ਢਿੱਲੋਂ ਬ੍ਰਦਰਜ਼ ਦੇ ਮਾਮਲੇ ’ਚ ਇਕ ਹੋਰ ਗਵਾਹ ਆਇਆ ਸਾਹਮਣੇ, ਹੋਇਆ ਹੁਣ ਤੱਕ ਦਾ ਵੱਡਾ ਖ਼ੁਲਾਸਾ
Monday, Nov 11, 2024 - 11:24 AM (IST)
ਜਲੰਧਰ (ਵਰੁਣ)-ਢਿੱਲੋਂ ਬ੍ਰਦਰਜ਼ ਦੀ ਮੌਤ ਦੇ ਮਾਮਲੇ ’ਚ ਸਾਹਮਣੇ ਆਏ ਇਕ ਹੋਰ ਗਵਾਹ ਨੇ ਵੱਡਾ ਖ਼ੁਲਾਸਾ ਕੀਤਾ ਹੈ। ਕਾਰਜ ਸਿੰਘ ਨਾਂ ਦੇ ਇਸ ਗਵਾਹ ਨੇ ਵੀ ਐੱਸ. ਆਈ. ਟੀ. ਨੂੰ ਵੀ ਆਪਣਾ ਲਿਖਤੀ ਬਿਆਨ ਦਿੱਤਾ ਹੈ। ਕਾਰਜ ਸਿੰਘ ਨੇ ਖ਼ੁਲਾਸਾ ਕੀਤਾ ਕਿ ਮਾਨਵਜੀਤ ਦਾ ਬੈਠਣ ਨੂੰ ਲੈ ਕੇ ਮਹਿਲਾ ਪੁਲਸ ਮੁਲਾਜ਼ਮ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਮਾਨਵਜੀਤ ਨੇ ਥਾਣੇ ’ਚ ਕਾਫ਼ੀ ਹੰਗਾਮਾ ਕੀਤਾ ਸੀ।
ਕਾਰਜ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ 14 ਤੋਂ 17 ਅਗਸਤ 2023 ਤੱਕ ਜੋ ਕੁਝ ਵੀ ਵਾਪਰਿਆ, ਉਸ ਦੌਰਾਨ ਉਹ ਮੌਕੇ ’ਤੇ ਮੌਜੂਦ ਸੀ। ਉਸ ਨੇ ਕਿਹਾ ਕਿ ਉਹ ਆਪਣੇ ਦੋਸਤ ਮਾਨਵਦੀਪ ਉੱਪਲ ਨਾਲ 14 ਅਗਸਤ 2023 ਨੂੰ ਥਾਣਾ ਨੰ. 1 ਵਿਖੇ ਗਿਆ ਸੀ। ਉਹ ਘਰੇਲੂ ਝਗੜੇ ਵਿਚ ਦੋ ਧਿਰਾਂ ਵਿਚੋਂ ਇਕ ਵੱਲੋਂ ਗਿਆ ਸੀ। ਮਾਵਨਜੀਤ ਢਿੱਲੋਂ ਦੀ ਦੋਵਾਂ ਧਿਰਾਂ ਨਾਲ ਬੈਠੀ ਮਹਿਲਾ ਕਾਂਸਟੇਬਲ ਜਗਜੀਤ ਕੌਰ ਅਤੇ ਪਰਮਿੰਦਰ ਕੌਰ ਦੇ ਸਹੁਰੇ ਨਾਲ ਬਹਿਸ ਹੋ ਗਈ। ਦੋਸਤਾਂ ਨੇ ਹੀ ਮਾਨਵ ਨੂੰ ਸਮਝਾਇਆ ਅਤੇ ਸ਼ਾਂਤ ਕੀਤਾ। 16 ਅਗਸਤ ਨੂੰ ਉਹ ਖ਼ੁਦ, ਮਾਨਵਜੀਤ, ਭਗਵੰਤ ਭੰਤਾ ਅਤੇ ਹੋਰ ਲੋਕ ਪੁਲਸ ਵੱਲੋਂ ਦਿੱਤੇ ਸਮੇਂ ’ਤੇ ਥਾਣਾ ਨੰਬਰ 1 ਵਿਚ ਪੁੱਜੇ। ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਉਕਤ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਇਸ ਦੌਰਾਨ ਦੋਵਾਂ ਧਿਰਾਂ ਵਿਚ ਫਿਰ ਬਹਿਸ ਹੋ ਗਈ ਅਤੇ ਮਾਹੌਲ ਖ਼ਰਾਬ ਹੋ ਗਿਆ। ਜਦੋਂ ਬਹਿਸ ਚੱਲ ਰਹੀ ਸੀ ਤਾਂ ਸਾਬਕਾ ਐੱਸ. ਐੱਚ. ਓ. ਨਵਦੀਪ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਪਰਿਵਾਰਕ ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਕਮਰੇ ਵਿਚੋਂ ਬਾਹਰ ਕੱਢ ਦਿੱਤਾ।
ਇਹ ਵੀ ਪੜ੍ਹੋ-ਪੰਜਾਬ 'ਚ 12 ਨਵੰਬਰ ਦੀ ਛੁੱਟੀ ਨੂੰ ਲੈ ਕੇ ਜਾਣੋ ਵੱਡੀ ਅਪਡੇਟ
ਮਾਨਵਜੀਤ ਜਿਵੇਂ ਹੀ ਥਾਣੇ ਦੇ ਬਾਹਰ ਪਹੁੰਚਿਆ ਤਾਂ ਚਰਨਜੀਤ ਸਿੰਘ ਨਾਲ ਉਸ ਦੀ ਬਹਿਸ ਹੋ ਗਈ ਅਤੇ ਚਰਨਜੀਤ ਭੱਜ ਕੇ ਥਾਣੇ ਵਿਚ ਚਲਾ ਗਿਆ। ਕੁਝ ਸਮੇਂ ਬਾਅਦ ਮਾਨਵ ਨੂੰ ਐੱਸ. ਐੱਚ. ਓ. ਦੇ ਕਮਰੇ ਵਿਚ ਬੁਲਾਇਆ ਗਿਆ, ਜਿਸ ਤੋਂ ਬਾਅਦ ਮਾਨਵ ਦੀ ਆਵਾਜ਼ ਸੁਣ ਕੇ ਉਹ ਐੱਸ. ਐੱਚ. ਓ. ਦੇ ਕਮਰੇ ਵਿਚ ਗਿਆ ਤਾਂ ਪੁਲਸ ਮੁਲਾਜ਼ਮ ਮਾਨਵਜੀਤ ਨੂੰ ਸਮਝਾ ਰਹੇ ਸਨ ਅਤੇ ਮਾਨਵ ਨੂੰ ਵੀ ਬਾਹਰ ਭੇਜ ਦਿੱਤਾ ਗਿਆ। ਕਾਰਜ ਸਿੰਘ ਅਨੁਸਾਰ ਮਾਨਵ ਦੀਆਂ ਆਵਾਜ਼ਾਂ ਸੁਣ ਕੇ ਸਾਬਕਾ ਐੱਸ. ਐੱਚ. ਓ. ਨਵਦੀਪ ਸਿੰਘ ਫਿਰ ਬਾਹਰ ਆਇਆ ਅਤੇ ਮਾਨਵ ਨੂੰ ਚੁੱਪ ਰਹਿਣ ਲਈ ਕਿਹਾ। ਕੁਝ ਸਮੇਂ ਬਾਅਦ ਝਗੜਾ ਕਰਨ ਵਾਲੀਆਂ ਦੋਵਾਂ ਧਿਰਾਂ ਵਿਚ ਸੁਲ੍ਹਾ ਹੋ ਗਈ ਪਰ ਜਦੋਂ ਮਹਿਲਾ ਕਾਂਸਟੇਬਲ ਜਗਜੀਤ ਕੌਰ ਨੇ ਮਾਨਵਜੀਤ ਵੱਲੋਂ ਕੀਤੀ ਬਦਸਲੂਕੀ ਬਾਰੇ ਸਾਬਕਾ ਐੱਸ. ਐੱਚ. ਓ. ਨਵਦੀਪ ਸਿੰਘ ਨੂੰ ਦੱਸਿਆ ਤਾਂ ਉਸ ਦੇ ਬਿਆਨਾਂ ’ਤੇ ਮਾਨਵਜੀਤ ਢਿੱਲੋਂ ਖ਼ਿਲਾਫ਼ 107/51 ਕਰਕੇ ਉਸ ਦੀ ਗ੍ਰਿਫਤਾਰੀ ਪਾ ਦਿੱਤੀ ਗਈ। ਫਿਰ ਮਾਨਵਜੀਤ ਦੇ ਪਿਤਾ ਵੀ ਥਾਣੇ ਵਿਚ ਆਏ, ਜਿਨ੍ਹਾਂ ਨੇ ਐੱਸ. ਐੱਚ.ਓ. ਅਤੇ ਮਾਨਵਜੀਤ ਨਾਲ ਗੱਲ ਕੀਤੀ ਅਤੇ ਵਾਪਸ ਚਲੇ ਗਏ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਦਿਨ-ਦਿਹਾੜੇ ਮਾਰ ਦਿੱਤੇ 3 ਨੌਜਵਾਨ
ਬਾਅਦ ਵਿਚ ਮਾਨਵਜੀਤ ਦੇ ਪਿਤਾ ਨੇ ਉਸ ਦੇ ਹੱਥ ਮਾਨਵ ਢਿੱਲੋਂ ਦੀ ਡਿਪ੍ਰੈਸ਼ਨ ਦੀ ਦਵਾਈ ਅਤੇ ਸਲਾਦ ਫੜਾ ਕੇ ਥਾਣੇ ਦੇ ਕੇ ਆਉਣ ਲਈ ਕਿਹਾ। ਕਾਰਜ ਅਤੇ ਭਗਵੰਤ ਥਾਣੇ ਦੇ ਸੰਤਰੀ ਨੂੰ ਦੋਵੇਂ ਚੀਜ਼ਾਂ ਦੇ ਕੇ ਵਾਪਸ ਮੁੜ ਆਏ ਅਤੇ ਅਗਲੇ ਦਿਨ ਮਾਨਵਜੀਤ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹ ਨਵਦੀਪ ਸਿੰਘ ਕੋਲ ਗਿਆ ਅਤੇ ਆਪਣੇ ਰਵੱਈਏ ਲਈ ਮੁਆਫ਼ੀ ਮੰਗੀ। ਕਾਰਜ ਸਿੰਘ ਨੇ ਦੱਸਿਆ ਕਿ ਐੱਸ. ਐੱਚ. ਓ. ਨੇ ਉਨ੍ਹਾਂ ਦੇ ਸਾਹਮਣੇ ਮਾਨਵ ਨੂੰ ਕੁਰਸੀ ’ਤੇ ਬਿਠਾਇਆ ਅਤੇ ਕਿਹਾ ਕਿ ਉਹ ਫਿਰ ਕਦੀ ਮਿਲਣਗੇ। ਕਾਰਜ ਨੇ ਕਿਹਾ ਕਿ ਜਿੰਨਾ ਚਿਰ ਉਹ ਇਕੱਠੇ ਰਹੇ, ਮਾਨਵਜੀਤ ਨੇ ਕਦੇ ਵੀ ਉਸ ਨਾਲ ਕੁੱਟਮਾਰ ਹੋਣ ਬਾਰੇ ਗੱਲ ਨਹੀਂ ਕੀਤੀ ਅਤੇ ਉਸ ਨੂੰ ਇਹ ਵੀ ਨਹੀਂ ਲੱਗਾ ਕਿ ਮਾਨਵਜੀਤ ਕਿਸੇ ਗੱਲ ਤੋਂ ਪ੍ਰੇਸ਼ਾਨ ਹੈ। ਉਸ ਨੇ ਕਿਹਾ ਕਿ ਇਕ ਵਾਰ ਵੀ ਕਿਸੇ ਪੁਲਸ ਮੁਲਾਜ਼ਮ ਨੇ ਥਾਣੇ ਵਿਚ ਉਸ ਨੂੰ ਜ਼ਲੀਲ ਨਹੀਂ ਕੀਤਾ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ੁਸ਼ਖ਼ਬਰੀ: ਆਦਮਪੁਰ ਏਅਰਪੋਰਟ ਤੋਂ ਸ਼ੁਰੂ ਹੋਣਗੀਆਂ ਇਹ ਦੋ ਫਲਾਈਟਾਂ
ਉਸ ਨੇ ਇਹ ਵੀ ਦੱਸਿਆ ਕਿ ਜਦੋਂ ਮਾਨਵਜੀਤ ਦੇ ਪਿਤਾ ਨੇ ਉਸ ਨੂੰ ਡਿਪ੍ਰੈਸ਼ਨ ਦੀ ਦਵਾਈ ਬਾਰੇ ਦੱਸਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਾਨਵਜੀਤ ਦੀ ਡਿਪ੍ਰੈਸ਼ਨ ਦਾ ਦਵਾਈ ਚੱਲ ਰਹੀ ਹੈ ਅਤੇ ਉਸ ਦਾ ਇਲਾਜ ਵੀ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਐੱਸ. ਆਈ. ਟੀ. ਵੱਲੋਂ ਇਕ ਵੀ ਬਿਆਨ ਸਾਹਮਣੇ ਨਾ ਆਉਣਾ ਕਿਤੇ ਨਾ ਕਿਤੇ ਆਉਣਾ ਸਾਬਿਤ ਕਰ ਰਿਹਾ ਹੈ ਕਿ ਕਪੂਰਥਲਾ ਪੁਲਸ ਦੀ ਜਾਂਚ ਵਿਚ ਅਜੇ ਤੱਕ ਅਜਿਹਾ ਕੋਈ ਤੱਥ ਸਾਹਮਣੇ ਨਹੀਂ ਆ ਸਕਿਆ ਹੈ, ਜਿਸ ਤੋਂ ਇਹ ਸਾਬਤ ਹੋ ਸਕੇ ਕਿ ਕਪੂਰਥਲਾ ਪੁਲਸ ਨੇ ਨਵਦੀਪ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਖ਼ਿਲਾਫ਼ ਜੋ ਕਾਰਵਾਈ ਕੀਤੀ ਹੈ, ਉਹ ਸਹੀ ਹੈ। ਹਾਲਾਂਕਿ ਮਾਨਵਜੀਤ ਸਿੰਘ ਢਿੱਲੋਂ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ- ਪੰਜਾਬ ਹੋਇਆ ਸ਼ਰਮਸਾਰ, ਹਿਮਾਚਲ ਦੀ ਕੁੜੀ ਦੀ ਰੋਲਦਾ ਰਿਹਾ ਪੱਤ, ਡਾਕਟਰ ਕੋਲ ਪੁੱਜੀ ਤਾਂ ਖੁੱਲ੍ਹਿਆ ਭੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8