ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ : ਪਹਾੜਾਂ ਜਿੱਡੇ ਦੁੱਖ ਵੀ ਛੋਟੇ ਨੇ ਇਨ੍ਹਾਂ ਪਿਓ-ਪੁੱਤ ਅੱਗੇ

Saturday, Oct 23, 2021 - 04:35 PM (IST)

ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ : ਪਹਾੜਾਂ ਜਿੱਡੇ ਦੁੱਖ ਵੀ ਛੋਟੇ ਨੇ ਇਨ੍ਹਾਂ ਪਿਓ-ਪੁੱਤ ਅੱਗੇ

ਇੰਟਰਨੈਸ਼ਨਲ ਡੈਸਕ : ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ ਹੈ। ਇਸ ਦੀ ਇਕ ਉਦਾਹਰਣ ਸੀਰੀਆ ਦੇ ਰਹਿਣ ਵਾਲੇ ਮੁੰਜੀਰ ਤੇ ਉਸ ਦੇ ਪੁੱਤ ਤੋਂ ਮਿਲਦੀ ਹੈ। ਜ਼ਿਕਰਯੋਗ ਹੈ ਕਿ ਮੁੰਜੀਰ ਨੇ ਆਪਣੀ ਇਕ ਲੱਤ ਗ੍ਰਹਿ ਯੁੱਧ ਨਾਲ ਜੂਝ ਰਹੇ ਸੀਰੀਆ ’ਚ ਹੋਏ ਇਕ ਧਮਾਕੇ ’ਚ  ਗੁਆ ਦਿੱਤੀ ਸੀ। ਮੁੰਜੀਰ ਦੀ ਪਤਨੀ ਗਰਭਵਤੀ ਸੀ ਤਾਂ ਉਸ ਦੇ ਜ਼ਹਿਰੀਲੀ ਗੈਸ ਦੇ ਸੰਪਰਕ ’ਚ ਆਉਣ ਕਾਰਨ ਉਨ੍ਹਾਂ ਦੇ ਘਰ ਪੁੱਤਰ ਮੁਸਤਫਾ ਬਿਨਾਂ-ਹੱਥਾਂ ਪੈਰਾਂ ਦੇ ਪੈਦਾ ਹੋਇਆ। ਇਸ ਨਾਲ ਪਰਿਵਾਰ ’ਤੇ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਹੋਵੇ।

ਇਹ ਵੀ ਪੜ੍ਹੋ : ਪਾਕਿਸਤਾਨ ’ਚ TLP ਦੇ ਪ੍ਰਦਰਸ਼ਨ ਦੌਰਾਨ 3 ਪੁਲਸ ਕਰਮਚਾਰੀਆਂ ਦੀ ਮੌਤ, ਸਰਕਾਰ ਨੇ ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ

ਇਸ ਦੇ ਬਾਵਜੂਦ ਇਹ ਦੁੱਖਾਂ ਨੂੰ ਭੁਲਾ ਕੇ ਆਪਣੀ ਜ਼ਿੰਦਗੀ ਬੜੀ ਜ਼ਿੰਦਾਦਿਲੀ ਨਾਲ ਜੀਅ ਰਹੇ ਹਨ। ਇਨ੍ਹਾਂ ਮੁਸਕਰਾਉਂਦੇ ਪਿਓ-ਪੁੱਤ ਦੀ ਇਕ ਤਸਵੀਰ ਨੂੰ ਮੇਹਮਤ ਅਸਲਨ ਨੇ ਆਪਣੇ ਕੈਮਰੇ ’ਚ ਕੈਦ ਕਰ ਲਿਆ, ਜਿਹੜੀ ਸਿਏਨਾ ਇੰਟਰਨੈਸ਼ਨਲ ਐਵਾਰਡਜ਼ ਲਈ ਚੁਣੀਆਂ ਗਈਆਂ ਵਧੀਆ ਫੋਟੋਆਂ ’ਚ ਸ਼ਾਮਲ ਕੀਤੀ ਗਈ ਹੈ।


author

Manoj

Content Editor

Related News