ਆਈ. ਐੱਸ. ਦੇ ਸ਼ਿਕੰਜੇ ''ਚ ਫਸੀ ਕੁੜੀ, ਇੰਝ ਸਾਹਮਣੇ ਆਇਆ ਸੱਚ

04/22/2017 2:25:15 PM

ਸਿਡਨੀ— ਤਕਨਾਲੋਜੀ ਇਸ ਦੌਰ ''ਚ ਪੜ੍ਹੇ-ਲਿਖੇ ਨੌਜਵਾਨ ਜ਼ਿਆਦਾਤਰ ਮਾੜੀਆਂ ਆਦਤਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਆਦਤਾਂ ''ਚੋਂ ਇਕ ਹੈ ਇੰਟਰਨੈੱਟ ''ਤੇ ਇਸਲਾਮਿਕ ਸਟੇਟ (ਆਈ. ਐੱਸ.) ਨੂੰ ਵਧ ਤੋਂ ਵਧ ਸਰਚ ਕੀਤਾ ਜਾਣਾ। ਸਿਡਨੀ ''ਚ ਵੀ ਅਜਿਹਾ ਹੀ ਮਾਮਲਾ ਵੇਖਣ ਨੂੰ ਮਿਲਿਆ, ਜਿੱਥੇ ਇਕ ਨਾਬਾਲਗ ਲੜਕੀ ''ਤੇ 18,000 ਡਾਲਰ ਇਸਲਾਮਿਕ ਸਟੇਟ ਨੂੰ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ। ਉਸ ਨੇ 2015 ਅਤੇ 2016 ''ਚ ਦੋ ਕਿਸ਼ਤਾਂ ''ਚ ਇੰਨੀ ਵੱਡੀ ਰਕਮ ਦਾ ਭੁਗਤਾਨ ਕੀਤਾ। ਅਜਿਹਾ ਉਸ ਨੇ ਇਕ ਵਿਦੇਸ਼ੀ ਵਿਅਕਤੀ ਦੀ ਬੇਨਤੀ ਤੋਂ ਬਾਅਦ ਕੀਤਾ, ਜਿਸ ਨੇ ਉਸ ਦਾ ਬਰੇਨਵਾਸ਼ (ਭੜਕਾਇਆ) ਜਿਵੇਂ ਉਹ ਕਹਿੰਦਾ ਗਿਆ, ਉਹ ਉਵੇਂ ਹੀ ਕਰਦੀ ਗਈ। ਵਿਦੇਸ਼ੀ ਵਿਅਕਤੀ ਨੇ ਉਸ ਨੂੰ ਕਿਹਾ ਕਿ ਇਹ ਪੈਸਾ ਇਕ ਫੰਡ ਲਈ ਹੈ, ਜੋ ਕਿ ਮੁਜਾਹੀਦੀਨ ਸੰਗਠਨ ਵਿਰੁੱਧ ਵਰਤਿਆ ਜਾਵੇਗਾ। ਪੁਲਸ ਨੇ ਲੜਕੀ ਅਤੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਹ ਮਾਮਲਾ ਕੋਰਟ ''ਚ ਚੱਲ ਰਿਹਾ ਹੈ। 
ਉਕਤ ਵਿਅਕਤੀ ਦਾ ਨਾਂ ਜ਼ੈਮਾਰੇ ਖਾਤਿਜ਼ ਹੈ, ਜਿਸ ਨੇ ਕੋਰਟ ''ਚ ਬਿਆਨ ਦਿੱਤਾ ਕਿ ਉਸ ਨੇ ਸੋਸ਼ਲ ਮੀਡੀਆ ''ਤੇ ਭੇਜੀ ਰਿਕੁਐਸਟ ''ਚ ਖੁਦ 22 ਸਾਲਾ ਨੌਜਵਾਨ ਦੱਸਿਆ ਸੀ ਅਤੇ ਜਿਸ ਨੂੰ ਲੜਕੀ ਨੂੰ ਸਵੀਕਾਰ ਕਰ ਲਿਆ। ਖਾਤਿਜ਼ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਉਹ ਲੜਕੀ ਨੂੰ ਨਿਰਦੇਸ਼ ਦਿੰਦਾ ਸੀ ਅਤੇ ਉਹ ਮੰਨ ਲੈਂਦੀ ਸੀ। ਉਹ ਉਸ ਦੇ ਕੰਮਾਂ ''ਚ ਦਿਲਚਸਪੀ ਲੈਣ ਲੱਗ ਪਈ ਸੀ। ਲੜਕੀ ਨੇ ਖੁਦ ਨੂੰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਲਈ ਫੰਡ ਇਕੱਠਾ ਕਰਨ ਦਾ ਦੋਸ਼ੀ ਮੰਨਿਆ ਹੈ। ਉਸ ਨੇ ਮੰਨਿਆ ਕਿ ਉਸ ਕੋਲੋਂ ਗਲਤੀ ਹੋਈ ਹੈ। ਕੋਰਟ ''ਚ ਉਸ ਦੇ ਪਰਿਵਾਰਕ ਮੈਂਬਰ ਉਸ ਦਾ ਸਮਰਥਨ ਕਰ ਰਹੇ ਸਨ ਅਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਓਧਰ ਖਾਤਿਜ਼ ਦੇ ਵਕੀਲ ਨੇ ਇਸ ਮਾਮਲੇ ਨੂੰ ਜ਼ਿਲਾ ਕੋਰਟ ''ਚ ਟਰਾਂਸਫਰ ਕੀਤਾ ਹੈ, ਤਾਂ ਕਿ ਉਸ ਨੂੰ ਦੋ ਸਾਲ ਦੀ ਸਜ਼ਾ ਤੋਂ ਬਚਾਇਆ ਜਾ ਸਕੇ।

Tanu

News Editor

Related News