ਮਸ਼ਹੂਰ ਅਦਾਕਾਰਾ ਦੇ ਘਰ ਛਾਏ ਮਾਤਮ ਤੋਂ ਲੈ ਕੇ ਰਿਸ਼ਭ ਪੰਤ ਬਣੇ IPL ਦੇ ਸਭ ਤੋਂ ਮਹਿੰਗੇ ਖਿਡਾਰੀ ਤੱਕ ਅੱਜ ਦੀਆਂ Top-10 ਖਬਰਾਂ

Sunday, Nov 24, 2024 - 06:25 PM (IST)

ਮਸ਼ਹੂਰ ਅਦਾਕਾਰਾ ਦੇ ਘਰ ਛਾਏ ਮਾਤਮ ਤੋਂ ਲੈ ਕੇ ਰਿਸ਼ਭ ਪੰਤ ਬਣੇ IPL ਦੇ ਸਭ ਤੋਂ ਮਹਿੰਗੇ ਖਿਡਾਰੀ ਤੱਕ ਅੱਜ ਦੀਆਂ Top-10 ਖਬਰਾਂ

 ਜਲੰਧਰ - ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਹਾਰ ਗਈ ਹੈ, ਜਿਸ 'ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਤਿੱਖਾ ਨਿਸ਼ਾਨਾ ਸਾਧਿਆ ਸੀ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਦੇ 116ਵੇਂ ਐਪੀਸੋਡ 'ਚ ਸਵਾਮੀ ਵਿਵੇਕਾਨੰਦ ਦੀ 162ਵੀਂ ਜਯੰਤੀ, ਗੁਆਨਾ ਯਾਤਰਾ, ਵਰਗੇ ਮੁੱਦਿਆਂ 'ਤੇ ਗੱਲ ਕੀਤੀ। ਇਸ ਦੌਰਾਨ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ 'ਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ, ਜਿਸ ਨੂੰ ਐਤਵਾਰ ਨੂੰ ਇੱਥੇ ਮੇਗਾ ਨਿਲਾਮੀ 'ਚ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ 'ਚ ਖਰੀਦਿਆ, ਜਦਕਿ ਕਪਤਾਨ ਸ਼੍ਰੇਅਸ ਅਈਅਰ, ਜਿਸ ਨੇ ਕੇ.ਕੇ.ਆਰ. ਨੂੰ ਇਸ ਸਾਲ ਖਿਤਾਬ ਦਿਵਾਇਆ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ

1. ਰਵਨੀਤ ਬਿੱਟੂ ਨੂੰ ਆਹ ਕੀ ਕਹਿ ਗਏ ਰਾਜਾ ਵੜਿੰਗ!
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਹਾਰ ਗਈ ਹੈ, ਜਿਸ 'ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਤਿੱਖਾ ਨਿਸ਼ਾਨਾ ਸਾਧਿਆ ਸੀ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੂੰ 'ਮੰਦਬੁੱਧੀ ਬੱਚਾ' ਕਿਹਾ। ਵੜਿੰਗ ਨੇ ਕਿਹਾ ਕਿ ਮੈਂ ਬਿੱਟੂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਬਦਲਾ ਲਿਆ ਜਾਂ ਫਿਰ ਸਿਰਫ 12 ਹਜ਼ਾਰ ਵੋਟਾਂ ਪੁਆ ਕੇ ਭਾਜਪਾ ਨੂੰ ਹਰਾ ਕੇ ਬਦਲਾ ਲਿਆ। ਵੜਿੰਗ ਨੇ ਕਿਹਾ ਕਿ ਬਿੱਟੂ ਨੇ ਜੋ ਵੀ ਬਿਆਨ ਦਿੱਤੇ ਹਨ, ਉਹ ਕਿਸਾਨਾਂ ਦੇ ਖ਼ਿਲਾਫ਼ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਰਵਨੀਤ ਬਿੱਟੂ ਨੂੰ ਆਹ ਕੀ ਕਹਿ ਗਏ ਰਾਜਾ ਵੜਿੰਗ! ਤੁਸੀਂ ਵੀ ਸੁਣੋ (ਵੀਡੀਓ)

2.ਗਿੱਦੜਬਾਹਾ ਚੋਣ ਹਾਰਣ ਤੋਂ ਬਾਅਦ ਰਾਜਾ ਵੜਿੰਗ 'ਤੇ ਵਰ੍ਹੇ ਮਨਪ੍ਰੀਤ, ਕਰ ਦਿੱਤਾ ਵੱਡਾ ਐਲਾਨ
ਸ੍ਰੀ ਮੁਕਤਸਰ ਸਾਹਿਬ : ਗਿੱਦੜਬਾਹਾ ਜ਼ਿਮਨੀ ਚੋਣ 'ਚ ਹਾਰ ਤੋਂ ਬਾਅਦ ਭਾਜਪਾ ਆਗੂ ਮਨਪ੍ਰੀਤ ਬਾਦਲ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਮਨਪ੍ਰੀਤ ਨੇ ਕਿਹਾ ਕਿ ਮੈਂ ਕਈ ਸਾਲਾਂ ਬਾਅਦ ਗਿੱਦੜਬਾਹਾ ਤੋਂ ਚੋਣ ਲੜੀ। ਪੁਰਾਣੇ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਦੋ ਮਹੀਨੇ ਬਹੁਤ ਘੱਟ ਸਮਾਂ ਸੀ। ਇਸ ਲਈ ਮੈਂ ਜਿੱਤ ਨਹੀਂ ਸਕਿਆ। ਮਨਪ੍ਰੀਤ ਨੇ ਐਲਾਨ ਕੀਤਾ ਕਿ ਹੁਣ ਮੈਂ ਜੀਵਨ ਦੇ ਅੰਤ ਤੱਕ ਗਿੱਦੜਬਾਹਾ ਦੇ ਲੋਕਾਂ ਵਿਚ ਰਹਾਂਗਾ। ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਸੂਬੇ ਵਿਚ ਭਾਜਪਾ ਦੀ ਸਰਕਾਰ ਬਣੇਗੀ ਅਤੇ ਮੈਂ ਗਿੱਦੜਬਾਹਾ ਤੋਂ ਵੀ ਚੋਣ ਜਿੱਤਾਂਗਾ। ਮਨਪ੍ਰੀਤ ਨੇ ਨਵ-ਨਿਯੁਕਤ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਵਧਾਈ ਦਿੰਦਿਆਂ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਅਪੀਲ ਕੀਤੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਰਵਨੀਤ ਬਿੱਟੂ ਨੂੰ ਆਹ ਕੀ ਕਹਿ ਗਏ ਰਾਜਾ ਵੜਿੰਗ! ਤੁਸੀਂ ਵੀ ਸੁਣੋ (ਵੀਡੀਓ)

3. ਮੁੜ ਦਹਿਲਿਆ ਪੰਜਾਬ, ਮੌਜੂਦਾ ਸਰਪੰਚ ਦੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ
ਬਟਾਲਾ (ਗੁਰਪ੍ਰੀਤ)- ਪੰਜਾਬ ਦੇ ਬਟਾਲਾ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਅਸਲ ਬਟਾਲਾ ਅਧੀਨ ਪੈਂਦੇ ਪਿੰਡ ਕਰਨਾਮਾ ਮੌਜੂਦਾ ਸਰਪੰਚ ਦੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਜੋਂ ਹੋਈ ਹੈ, ਜਿਸ ਦਾ ਅਣਪਛਾਤਿਆਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਮੁੜ ਦਹਿਲਿਆ ਪੰਜਾਬ, ਮੌਜੂਦਾ ਸਰਪੰਚ ਦੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ

4. ਪੰਜਾਬ 'ਚ ਵੱਡੀ ਘਟਨਾ: ਸ਼ਰਾਬ ਨੇ ਮਰਵਾ 'ਤਾ ਮਾਪਿਆਂ ਦਾ ਸੋਹਣਾ-ਸੁਨੱਖਾ ਮੁੰਡਾ
ਲੁਧਿਆਣਾ (ਰਾਜ)- ਲੁਧਿਆਣਾ ਵਿਖੇ ਸ਼ਰਾਬ ਦੇ ਠੇਕੇ ਤੋਂ ਬੀਅਰ ਖ਼ਰੀਦਣ ਨੂੰ ਲੈ ਕੇ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ। ਮਾਮੂਲੀ ਗੱਲ ਨੂੰ ਲੈ ਕੇ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਤਿੰਨ ਨੌਜਵਾਨਾਂ ਨੇ ਮਿਲ ਕੇ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਕਮਲ ਦੇ ਰੂਪ ਵਿਚ ਹੋਈ ਹੈ, ਜੋ ਗੁਰੂ ਅਰਜਨ ਦੇਵ ਸਿੰਘ ਨਗਰ ਦਾ ਰਹਿਣ ਵਾਲਾ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ 'ਚ ਵੱਡੀ ਘਟਨਾ: ਸ਼ਰਾਬ ਨੇ ਮਰਵਾ 'ਤਾ ਮਾਪਿਆਂ ਦਾ ਸੋਹਣਾ-ਸੁਨੱਖਾ ਮੁੰਡਾ

5. ਬਠਿੰਡਾ ਤੋਂ ਵੱਡੀ ਖ਼ਬਰ, ਦੋ ਮੰਜ਼ਿਲਾਂ ਰੈਸਟੋਰੈਂਟ 'ਚ ਧਮਾਕਾ, ਲੱਗੀ ਭਿਆਨਕ ਅੱਗ
ਬਠਿੰਡਾ (ਵਿਜੇ)- ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਭੁੱਚੋ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਆਦੇਸ਼ ਹਸਪਤਾਲ ਦੇ ਸਾਹਮਣੇ ਸਥਿਤ ਇਕ ਦੋ ਮੰਜ਼ਿਲਾ ਰੈਸਟੋਰੈਂਟ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਰੈਸਟੋਰੈਂਟ ਦਾ ਸਾਰਾ ਫਰਨੀਚਰ ਸੜ ਕੇ ਸੁਆਹ ਹੋ ਗਿਆ, ਉਥੇ ਹੀ ਅੱਗ ਨੇ ਨਾਲ ਲੱਗਦੀਆਂ ਦੋ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਬਠਿੰਡਾ ਤੋਂ ਵੱਡੀ ਖ਼ਬਰ, ਦੋ ਮੰਜ਼ਿਲਾਂ ਰੈਸਟੋਰੈਂਟ 'ਚ ਧਮਾਕਾ, ਲੱਗੀ ਭਿਆਨਕ ਅੱਗ

6.PM ਮੋਦੀ ਨੇ 'ਮਨ ਕੀ ਬਾਤ' 'ਚ ਮੁੜ ਕੀਤੀ ਡਿਜੀਟਲ ਅਰੈਸਟ ਦੀ ਗੱਲ, ਜਾਣੋ ਕੀ ਕਿਹਾ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 'ਮਨ ਕੀ ਬਾਤ' ਦੇ 116ਵੇਂ ਐਪੀਸੋਡ 'ਚ ਸਵਾਮੀ ਵਿਵੇਕਾਨੰਦ ਦੀ 162ਵੀਂ ਜਯੰਤੀ, ਗੁਆਨਾ ਯਾਤਰਾ, ਵਰਗੇ ਮੁੱਦਿਆਂ 'ਤੇ ਗੱਲ ਕੀਤੀ। ਪਿਛਲੀ ਵਾਰ ਦੀ ਤਰ੍ਹਾਂ ਪੀ.ਐੱਮ. ਮੋਦੀ ਨੇ ਕਿਹਾ,''ਸਾਨੂੰ ਵਾਰ-ਵਾਰ ਲੋਕਾਂ ਨੂੰ ਸਮਝਾਉਣਾ ਹੋਵੇਗਾ ਕਿ ਸਰਕਾਰ 'ਚ ਡਿਜੀਟਲ ਅਰੈਸਟ ਦਾ ਕੋਈ ਪ੍ਰਬੰਧ ਨਹੀਂ ਹੈ। ਇਹ ਇਕ ਖੁੱਲ੍ਹਾ ਝੂਠ ਅਤੇ ਲੋਕਾਂ ਨੂੰ ਫਸਾਉਣ ਦੀ ਸਾਜਿਸ਼ ਹੈ। 115ਵੇਂ ਐਪੀਸੋਡ 'ਚ ਉਨ੍ਹਾਂ ਨੇ ਡਿਜੀਟਲ ਅਰੈਸਟ ਤੋਂ ਬਚਣ ਲਈ ਤਿੰਨ ਸਟੈਪ ਰੁਕੋ, ਸੋਚੋ ਅਤੇ ਐਕਸ਼ਨ ਲਵੋ ਅਪਣਾਉਣ ਦੀ ਗੱਲ ਕਹੀ ਸੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-PM ਮੋਦੀ ਨੇ 'ਮਨ ਕੀ ਬਾਤ' 'ਚ ਮੁੜ ਕੀਤੀ ਡਿਜੀਟਲ ਅਰੈਸਟ ਦੀ ਗੱਲ, ਜਾਣੋ ਕੀ ਕਿਹਾ

7.ਜਨਤਾ ਲਈ ਖੁੱਲ੍ਹੇਗਾ 186 ਸਾਲ ਪੁਰਾਣਾ 'ਰਾਸ਼ਟਰਪਤੀ ਆਸ਼ਿਆਨਾ', ਵੇਖੋ ਖੂਬਸੂਰਤ ਤਸਵੀਰਾਂ
ਦੇਹਰਾਦੂਨ- ਉੱਤਰਾਖੰਡ ਦੇ ਦੇਹਰਾਦੂਨ 'ਚ ਰਾਜਪੁਰ ਰੋਡ 'ਤੇ ਸਥਿਤ ਇਤਿਹਾਸਕ ਰਾਸ਼ਟਰਪਤੀ ਆਸ਼ਿਆਨਾ ਆਗਾਮੀ ਅਪ੍ਰੈਲ ਮਹੀਨੇ ਤੋਂ ਆਮ ਜਨਤਾ ਲਈ ਖੁੱਲ੍ਹ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਨਿਰਦੇਸ਼ਾਂ 'ਤੇ ਸ਼ਨੀਵਾਰ ਨੂੰ ਰਾਸ਼ਟਰਪਤੀ ਸਕੱਤਰੇਤ ਦੇ ਅਧਿਕਾਰੀਆਂ ਨੇ ਦੇਹਰਾਦੂਨ 'ਚ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਆਸ਼ਿਆਨਾ 'ਚ ਜਨਤਾ ਲਈ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਮੁਰਮੂ ਦੇ ਨਿਰਦੇਸ਼ਾਂ 'ਤੇ ਹੁਣ ਦੇਹਰਾਦੂਨ ਸਥਿਤ 186 ਸਾਲ ਪੁਰਾਣੇ ਰਾਸ਼ਟਰਪਤੀ ਆਸ਼ਿਆਨਾ ਨੂੰ ਆਮ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ। 21 ਏਕੜ ਰਕਬੇ 'ਚ ਫੈਲਿਆ ਇਹ ਕੰਪਲੈਕਸ ਮੌਜੂਦਾ ਸਮੇਂ ਵਿਚ ਰਾਸ਼ਟਰਪਤੀ ਦੇ ਬਾਡੀ ਗਾਰਡ (ਪੀ. ਬੀ. ਜੀ.) ਵਲੋਂ ਵਰਤਿਆ ਜਾ ਰਿਹਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਜਨਤਾ ਲਈ ਖੁੱਲ੍ਹੇਗਾ 186 ਸਾਲ ਪੁਰਾਣਾ 'ਰਾਸ਼ਟਰਪਤੀ ਆਸ਼ਿਆਨਾ', ਵੇਖੋ ਖੂਬਸੂਰਤ ਤਸਵੀਰਾਂ

8.ਭਾਰਤ ਦੀ ਚੋਣ ਵਿਵਸਥਾ ਦੇ ਮੁਰੀਦ ਹੋਏ Musk, ਕੈਲੀਫੋਰਨੀਆ ਬਾਰੇ ਕਹੀ ਇਹ ਗੱਲ
ਵਾਸ਼ਿੰਗਟਨ- ਸਪੇਸ ਐਕਸ ਅਤੇ ਟੇਸਲਾ ਦਾ ਸੀ.ਈ.ਓ ਐਲੋਨ ਮਸਕ ਆਪਣੇ ਹੈਰਾਨੀਜਨਕ ਬਿਆਨਾਂ ਕਾਰਨ ਚਰਚਾ ਵਿਚ ਰਹਿੰਦੇ ਹਨ। ਹਾਲ ਹੀ ਵਿਚ ਵਿਸ਼ਵ ਦੇ ਸਭ ਤੋਂ ਅਮੀਰ ਉਦਯੋਗਪਤੀ ਅਤੇ ਟ੍ਰਿਲੀਅਨ ਐਲੋਨ ਮਸਕ ਨੇ ਭਾਰਤ ਦੀ ਚੋਣ ਪ੍ਰਣਾਲੀ 'ਤੇ ਵੱਡੀ ਟਿੱਪਣੀ ਕੀਤੀ ਹੈ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੀਆਂ ਤੁਲਨਾ ਭਾਰਤ ਦੀਆਂ ਲੋਕ ਸਭਾ ਚੋਣਾਂ ਨਾਲ ਤੁਲਨਾ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਨੇ ਇਕ ਦਿਨ ਵਿਚ 640 ਮਿਲੀਅਨ ਵੋਟਾਂ ਮਤਲਬ 64 ਕਰੋੜ ਵੋਟਾਂ ਨੂੰ ਗਿਣਿਆ ਹੈ, ਪਰ ਯੂ.ਐਸ ਸਟੇਟ ਕੈਲੀਫੋਰਨੀਆ ਵਿਚ ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਭਾਰਤ ਦੀ ਚੋਣ ਵਿਵਸਥਾ ਦੇ ਮੁਰੀਦ ਹੋਏ Musk, ਕੈਲੀਫੋਰਨੀਆ ਬਾਰੇ ਕਹੀ ਇਹ ਗੱਲ

9. ਰਿਸ਼ਭ ਪੰਤ ਬਣੇ IPL ਦੇ ਇਤਿਹਾਸ ’ਚ ਸਭ ਤੋਂ ਮਹਿੰਗੇ ਖਿਡਾਰੀ
ਜੇਦਾ (ਸਊਦੀ ਅਰਬ) - ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ 'ਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ, ਜਿਸ ਨੂੰ ਐਤਵਾਰ ਨੂੰ ਇੱਥੇ ਮੇਗਾ ਨਿਲਾਮੀ 'ਚ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ 'ਚ ਖਰੀਦਿਆ, ਜਦਕਿ ਕਪਤਾਨ ਸ਼੍ਰੇਅਸ ਅਈਅਰ, ਜਿਸ ਨੇ ਕੇ.ਕੇ.ਆਰ. ਨੂੰ ਇਸ ਸਾਲ ਖਿਤਾਬ ਦਿਵਾਇਆ। 26 ਕਰੋੜ 75 ਲੱਖ ਰੁਪਏ 'ਚ ਖਰੀਦਿਆ ਪੰਜਾਬ ਕਿੰਗਜ਼ ਨਾਲ ਜੁੜੇ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਰਿਸ਼ਭ ਪੰਤ ਬਣੇ IPL ਦੇ ਇਤਿਹਾਸ ’ਚ ਸਭ ਤੋਂ ਮਹਿੰਗੇ ਖਿਡਾਰੀ

10. ਮਸ਼ਹੂਰ ਅਦਾਕਾਰਾ ਦੇ ਘਰ ਛਾਇਆ ਮਾਤਮ, ਮਾਂ ਦੀ ਹੋਈ ਮੌਤ
ਐਂਟਰਟੇਨਮੈਂਟ ਡੈਸਕ : ਮਸ਼ਹੂਰ ਅਦਾਕਾਰਾ ਰਿਤੂਪਰਣਾ ਸੇਨਗੁਪਤਾ ਦੇ ਘਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਸਿਨੇਮਾ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਅਦਾਕਾਰਾ ਦੀ ਮਾਂ ਨੰਦਿਤਾ ਸੇਨਗੁਪਤਾ ਦੀ 77 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਨੰਦਿਤਾ ਨੇ ਸ਼ਨੀਵਾਰ ਦੁਪਹਿਰ 3 ਵਜੇ ਹਸਪਤਾਲ 'ਚ ਆਖਰੀ ਸਾਹ ਲਏ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਮਸ਼ਹੂਰ ਅਦਾਕਾਰਾ ਦੇ ਘਰ ਛਾਇਆ ਮਾਤਮ, ਮਾਂ ਦੀ ਹੋਈ ਮੌਤ


author

Sunaina

Content Editor

Related News