ਜੈਕਾਰਿਆਂ ਦੀ ਗੂੰਜ 'ਚ ਬੁਲੰਦਪੁਰੀ ’ਚ ਦੁਨੀਆ ਦੇ ਸਭ ਤੋਂ ਉੱਚੇ ਨਿਸ਼ਾਨ ਸਾਹਿਬ ਨੂੰ ਪਹਿਨਾਏ ਚੋਲੇ
Monday, Nov 11, 2024 - 12:34 PM (IST)
ਮਹਿਤਪੁਰ (ਚੋਪੜਾ)-ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਵਿਚ ਐਤਵਾਰ ਦਾ ਦਿਨ ਬਹੁਤ ਖ਼ਾਸ ਸੀ। ਇਕ ਪਾਸੇ ਸ੍ਰੀ ਚੋਲਾ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਸੀ ਅਤੇ ਦੂਜੇ ਪਾਸੇ ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਜੀ ਦੇ ਜੈਕਾਰੇ ਗੂੰਜ ਰਹੇ ਸਨ। ਦਰਬਾਰ ਦੇ ਹਜ਼ੂਰੀ ਕੀਰਤਨੀ ਜੱਥਿਆਂ ਵੱਲੋਂ ਨਿਰੰਤਰ ਸ਼ਬਦ ਗਾ ਕੇ ਸੰਗਤਾਂ ਨੂੰ ਸਾਰਾ ਦਿਨ ਵਾਹਿਗੁਰੂ ਦੇ ਚਰਨਾਂ ਨਾਲ ਜੋੜੀ ਰੱਖਿਆ। ਮੌਕਾ ਸੀ ਦਰਬਾਰ ਸ੍ਰੀ ਗ੍ਰੰਥ ਸਾਹਿਬ ਜੀ ਬੁਲੰਦਪੁਰੀ ਸਾਹਿਬ ਮਹਿਤਪੁਰ ਵਿਚ ਸੁਸ਼ੋਭਿਤ ਦੁਨੀਆ ਦੇ ਸਭ ਤੋਂ ਉੱਚੇ ਨਿਸ਼ਾਨ ਸਾਹਿਬ ਨੂੰ ਪਵਿੱਤਰ ਚੌਲਾਂ ਸਾਹਿਬ ਪਹਿਨਾਉਣ ਦੀ ਰਸਮ ਦਾ।
ਸੰਤ ਬਾਬਾ ਬਲਦੇਵ ਸਿੰਘ ਜੀ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਵਿਚ ਸਮਾਪਤ ਹੋਈ ਚੋਲਾ ਸਾਹਿਬ ਦੀ ਪਵਿੱਤਰ ਰਸਮ ਮੌਕੇ ਦੇਸ਼ ਵਿਦੇਸ਼ ਪਹੁੰਚੀ ਸੰਗਤ ਇਸ ਯਾਦਗਾਰ ਪਲ ਦੀ ਗਵਾਹ ਬਣੀ। ਕਰੀਬ ਅੱਠ ਘੰਟੇ ਚੱਲੀ ਇਸ ਪਵਿੱਤਰ ਰਸਮ ਦੇ ਮੌਕੇ ਹਜ਼ੂਰੀ ਰਾਗੀ ਜੱਥਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਉਚਾਰਣ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜੀ ਰੱਖਿਆ। ਨਿਸ਼ਾਨ ਸਾਹਿਬ ਨੂੰ ਪਵਿੱਤਰ ਚੋਲਾ ਸਾਹਿਬ ਪਹਿਨਾਉਣ ਉਪਰੰਤ ਸੰਤ ਬਾਬਾ ਬਲਦੇਵ ਸਿੰਘ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜ ਪਿਆਰੇ ਸਾਹਿਬਾਨਾਂ ਤੇ ਦੇਸ਼ ਵਿਦੇਸ਼ ਤੋਂ ਪਹੁੰਚੀ ਸੰਗਤ 'ਤੇ ਫੁੱਲਾਂ ਦੀ ਵਰਖਾ ਕੀਤੀ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ ’ਚ ਇਕ ਹੋਰ ਗਵਾਹ ਆਇਆ ਸਾਹਮਣੇ, ਹੋਇਆ ਹੁਣ ਤੱਕ ਦਾ ਵੱਡਾ ਖ਼ੁਲਾਸਾ
ਦੱਸਣਯੋਗ ਹੈ ਕਿ 255 ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਸਥਾਪਨਾ 24 ਫਰਵਰੀ 2016 ਨੂੰ ਹੋਈ ਸੀ ਉਦੋਂ ਤੋਂ ਹੀ ਹਰ ਸਾਲ ਪਵਿੱਤਰ ਚੌਲਾਂ ਸਾਹਿਬ ਪਹਿਨਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। 21,21 ਟਨ ਭਾਰ ਦੇ ਨਿਸ਼ਾਨ ਸਾਹਿਬ ਦਾ ਡਿਜ਼ਾਈਨ ਬ੍ਰਿਟਿਸ਼ ਕੋਲੰਬੀਆ ਨੇ ਬਣਾਇਆ ਹੈ। 450 ਮੀਟਰ ਵਿਸ਼ੇਸ਼ ਕਪੜਾ ਲੱਗਦਾ ਹੈ ਚੋਲਾ ਸਾਹਿਬ ਬਣਾਉਣ ਲਈ ਜਿਸ ’ਤੇ ਤੇਜ਼ ਮੀਂਹ ਅਤੇ ਹਨੇਰੀ ਦਾ ਕੋਈ ਅਸਰ ਨਹੀਂ ਹੁੰਦਾ।
ਇਹ ਵੀ ਪੜ੍ਹੋ- ਪੰਜਾਬ 'ਚ ਹੋਇਆ 3 ਦੋਸਤਾਂ ਦਾ ਕਤਲ, ਦੋਸਤ ਹੀ ਨਿਕਲੇ ਕਾਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8