17 ਸਾਲਾ ਮੁੰਡੇ ਨੇ 52 ਦੇਸ਼ਾਂ 'ਚੋਂ ਹੁੰਦੇ ਹੋਏ 250 ਘੰਟੇ ਉਡਾਇਆ ਜਹਾਜ਼, ਬਣਾਇਆ ਇਹ ਵਰਲਡ ਰਿਕਾਰਡ

Thursday, Aug 25, 2022 - 11:58 AM (IST)

17 ਸਾਲਾ ਮੁੰਡੇ ਨੇ 52 ਦੇਸ਼ਾਂ 'ਚੋਂ ਹੁੰਦੇ ਹੋਏ 250 ਘੰਟੇ ਉਡਾਇਆ ਜਹਾਜ਼, ਬਣਾਇਆ ਇਹ ਵਰਲਡ ਰਿਕਾਰਡ

ਸੋਫੀਆ (ਬਿਊਰੋ): ਦੁਨੀਆ ਭਰ ਵਿਚ ਇਕੱਲੇ ਉਡਾਣ ਭਰਨ ਵਾਲੇ ਸਭ ਤੋਂ ਘੱਟ ਉਮਰ ਦੇ ਪਾਇਲਟ ਦੇ ਮੌਜੂਦਾ ਵਿਸ਼ਵ ਰਿਕਾਰਡ ਨੂੰ ਤੋੜਨ ਦੇ ਬਾਅਦ 17 ਸਾਲਾ ਨੌਜਵਾਨ ਮੈਕ ਰਦਰਫੋਰਡ ਬੁੱਧਵਾਰ ਨੂੰ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਪਹੁੰਚਿਆ। ਸਮਾਚਾਰ ਏਜੰਸੀ ਸ਼ਿਨਹੂਆ ਦੇ ਅਨੁਸਾਰ ਉਸ ਦੀ ਉਪਲਬਧੀ ਨੂੰ ਗਿਨੀਜ਼ ਵਰਲਡ ਰਿਕਾਰਡ ਦੁਆਰਾ ਮਾਨਤਾ ਦਿੱਤੀ ਗਈ ਹੈ ਅਤੇ ਉਸ ਨੂੰ ਉਤਰਨ ਤੋਂ ਤੁਰੰਤ ਬਾਅਦ ਦੋ ਸਰਟੀਫਿਕੇਟ ਦਿੱਤੇ ਗਏ। ਰਦਰਫੋਰਡ ਨੇ ਇਸ ਸਾਲ 23 ਮਾਰਚ ਨੂੰ ਸੋਫੀਆ ਤੋਂ ਉਡਾਣ ਭਰੀ ਸੀ ਅਤੇ 52 ਦੇਸ਼ਾਂ ਵਿੱਚ ਉਡਾਣ ਭਰਨ ਅਤੇ ਕਰੀਬ 250 ਘੰਟਿਆਂ ਦੀ ਯਾਤਰਾ ਕਰਨ ਤੋਂ ਬਾਅਦ ਬੁੱਧਵਾਰ ਨੂੰ ਆਪਣਾ ਜਹਾਜ਼ ਬੁਲਗਾਰੀਆ ਦੀ ਰਾਜਧਾਨੀ ਵਿੱਚ ਉਤਾਰਿਆ।

PunjabKesari

ਬੁਲਗਾਰੀਆ ਕੰਪਨੀ ICDsoft ਦੀ ਸਪਾਂਸਰਸ਼ਿਪ ਕਾਰਨ ਬੁਲਗਾਰੀਆ ਉਸਦੀ ਯਾਤਰਾ ਦਾ ਸ਼ੁਰੂਆਤੀ ਅਤੇ ਅੰਤ ਬਿੰਦੂ ਸੀ। ਰਦਰਫੋਰਡ ਨੇ ਉਤਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਸ ਦਾ ਪੰਜ ਮਹੀਨਿਆਂ ਦਾ ਸਫ਼ਰ ਅਤੇ ਬੁਲਗਾਰੀਆ ਤੋਂ ਉਸ ਦਾ ਰਵਾਨਗੀ ਅਤੇ ਆਉਣਾ "ਬਿਲਕੁਲ ਹੈਰਾਨੀਜਨਕ" ਸੀ। ਉਸ ਨੇ ਕਿਹਾ ਕਿ ਮੈਂ ਸੱਚਮੁੱਚ ਖੁਸ਼ ਹਾਂ। ਇਹ ਇੱਕ ਬਹੁਤ ਹੀ ਦਿਲਚਸਪ ਯਾਤਰਾ ਸੀ। ਉਸ ਨੇ ਦੱਸਿਆ ਕਿ ਸਫ਼ਰ ਦੌਰਾਨ ਬਹੁਤ ਸਾਰੀਆਂ ਰੁਕਾਵਟਾਂ ਆਈਆਂ ਪਰ ਮੈਂ ਕਦੇ ਹਾਰ ਨਹੀਂ ਮੰਨੀ।

 

15 ਸਾਲ ਦੀ ਉਮਰ 'ਚ ਬਣਿਆ ਸਭ ਤੋਂ ਘੱਟ ਉਮਰ ਦਾ ਪਾਇਲਟ

ਇੱਕ ਬੈਲਜੀਅਨ-ਬ੍ਰਿਟਿਸ਼ ਏਵੀਏਟਰ ਰਦਰਫੋਰਡ ਦਾ ਜਨਮ 21 ਜੂਨ 2005 ਨੂੰ ਹੋਇਆ ਸੀ। ਯਾਤਰਾ ਦੌਰਾਨ ਉਹ 17 ਸਾਲ ਦਾ ਸੀ। ਉਸ ਨੇ ਹੁਣ ਤੱਕ ਦਾ ਜੀਵਨ ਬੈਲਜੀਅਮ ਵਿੱਚ ਬਿਤਾਇਆ ਹੈ। ਸੈਂਕੜੇ ਘੰਟੇ ਉਡਾਣ ਭਰਨ ਤੋਂ ਬਾਅਦ ਉਸਨੇ ਕਿਹਾ ਕਿ ਮੈਨੂੰ ਪੱਕਾ ਪਤਾ ਹੈ ਕਿ ਮੈਂ 11 ਸਾਲ ਦੀ ਉਮਰ ਤੋਂ ਹੀ ਉੱਡਣਾ ਚਾਹੁੰਦਾ ਸੀ। ਉਸ ਨੇ ਅੱਗੇ ਕਿਹਾ ਕਿ ਜਦੋਂ ਮੈਂ 15 ਸਾਲ ਅਤੇ ਤਿੰਨ ਮਹੀਨਿਆਂ ਦਾ ਸੀ, ਉਦੋਂ ਮੈਨੂੰ ਮਾਈਕ੍ਰੋਲਾਈਟ ਪਾਇਲਟ ਦਾ ਲਾਇਸੈਂਸ ਮਿਲਿਆ, ਜਿਸ ਨਾਲ ਮੈਂ ਉਸ ਸਮੇਂ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਾਇਲਟ ਬਣ ਗਿਆ। ਉਦੋਂ ਤੋਂ ਮੈਂ ਦੋ ਟਰਾਂਸ-ਐਟਲਾਂਟਿਕ ਕਰਾਸਿੰਗਾਂ ਨੂੰ ਵੀ ਉਡਾਇਆ ਹੈ।'

ਪੜ੍ਹੋ ਇਹ ਅਹਿਮ ਖ਼ਬਰ- ਮਾਣ ਵਾਲੀ ਗੱਲ, ਕੈਨੇਡਾ 'ਚ 7 ਲੱਖ 63 ਹਜ਼ਾਰ ਲੋਕਾਂ ਦੀ ਮਾਂ ਬੋਲੀ 'ਪੰਜਾਬੀ'

YouTuber ਨੇ ਹੈਲੀਕਾਪਟਰ ਤੋਂ ਲਟਕ ਕੇ ਬਣਾਇਆ ਰਿਕਾਰਡ

ਕੁਝ ਦਿਨ ਪਹਿਲਾਂ ਇਕ ਵਿਅਕਤੀ ਨੇ 1 ਮਿੰਟ 'ਚ 25 ਪੁਸ਼ਅੱਪ ਕਰਨ ਦਾ ਰਿਕਾਰਡ ਬਣਾਇਆ ਸੀ। ਪੁਸ਼ਅੱਪ ਕਰਨ ਲਈ ਉਸ ਨੇ ਹੈਲੀਕਾਪਟਰ ਦੀ ਵਰਤੋਂ ਕੀਤੀ। ਫਿਟਨੈੱਸ ਯੂਟਿਊਬਰ ਸਟੈਨ ਬਰਾਊਨੀ ਨੇ ਪੁਸ਼ਅੱਪ ਕਰਨ ਲਈ ਜ਼ਮੀਨ ਤੋਂ ਕੁਝ ਫੁੱਟ ਉੱਪਰ ਹੈਲੀਕਾਪਟਰ ਤੋਂ ਲਟਕਿਆ ਅਤੇ 25 ਪੁਸ਼ਅੱਪ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ। ਇਸ ਦੇ ਲਈ ਉਸਨੇ ਕਈ ਹਫ਼ਤਿਆਂ ਤੱਕ ਟ੍ਰੇਨਿੰਗ ਲਈ ਅਤੇ ਉਸਦੇ ਕਾਰਨਾਮੇ ਦੀ ਵੀਡੀਓ ਗਿਨੀਜ਼ ਵਰਲਡ ਰਿਕਾਰਡਸ ਨੇ ਆਪਣੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤੀ।
 


author

Vandana

Content Editor

Related News