ਆਸਟ੍ਰੇਲੀਆ ''ਚ ਤਾਪਮਾਨ 45 ਡਿਗਰੀ ਤੱਕ ਪੁੱਜਾ

01/05/2018 2:52:44 PM

ਸਿਡਨੀ (ਬਿਊਰੋ)— ਦੱਖਣੀ-ਪੱਛਮੀ ਆਸਟ੍ਰੇਲੀਆ ਵਿਚ ਤਾਪਮਾਨ ਵਧਣ ਦੀ ਚਿਤਾਵਨੀ ਦਿੰਦੇ ਹੋਏ ਐਮਰਜੈਂਸੀ ਸੇਵਾਵਾਂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਜੰਗਲਾਂ ਅਤੇ ਪਾਰਕਾਂ ਤੋਂ ਦੂਰ ਰਹਿਣ ਲਈ ਕਿਹਾ ਹੈ। ਪੱਛਮੀ ਸਿਡਨੀ ਅਤੇ ਦੱਖਣੀ ਆਸਟ੍ਰੇਲੀਆ ਦੇ ਕੁਝ ਹਿੱਸਿਆਂ ਜਿਨ੍ਹਾਂ ਵਿਚ ਲੇਗ ਕ੍ਰੀਕ ਅਤੇ ਰੋਜ਼ਵਰਥੀ ਸ਼ਾਮਲ ਹਨ ਵਿਚ ਤਾਪਮਾਨ 45 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਨਿਊ ਸਾਉਥ ਵੇਲਜ਼, ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਦੇ ਕਈ ਹਿੱਸਿਆਂ ਵਿਚ ਗਰਮ ਹਵਾਵਾਂ ਚੱਲਣਗੀਆਂ। ਆਸਟ੍ਰੇਲੀਆ ਦੇ ਲੱਗਭਗ ਸਾਰੇ ਹਿੱਸਿਆਂ ਵਿਚ ਤਾਪਮਾਨ ਵੱਧਣ ਦੀ ਸੰਭਾਵਨਾ ਹੈ। ਇਕ ਅਨੁਮਾਨ ਮੁਤਾਬਕ 20 ਸਾਲ ਬਾਅਦ ਆਸਟ੍ਰੇਲੀਆ ਦੇ ਕਈ ਹਿੱਸਿਆਂ ਵਿਚ ਇੰਨਾ ਤਾਪਮਾਨ ਹੋਵੇਗਾ। ਵਿਕਟੋਰੀਆ ਐਮਰਜੈਂਸੀ ਸੇਵਾਵਾਂ ਦੇ ਮੰਤਰੀ ਜੇਮਸ ਮੈਰਲੀਨੋ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਬੁਸ਼ਫਾਇਰ ਯੋਜਨਾ ਨਾਲ ਤਿਆਰ ਰਹਿਣ ਲਈ ਕਿਹਾ ਹੈ।


Related News