ਲੜਕੇ ਨੂੰ ਰਾਤ ਦੇ ਸਮੇਂ ਸਮੁੰਦਰ ''ਚ ਜਾਣਾ ਪੈ ਗਿਆ ਮਹਿੰਗਾ, ਦੋਹਾਂ ਲੱਤਾਂ ''ਚੋਂ ਨਿਕਲ ਰਿਹੈ ਖੂਨ

Monday, Aug 07, 2017 - 02:15 PM (IST)

ਮੈਲਬੌਰਨ— ਰਾਤ ਦੇ ਸਮੇਂ ਸਮੁੰਦਰ 'ਚ ਤੈਰਨ ਗਏ ਇਕ ਨਾਬਾਲਗ ਲੜਕੇ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਸ ਦੇ ਪੈਰਾਂ 'ਚ ਜ਼ਖਮ ਹੋ ਗਏ ਅਤੇ ਖੂਨ ਵਹਿਣ ਲੱਗਾ। ਇੰਨਾ ਹੀ ਨਹੀਂ, ਡਾਕਟਰ ਵੀ ਉਸ ਦੇ ਜ਼ਖਮ ਦਾ ਕਾਰਨ ਸਮਝ ਨਹੀਂ ਸਕੇ ਹਨ। ਸੈਨ ਕਾਨਿਜ਼ਾ ਨਾਂ ਦਾ 16 ਸਾਲਾ ਲੜਕਾ ਬੀਤੇ ਸ਼ਨੀਵਾਰ ਦੀ ਰਾਤ ਨੂੰ ਮੈਲਬੌਰਨ ਦੇ ਬ੍ਰਿਗਟਨ ਬੀਚ 'ਤੇ ਲੱਕ ਤੱਕ ਪਾਣੀ 'ਚ ਉਤਰਿਆ। ਤਕਰੀਬਨ ਅੱਧਾ ਘੰਟੇ ਠੰਡੇ ਪਾਣੀ ਦੇ ਅੰਦਰ ਖੜ੍ਹੇ ਰਹਿਣ ਤੋਂ ਬਾਅਦ ਜਦੋਂ ਉਹ ਬਾਹਰ ਨਿਕਲਿਆ ਤਾਂ ਉਸ ਦੀਆਂ ਦੋਹਾਂ ਲੱਤਾਂ ਤੋਂ ਹੇਠਾਂ ਪੂਰੇ ਪੈਰਾਂ ਤੱਕ ਖੂਨ ਵਹਿ ਰਿਹਾ ਸੀ। 
ਲੜਕੇ ਸੈਮ ਨੇ ਦੱਸਿਆ, ''ਠੰਡੇ ਪਾਣੀ ਨਾਲ ਮੇਰੇ ਪੈਰ ਸੁੰਨ ਹੋ ਗਏ। ਪਹਿਲਾਂ ਮੈਨੂੰ ਲੱਗਾ ਕਿ ਇਹ ਪਿਨ ਅਤੇ ਸੂਈਆਂ ਕਾਰਨ ਹੋਇਆ ਹੈ ਪਰ ਅਜਿਹਾ ਨਹੀਂ ਸੀ।'' ਜਦੋਂ ਪੈਰਾਂ 'ਤੇ ਲੱਗਾ ਖੂਨ ਧੋਤਾ ਗਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਲੱਗਾ ਕਿ ਸਮੁੰਦਰੀ ਜੋਂਕ ਕਾਰਨ ਇਹ ਜ਼ਖਮ ਹੋਏ ਹਨ ਪਰ ਬਾਅਦ 'ਚ ਡਾਕਟਰਾਂ ਤੋਂ ਸਲਾਹ ਤੋਂ ਬਾਅਦ ਪਤਾ ਲੱਗਾ ਕਿ ਅਜਿਹਾ ਨਹੀਂ ਹੈ। ਇਸ ਮਾਮਲੇ ਨੂੰ ਸਿਰਫ ਡਾਕਟਰ ਹੀ ਨਹੀਂ ਸਗੋਂ ਕਈ ਮਾਹਰ ਵੀ ਨਹੀਂ ਸਮਝ ਸਕੇ ਹਨ ਕਿ ਲੜਕੇ ਨੂੰ ਇਹ ਜ਼ਖਮ ਕਿਵੇਂ ਹੋਏ ਹਨ। ਸੈਮ ਦੇ ਪੈਰਾਂ 'ਚ ਜੋ ਜ਼ਖਮ ਹਨ, ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਸੂਈਆਂ ਚੁਭੋ ਕੇ ਛੇਕ ਕਰ ਦਿੱਤੇ ਹੋਣ। ਫਿਲਹਾਲ ਸੈਮ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


Related News