀ ਆਮਦ ਦੇ ਮਾਮਲੇ ਵਿੱਚ ਤੀਜਾ ਸਭ ਤੋਂ ਵੱਡਾ ਬਾਜ਼ਾਰ ਬਣ ਜਾਵੇਗਾ, ਜਿੱਥੇ ਸੈਲਾਨੀ ਵਲੋਂ 174 ਬਿਲੀਅਨ ਡਾਲਰ ਖ਼ਰਚ ਕੀਤੇ ਜਾਣਗੇ। ਭਾਰਤ 2019 ਵਿੱਚ 127 ਬਿਲੀਅਨ ਡਾਲਰ ਖ਼ਰਚ ਕੇ ਪੰਜਵਾਂ ਸਭ ਤੋਂ ਵੱਡਾ ਬਾਜ਼ਾਰ ਸੀ। 

ਇਹ ਵੀ ਪੜ੍ਹੋ - ਹੁਣ ਇਹ ਮਸ਼ਹੂਰ ਕਾਰੋਬਾਰੀ ਡੀਪਫੇਕ ਵੀਡੀਓ ਦਾ ਹੋਏ ਸ਼ਿਕਾਰ, ਖ਼ੁਦ ਪੋਸਟ ਸਾਂਝੀ ਕਰ ਕਿਹਾ-ਫੇਕ ਵੀਡੀਓ

ਜੇਕਰ ਇੱਥੋਂ ਦੇ ਵਿਦੇਸ਼ ਜਾਣ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਭਾਰਤ ਸਿਰਫ਼ ਅਮਰੀਕਾ, ਚੀਨ, ਜਰਮਨੀ ਅਤੇ ਬਰਤਾਨੀਆ ਤੋਂ ਪਿੱਛੇ ਰਹਿ ਜਾਵੇਗਾ ਪਰ ਇਟਲੀ, ਦੱਖਣੀ ਕੋਰੀਆ, ਆਸਟ੍ਰੇਲੀਆ, ਕੈਨੇਡਾ ਅਤੇ ਫਰਾਂਸ ਵਰਗੇ ਦੇਸ਼ਾਂ ਤੋਂ ਅੱਗੇ ਹੋਵੇਗਾ। ਭਾਰਤ ਆਉਣ ਵਾਲੇ ਸੈਲਾਨੀਆਂ ਦਾ ਬਾਜ਼ਾਰ 2019 ਤੋਂ 76 ਫ਼ੀਸਦੀ ਦੇ ਵਾਧੇ ਦੇ ਬਾਵਜੂਦ 2027 ਤੱਕ ਸਿਰਫ਼ 60 ਅਰਬ ਡਾਲਰ ਤੱਕ ਪਹੁੰਚ ਜਾਵੇਗਾ ਪਰ ਇਹ ਚੋਟੀ ਦੇ 10 ਬਾਜ਼ਾਰਾਂ 'ਚ ਸ਼ਾਮਲ ਨਹੀਂ ਹੋ ਸਕੇਗਾ। ਇਸ ਦਾ ਕਾਰਨ ਇਹ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਇਥੇ 80 ਫ਼ੀਸਦੀ ਲੋਕ 60 ਸਾਲ ਤੋਂ ਘੱਟ ਉਮਰ ਦੇ ਹਨ।

ਇਹ ਵੀ ਪੜ੍ਹੋ - NCRB ਦੀ ਰਿਪੋਰਟ 'ਚ ਖ਼ੁਲਾਸਾ, ਰੋਜ਼ਾਨਾ 30 ਕਿਸਾਨ ਜਾਂ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ, ਜਾਣੋ ਪੰਜਾਬ ਦੇ ਹਾਲਾਤ

ਵਿਦੇਸ਼ ਜਾਣ ਵਾਲੇ ਲਗਭਗ 75 ਫ਼ੀਸਦੀ ਯਾਤਰੀ ਛੁੱਟੀਆਂ ਬਿਤਾਉਣ ਜਾਂ ਵਿਦੇਸ਼ ਵਿੱਚ ਵਸੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਮਿਲਣ ਲਈ ਜਾਂਦੇ ਹਨ। ਉਨ੍ਹਾਂ ਦਾ ਵਿਵਹਾਰ ਦੂਜੇ ਦੇਸ਼ਾਂ ਦੇ ਸੈਲਾਨੀਆਂ ਨਾਲੋਂ ਬਿਲਕੁਲ ਵੱਖਰਾ ਹੈ। ਭਾਰਤ ਦੇ ਲੋਕ ਜ਼ਿਆਦਾਤਰ ਵਿਦੇਸ਼ਾਂ ਦੇ ਨਾਂ 'ਤੇ ਏਸ਼ੀਆਈ ਦੇਸ਼ਾਂ 'ਚ ਜਾਂਦੇ ਹਨ।  

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News