ਤਾਇਵਾਨ ਨੇ ਚੀਨੀ ਨਿਊਜ਼ ਚੈਨਲ ਦੇ ਲਾਇਸੈਂਸ ਨੂੰ ਨਵਿਆਉਣ ਤੋਂ ਕੀਤਾ ਇਨਕਾਰ

Friday, Nov 20, 2020 - 03:37 PM (IST)

ਤਾਇਪੇਈ (ਬਿਊਰੋ): ਤਾਇਵਾਨ ਦੀ ਸਰਕਾਰ ਨੇ ਬੁੱਧਵਾਰ ਨੂੰ ਇਕ ਪ੍ਰਮੁੱਖ ਸਮਰਥਕ ਚੀਨ ਕੇਬਲ ਸਮਾਚਾਰ ਚੈਨਲ ਦੇ ਪ੍ਰਸਾਰਨ ਲਾਈਸੈਂਸ ਦਾ ਨਵੀਨੀਕਰਣ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਨਾਲ ਰਾਜਨੀਤਕ ਦਖਲ ਅੰਦਾਜ਼ੀ ਦੀਆਂ ਸ਼ਿਕਾਇਤਾ ਪੈਦਾ ਹੋਈਆਂ। ਰਾਸ਼ਟਰੀ ਸੰਚਾਰ ਕਮਿਸ਼ਨ (ਐੱਨ.ਸੀ.ਸੀ.) ਨੇ ਸਟੀਕ ਰਿਪੋਟਿੰਗ 'ਤੇ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਨੇ ਆਪਣੇ ਲਾਇਸੈਂਸ ਦਾ ਨਵੀਨੀਕਰਣ ਕਰਾਉਣ ਲਈ ਸੀ.ਟੀ.ਆਈ.ਟੀ.ਵੀ. ਦੀ ਐਪਲੀਕੇਸ਼ਨ ਨੂੰ ਅਸਵੀਕਾਰ ਕਰ ਦਿੱਤਾ ਸੀ।

ਚੈਨਲ, ਵਾਂਟ ਵਾਂਟ ਚਾਈਨਾ ਟਾਈਮਜ਼ ਮੀਡੀਆ ਸਮੂਹ ਦੀ ਮਲਕੀਅਤ ਵਿਚ ਹੈ, ਜੋ ਤਾਇਵਾਨ ਦੇ ਪ੍ਰਮੁੱਖ ਅਖ਼ਬਾਰਾਂ ਵਿਚੋਂ ਇਕ ਪ੍ਰਕਾਸ਼ਿਤ ਕਰਦਾ ਹੈ ਅਤੇ ਲੰਬੇਂ ਸਮੇਂ ਤੋਂ ਬੀਜਿੰਗ ਦੇ ਅਨੁਕੂਲ ਰਾਜਨੀਤਕ ਦ੍ਰਿਸ਼ਟੀਕੋਣ ਦੇ ਨਾਲ ਜੁੜਿਆ ਹੋਇਆ ਹੈ। ਅੰਸ਼ਕ ਰੂਪ ਨਾਲ ਚੀਨ ਵਿਚ ਆਪਣੇ ਵਿਆਪਕ ਕਾਰੋਬਾਰੀ ਹਿੱਤਾਂ ਦੇ ਲਈ ਜ਼ਿੰਮੇਵਾਰ ਹੈ। ਤਾਇਵਾਨ ਡੋਮੈਕ੍ਰੈਟਿਕ ਪ੍ਰੋਗੇਸਿਵ ਪਾਰਟੀ ਵੱਲੋਂ ਸ਼ਾਸਿਤ ਹੈ ਜੋ ਟਾਪੂ 'ਤੇ ਚੀਨ ਦੇ ਦਾਅਵੇ ਨੂੰ ਖਾਰਿਜ ਕਰਦਾ ਹੈ ਅਤੇ ਉਸ ਨੇ ਬੀਜਿੰਗ ਦੇ ਕੂਟਨੀਤਕ ਵੱਖਰੇਪਣ ਅਤੇ ਤਾਇਵਾਨ ਦੇ ਵਪਾਰਕ ਕੁਲੀਨ ਵਰਗ 'ਤੇ ਜਿੱਤ ਦੀਆਂ ਕੋਸ਼ਿਸ਼ਾਂ ਦੇ ਖਿਲਾਫ਼ ਲੜਾਈ ਲੜੀ ਹੈ। 

ਪੜ੍ਹੋ ਇਹ ਅਹਿਮ ਖਬਰ-  NSW ਦੇ ਸੀਵਰੇਜ 'ਚ ਪਾਏ ਗਏ ਕੋਵਿਡ-19 ਦੇ ਨਿਸ਼ਾਨ, ਦੱਖਣੀ ਤੱਟ ਐਲਰਟ

ਆਪਣੇ ਫ਼ੈਸਲੇ ਵਿਚ ਐੱਨ.ਸੀ.ਸੀ. ਪ੍ਰਧਾਨ ਚੇਨ ਯਾ ਸ਼ਿਆਂਗ ਨੇ ਸਟੇਸ਼ਨ ਦੇ ਖਿਲਾਫ਼ ਚੀਨ ਸਮਰਥਕ ਪੱਖਪਾਤ ਦਾ ਕੋਈ ਦੋਸ਼ ਨਹੀਂ ਲਗਾਇਆ ਪਰ ਇਹ ਬਾਹਰੀ ਪ੍ਰਭਾਵਾਂ ਦੇ ਲਈ ਕਾਫੀ ਸੰਵੇਦਨਸ਼ੀਲ ਦਿਖਾਈ ਦਿੱਤਾ। ਚੇਨ ਨੇ ਇਕ ਸਮਚਾਰ ਸੰਮੇਲਨ ਵਿਚ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਟੀਵੀ ਸਟੇਸ਼ਨ ਦੇ ਸਮਾਚਾਰ ਉਤਪਾਦਨ ਅਤੇ ਪ੍ਰਸਾਰਨ ਵਿਚ ਬਾਹਰੀ ਦਖਲ ਅੰਦਾਜ਼ੀ ਹੈ। ਇਹ ਇਕ ਵੱਡੀ ਸਮੱਸਿਆ ਹੈ ਜਿਸ ਦੇ ਬਾਰੇ ਵਿਚ ਗੱਲ ਕਰ ਰਿਹਾ ਹਾਂ। ਇਹ ਲਾਇਸੈਂਸ ਸਮੀਖਿਆ ਦਾ ਨਤੀਜਾ ਹੈ। 

ਨਿਊਜ਼ ਚੈਨਲ ਸੀ.ਟੀ.ਆਈ.ਟੀ.ਵੀ, ਜੋ 11 ਦਸੰਬਰ ਨੂੰ ਅਧਿਕਾਰਤ ਰੂਪ ਨਾਲ ਆਪਣਾ ਲਾਇਸੈਂਸ ਗਵਾ ਦਿੰਦਾ ਹੈ ਨੇ ਲੋਕੰਤਤਰ ਅਤੇ ਬੋਲਣ ਦੀ ਆਜ਼ਾਦੀ ਦੇ ਖਿਲਾਫ਼ ਇਕ ਆਵਾਜ਼ ਵਿਚ ਅਸਹਿਮਤੀਪੂਰਨ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਦੇ ਰੂਪ ਵਿਚ ਸੱਤਾਧਾਰੀ ਦੀ ਨਿੰਦਾ ਕੀਤੀ। ਭਾਵੇਂਕਿ ਚੈਨਲ ਹਾਲੇ ਵੀ ਆਪਣੇ ਮਨੋਰੰਜਨ ਚੈਨਲਾਂ ਨੂੰ ਸੰਚਾਲਿਤ ਕਰਨ ਅਤੇ ਆਨਲਾਈਨ ਪ੍ਰਕਾਸ਼ਿਤ ਕਰਨ ਵਿਚ ਸਮਰੱਥ ਹੋਵੇਗਾ। ਤਾਇਵਾਨ ਨੇ ਟਾਪੂ 'ਤੇ ਚੀਨ ਦੇ ਦਾਅਵੇ ਨੂੰ ਲੰਬੇ ਸਮੇਂ ਤੋਂ ਖਾਰਿਜ ਕਰ ਦਿੱਤਾ ਹੈ ਅਤੇ ਬੀਜਿੰਗ ਵੱਲੋਂ ਲਗਾਏ ਗਏ ਕੂਟਨੀਤਕ ਵੱਖਵਾਦ ਦੇ ਖਿਲਾਫ਼ ਲੜਾਈ ਲੜੀ ਹੈ। ਨਾਲ ਹੀ ਤਾਇਵਾਨ ਦੇ ਵਪਾਰਕ ਵਰਗ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਕੀਤੀਆਂ। 


Vandana

Content Editor

Related News