8 ਸਾਲ ਔਰਤ ਨਾਲ ਨਾਜਾਇਜ਼ ਸਬੰਧ ਬਣਾ ਕੇ ਨੌਜਵਾਨ ਵਿਆਹ ਕਰਵਾਉਣ ਤੋਂ ਮੁਕਰਿਆ

Tuesday, Nov 19, 2024 - 11:04 AM (IST)

8 ਸਾਲ ਔਰਤ ਨਾਲ ਨਾਜਾਇਜ਼ ਸਬੰਧ ਬਣਾ ਕੇ ਨੌਜਵਾਨ ਵਿਆਹ ਕਰਵਾਉਣ ਤੋਂ ਮੁਕਰਿਆ

ਅੰਮ੍ਰਿਤਸਰ (ਛੀਨਾ)-ਔਰਤ ਨਾਲ 8 ਸਾਲ ਨਾਜਾਇਜ਼ ਸਬੰਧ ਬਣਾ ਕੇ ਵਿਆਹ ਕਰਵਾਉਣ ਤੋਂ ਮੁਕਰਨ ਵਾਲੇ ਨੌਜਵਾਨ ਖ਼ਿਲਾਫ਼ ਪੀੜਤ ਔਰਤ ਨੇ ਪੁਲਸ ਕਮਿਸ਼ਨਰ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਹ 8 ਸਾਲ ਤੋਂ ਰਵੀ ਨਾਮਕ ਵਿਅਕਤੀ ਦੇ ਸੰਪਰਕ ’ਚ ਹੈ ਤੇ ਉਦੋਂ ਹੀ ਰਵੀ ਮੇਰੇ ਨਾਲ ਇਕ ਪਤਨੀ ਵਾਂਗ ਲਗਾਤਾਰ ਸਰੀਰਕ ਸਬੰਧ ਵੀ ਬਣਾ ਰਿਹਾ ਹੈ, ਜਿਸ ਕਾਰਨ ਹੁਣ ਸਾਡੀ ਇਕ 4 ਸਾਲ ਦੀ ਧੀ ਵੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੇ ਐਕਟਿਵਾ ਸਵਾਰ ਕੁੜੀ-ਮੁੰਡਾ

ਪੀੜਤ ਔਰਤ ਨੇ ਦੋਸ਼ ਲਗਾਉਦਿਆਂ ਕਿਹਾ ਕਿ ਰਵੀ ਹੁਣ ਤੱਕ ਮੇਰੇ ਕੋਲੋਂ 2 ਲੱਖ ਰੁਪਏ ਨਗਦ ਲੈ ਕੇ ਖਰਚ ਚੁੱਕਾ ਹੈ ਅਤੇ ਉਸ ਨੇ ਮੇਰੇ ਕੁਝ ਗਹਿਣੇ ਵੀ ਵੇਚ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਰਵੀ ’ਤੇ ਜਦੋਂ ਮੈਂ ਵਿਆਹ ਕਰਵਾਉਣ ਲਈ ਦਬਾਅ ਬਣਾਇਆ ਤਾਂ ਉਸ ਨੇ ਤਹਿਸ਼ ’ਚ ਆ ਕੇ ਮੇਰੇ ਨਾਲ ਮਾਰ ਕੁਟਾਈ ਕਰ ਕੇ ਮੈਨੂੰ ਤੇ ਮੇਰੀ 4 ਸਾਲਾ ਬੇਟੀ ਨੂੰ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਮੈਂ ਲੁਧਿਆਣਾ ਵਿਖੇ ਆਪਣੀ ਭੈਣ ਦੇ ਘਰ ਰਹਿ ਕੇ ਦਿਨ ਕੱਟਣ ਲਈ ਮਜ਼ਬੂਰ ਹੋ ਰਹੀ ਹਾਂ।

ਇਹ ਵੀ ਪੜ੍ਹੋ-ਪੰਜਾਬ 'ਚ 'ਆਪ' ਸਰਪੰਚ ਦਾ ਗੋਲੀਆਂ ਮਾਰ ਕੇ ਕਤਲ

ਪੀੜਤ ਔਰਤ ਨੇ ਕਿਹਾ ਕਿ ਰਵੀ ਖ਼ਿਲਾਫ਼ ਪੁਲਸ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦੇਣ ਤੋਂ ਬਾਅਦ ਉਹ ਹੁਣ ਮੈਨੂੰ ਤੇ ਮੇਰੀ ਧੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਜੇਕਰ ਸਾਡਾ ਕੋਈ ਵੀ ਨੁਕਸਾਨ ਹੋਇਆ ਤਾਂ ਉਸ ਲਈ ਸਿੱਧੇ ਤੌਰ ’ਤੇ ਰਵੀ ਹੀ ਜ਼ਿੰਮੇਵਾਰ ਹੋਵੇਗਾ।

ਇਹ ਵੀ ਪੜ੍ਹੋ- ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਵੱਲੋਂ 'ਆਪ' ਉਮੀਦਵਾਰ ਦੀ ਹਮਾਇਤ ਦਾ ਐਲਾਨ

ਕੀ ਕਹਿੰਦੇ ਨੇ ਜਾਂਚ ਅਧਿਕਾਰੀ?

ਇਸ ਕੇਸ ਦੇ ਜਾਂਚ ਅਧਿਕਾਰੀ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੀੜਤ ਔਰਤ ਦੀ ਦਰਖਾਸਤ ਸਾਡੇ ਕੋਲ ਆ ਗਈ ਹੈ, ਜਿਸ ਦੀ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News