ਮਸ਼ਹੂਰ ਅਫਗਾਨ ਕਾਮੇਡੀਅਨ ਨੂੰ ਅਗਵਾ ਕਰਕੇ ਅੱਤਵਾਦੀਆਂ ਨੇ ਦਿੱਤੀ ਖੌਫ਼ਨਾਕ ਮੌਤ, ਦਿਲ ਝੰਜੌੜ ਦੇਵੇਗੀ ਵੀਡੀਓ

Wednesday, Jul 28, 2021 - 05:19 PM (IST)

ਮਸ਼ਹੂਰ ਅਫਗਾਨ ਕਾਮੇਡੀਅਨ ਨੂੰ ਅਗਵਾ ਕਰਕੇ ਅੱਤਵਾਦੀਆਂ ਨੇ ਦਿੱਤੀ ਖੌਫ਼ਨਾਕ ਮੌਤ, ਦਿਲ ਝੰਜੌੜ ਦੇਵੇਗੀ ਵੀਡੀਓ

ਕਾਬੁਲ– ਅਫਗਾਨਿਸਤਾਨ ’ਤੇ ਕਬਜ਼ੇ ਲਈ ਤਾਲਿਬਾਨ ਹਰ ਹੱਦ ਨੂੰ ਪਾਰ ਕਰਦਾ ਜਾ ਰਿਹਾ ਹੈ। ਫੌਜ ਨਾਲ ਭਿੜਨ ਤੋਂ ਇਲਾਵਾ ਤਾਲਿਬਾਨੀ ਅੱਤਵਾਦੀ ਬੇਕਸੂਰ ਆਮ ਜਨਤਾ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਤਾਲਿਬਾਨ ਦਾ ਕਹਿਰ ਕਲਾਕਾਰਾਂ ’ਤੇ ਵੀ ਟੁੱਟਣ ਲੱਗਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਮਸ਼ਹੂਰ ਕਮੇਡੀਅਨ ਨਜ਼ਰ ਮੁਹੰਮਦ ਉਰਫ਼ ਖਾਸ਼ਾ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਅੱਤਵਾਦੀਆਂ ਨੇ ਕਤਲ ਕਰਨ ਤੋਂ ਪਹਿਲਾਂ ਦੀ ਉਨ੍ਹਾਂ ਨੂੰ ਚਪੇੜਾਂ ਮਾਰਨ ਵਾਲੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਿਲ ਨੂੰ ਝੰਜੋੜਨ ਵਾਲੀ ਇਹ ਵੀਡੀਓ ਦੇਖ ਕੇ ਲੋਕਾਂ ਦੇ ਹੰਝੂ ਨਿਕਲ ਰਹੇ ਹਨ। 

PunjabKesari

ਵੀਡੀਓ ਨੂੰ ਈਰਾਨ ਇੰਟਰਨੈਸ਼ਨਲ ਦੇ ਇਕ ਸੀਨੀਅਰ ਪੱਤਰਕਾਰ ਤਜੁਦੇਨ ਸੋਰੌਸ਼ ਨੇ 27 ਜੁਲਾਈ ਨੂੰ ਆਪਣੇ ਟਵਿਟਰ ’ਤੇ ਸਾਂਝਾ ਕੀਤਾ ਹੈ। ਵੀਡੀਓ ’ਚ ਬੰਦੂਕ ਲਈ ਤਾਲਿਬਾਨੀ ਅੱਤਵਾਦੀਆਂ ਨੂੰ ਖਾਸ਼ਾ ਨੂੰ ਕਈ ਵਾਰ ਚਪੇੜਾਂ ਮਾਰਦੇ ਹੋਏ ਵੇਖਿਆ ਜਾ ਸਕਦਾ ਹੈ। ਤਜੁਦੇਨ ਸੋਰੌਸ਼ ਨੇ ਵੀਡੀਓ ਦੇ ਕੈਪਸ਼ਨ ’ਚ ਲਿਖਿਆ ਹੈ, ‘ਇਸ ਵੀਡੀਓ ’ਚ ਤੁਸੀਂ ਵੇਖ ਸਕਦੇ ਹੋ ਕਿ ਕੰਧਾਰੀ ਕਮੇਡੀਅਨ ਖਾਸ਼ਾ ਨੂੰ ਪਹਿਲਾਂ ਤਾਲਿਬਾਨੀ ਅੱਤਵਾਦੀਆਂ ਨੇ ਅਗਵਾ ਕੀਤਾ, ਫਿਰ ਇਸ ਤੋਂ ਬਾਅਦ ਅੱਤਵਾਦੀਆਂ ਨੇ ਉਨ੍ਹਾਂ ਨੂੰ ਕਾਰ ਦੇ ਅੰਦਰ ਕਈ ਵਾਰ ਚਪੇੜਾਂ ਮਾਰੀਆਂ ਅਤੇ ਅਖੀਰ ’ਚ ਉਨ੍ਹਾਂ ਦੀ ਜਾਨ ਲੈ ਲਈ।’ ਸਥਾਨਕ ਮੀਡੀਆ ਮੁਤਾਬਕ, ਕੰਧਾਰ ਸੂਬੇ ਨਾਲ ਤਾਲੁਕ ਰੱਖਣ ਵਾਲੇ ਕਮੇਡੀਅਨ ਨੂੰ ਅੱਤਵਾਦੀ ਪਿਛਲੇ ਹਫਤੇ ਉਨ੍ਹਾਂ ਦੇ ਘਰੋਂ ਘੜੀਸਦੇ ਹੋਏ ਬਾਹਰ ਲਿਆਏ ਅਤੇ ਫਿਰ ਦਰੱਖਤ ਨਾਲ ਬੰਨ੍ਹ ਕੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 

 

ਖਬਰਾਂ ਮੁਤਾਬਕ, ਅੱਤਵਾਦੀ ਸੂਬੇ ’ਚ ਸਰਕਾਰੀ ਕਰਮਚਾਰੀਆਂ ਦੀ ਭਾਲ ’ਚ ਘਰ-ਘਰ ਜਾ ਰਹੇ ਸਨ। ਵੀਰਵਾਰ 22 ਜੁਲਾਈ ਨੂੰ ਉਨ੍ਹਾਂ ਖਾਸ਼ਾ ਨੂੰ ਫੜ ਕੇ ਦਰੱਖਤ ਨਾਲ ਬੰਨ੍ਹ ਦੱਤਾ ਅਤੇ ਉਨ੍ਹਾਂ ਦਾ ਸਿਰ ਵੱਡ ਦਿੱਤਾ। ਸਥਾਨਕ ਪੁਲਸ ਦੇ ਰੂਪ ’ਚ ਕੰਮ ਕਰਨ ਵਾਲੇ ਕਮੇਡੀਅਨ ਦਾ ਵੱਡਿਆ ਹੋਇਆ ਸਿਰ ਜ਼ਮੀਨ ’ਤੇ ਪਿਆ ਮਿਲਿਆ। ਇਕ ਨਿਊਜ਼ ਏਜੰਸੀ ਮੁਤਾਬਕ, ਕੰਧਾਰ ਪੁਲਸ ’ਚ ਸੇਵਾ ਦੇਣ ਵਾਲੇ ਕਮੇਡੀਅਨ ਦੇ ਪਰਿਵਾਰ ਨੇ ਕਤਲ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਮੇਸ਼ਾ ਦੀ ਤਰ੍ਹਾਂ ਤਾਲਿਬਾਨ ਨੇ ਕਲਤ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

PunjabKesari


author

Rakesh

Content Editor

Related News