ਟੀਵੀ ਰਿਪੋਰਟਾਂ ''ਚ ਦਾਅਵਾ, ਤਾਈਵਾਨ ਨੇ ਢੇਰ ਕੀਤਾ ਚੀਨ ਦਾ ਸੁਖੋਈ-35 ਲੜਾਕੂ ਜਹਾਜ਼ (ਵੀਡੀਓ)

Friday, Sep 04, 2020 - 01:58 PM (IST)

ਤਾਈਪੇਈ (ਬਿਊਰੋ): ਚੀਨ ਦੇ ਨਾਲ ਤਣਾਅ ਦੇ ਵਿਚ ਤਾਈਵਾਨ ਵੱਲੋਂ ਇਕ ਚੀਨੀ ਲੜਾਕੂ ਜਹਾਜ਼ ਢੇਰ ਕੀਤੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਭਾਵੇਕਿ ਚੀਨ ਅਤੇ ਤਾਈਵਾਨ ਵਿਚੋਂ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਟੀਵੀ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈਕਿ ਤਾਈਵਾਨ ਨੇ ਆਪਣੇ ਏਅਰ ਸਪੇਸ ਵਿਚ ਦਾਖਲ ਹੋਏ ਚੀਨੀ ਸੁਖੋਈ-35 ਜਹਾਜ਼ ਨੂੰ ਢੇਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈਕਿ ਇਸ ਹਮਲੇ ਵਿਚ ਤਾਈਵਾਨ ਨੇ ਅਮਰੀਕੀ ਪੇਟ੍ਰਿਯਾਟ ਮਿਜ਼ਾਈਲ ਡਿਫੈਂਸ ਸਿਸਟਮ ਦੀ ਵਰਤੋਂ ਕੀਤੀ ਹੈ।

 

ਖਬਰਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਤਾਈਵਾਨ ਨੇ ਚੀਨੀ ਜਹਾਜ਼ ਨੂੰ ਕਈ ਵਾਰ ਚੇਤਾਵਨੀ ਦਿੱਤੀ ਪਰ ਉਸ ਦੇ ਬਾਅਦ ਚੀਨੀ ਜਹਾਜ਼ ਤਾਈਵਾਨ ਦੇ ਏਅਰਸਪੇਸ ਵਿਚ ਬਣਿਆ ਰਿਹਾ। ਇਸ ਦੇ ਬਾਅਦ ਤਾਈਵਾਨ ਨੇ ਉਸ ਨੂੰ ਢੇਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈਕਿ ਇਸ ਘਟਨਾ ਵਿਚ ਪਾਇਲਟ ਜ਼ਖਮੀ ਹੋ ਗਿਆ ਹੈ। ਜੇਕਰ ਇਹ ਘਟਨਾ ਸੱਚ ਸਾਬਤ ਹੁੰਦੀ ਹੈ ਤਾਂ ਦੋਹਾਂ ਦੇਸ਼ਾਂ ਵਿਚ ਜੰਗ ਦੀ ਨੌਬਤ ਆ ਸਕਦੀ ਹੈ। ਇੱਥੇ ਦੱਸ ਦਈਏ ਕਿ ਚੀਨ ਪਿਛਲੇ ਕਈ ਦਿਨਾਂ ਤੋਂ ਤਾਈਵਾਨ ਦੇ ਏਅਰਸਪੇਸ ਵਿਚ ਆਪਣੇ ਲੜਾਕੂ ਜਹਾਜ਼ ਭੇਜ ਰਿਹਾ ਹੈ। ਤਾਈਵਾਨ ਨੇ ਚੀਨ ਦੀ ਕਿਸੇ ਵੀ ਹਰਕਤ ਦਾ ਜ਼ੋਰਦਾਰ ਜਵਾਬ ਦੇਣ ਦੇ ਲਈ ਆਪਣੀ ਮਿਲਟਰੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤ ਤੋਂ ਨਿਊਜ਼ੀਲੈਂਡ 'ਚ ਅਫ਼ੀਮ ਅਧਾਰਿਤ ਉਤਪਾਦਾਂ ਦੀ ਵਿਕਰੀ ਦੀ ਜਾਂਚ ਤੋਂ ਬਾਅਦ ਤਿੰਨ ਲੋਕ ਗ੍ਰਿਫ਼ਤਾਰ 

ਚੀਨ ਦੇ ਕਿਸੇ ਵੀ ਤਰ੍ਹਾਂ ਦੇ ਹਮਲਾਵਰ ਰਵੱਈਏ ਨਾਲ ਨਜਿੱਠਣ ਲਈ ਤਾਈਵਾਨ ਦੀ ਨੇਵੀ ਅਤੇ ਏਅਰਫੋਰਸ ਐਲਰਟ 'ਤੇ ਹੈ। ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਤਾਈਵਾਨ ਦੀ ਮਿਲਟਰੀ ਤਾਕਤ ਵਿਚ ਵਾਧਾ ਕਰਨ ਲਈ ਅਤੇ ਰਿਜਰਵ ਮਿਲਟਰੀ ਬਲਾਂ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਨਵੇਂ ਐਲਾਨ ਕੀਤੇ ਹਨ। ਤਾਈਵਾਨੀ ਰਾਸ਼ਟਰਪਤੀ ਇਹ ਐਲਾਨ ਇਸ ਲਈ ਮਹਤੱਵਪੂਰਨ ਹਨ ਕਿਉਂਕਿ ਚੀਨ ਨੇ ਅੱਜ ਹੀ ਹਾਂਗਕਾਗ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲਾਗੂ ਕੀਤਾ ਹੈ ਅਤੇ ਤਾਈਵਾਨ ਨੂੰ ਵੀ ਇਕ ਦੇਸ਼ ਦੋ ਪ੍ਰਣਾਲੀ ਦੇ ਤਹਿਤ ਮਿਲਾਉਣ ਦੀ ਧਮਕੀ ਦਿੱਤੀ ਹੈ।


Vandana

Content Editor

Related News