ਅੰਮ੍ਰਿਤਸਰ ''ਚ ਵੱਡਾ ਐਨਕਾਊਂਟਰ

Monday, Nov 11, 2024 - 06:36 PM (IST)

ਅੰਮ੍ਰਿਤਸਰ ''ਚ ਵੱਡਾ ਐਨਕਾਊਂਟਰ

ਅੰਮ੍ਰਿਤਸਰ- ਅੰਮ੍ਰਿਤਸਰ ਦਿਹਾਤੀ ਪੁਲਸ ਅਤੇ ਗੈਂਗਸਟਰ ਡੋਨੀ ਦੇ ਗੁਰਗਿਆਂ ਵਿਚਾਲੇ ਪਿੰਡ ਕਲੇਰ ਵਿਚ ਜ਼ਬਰਦਸਤ ਮੁਕਾਬਲਾ ਹੋਇਆ। ਇਸ ਦੌਰਾਨ ਪੁਲਸ ਨੇ ਡੋਨੀ ਗੈਂਗ ਦੇ ਪੰਜ ਗੁਰਗਿਆਂ ਨੂੰ ਘੇਰਿਆ, ਜਿਸ ਦਰਮਿਆਨ ਗੁਰਗਿਆਂ ਵੱਲੋਂ ਪੁਲਸ 'ਤੇ ਫਾਇਰਿੰਗ ਕੀਤੀ ਗਈ ਅਤੇ ਜਵਾਬੀ ਕਾਰਵਾਈ ਕਰਦਿਆਂ ਪੁਲਸ ਨੇ ਵੀ ਗੋਲੀ ਚਲਾਈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

ਦੱਸ ਦੇਈਏ ਪੰਜ ਵਿਅਕਤੀ ਵਰਨਾ ਗੱਡੀ 'ਚ ਸਵਾਰ ਸੀ ਜਿਨਾਂ ਨੂੰ ਪੁਲਸ ਦੇ ਨਾਕੇ 'ਤੇ ਰੋਕਿਆ ਪਰ ਇਹ ਪੁਲਸ ਨੂੰ ਚਕਮਾ ਦੇ ਕੇ ਉਥੋਂ ਭੱਜਣ ਦੀ ਕੋਸ਼ਿਸ਼ 'ਚ ਸੀ। ਜਦੋਂ ਪੁਲਸ ਨੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ 'ਚੋਂ ਇੱਕ ਖੁਸ਼ਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੇ ਪੁਲਸ 'ਤੇ ਗੋਲੀ ਚਲਾ ਦਿੱਤੀ। ਇਹ ਗੋਲੀ 32 ਬੋਰ ਦੇ ਰਿਵਾਲਵਰ ਨਾਲ ਚਲਾਈ ਗਈ ਸੀ । ਪੁਲਸ ਨੇ ਉਸ ਤੋਂ ਬਾਅਦ ਵਾਰਨਿੰਗ ਦੇ ਕੇ ਇਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਬਿਨਾਂ ਡਰੇ ਦੌਰਾਨ ਪੁਲਸ 'ਤੇ ਤਿੰਨ ਫਾਇਰ ਹੋਰ ਕਰ ਦਿੱਤੇ। ਇਸ ਦੌਰਾਨ ਪੁਲਸ ਨੇ ਜਦੋਂ ਸੈਲਫ ਡਿਫੈਂਸ 'ਚ ਜਵਾਬੀ ਫਾਇਰਿੰਗ ਕੀਤੀ ਤਾਂ ਖੁਸ਼ਪ੍ਰੀਤ ਸਿੰਘ ਦੀ ਲੱਤ 'ਤੇ ਗੋਲੀ ਵੱਜੀ। ਪੁਲਸ ਵੱਲੋਂ ਮੌਕੇ 'ਤੇ ਮੌਜੂਦ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ- ਵੱਡੀ ਵਾਰਦਾਤ: ਕੈਨੇਡਾ 'ਚ ਨੀਗਰੋ ਨੇ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News