ਸਿਡਨੀ ਅਤੇ ਐਡੀਲੇਡ ''ਚ ਵਧਿਆ ਤਾਪਮਾਨ, ਟੁੱਟਿਆ ਰਿਕਾਰਡ

04/09/2018 2:30:05 PM

ਸਿਡਨੀ— ਅਪ੍ਰੈਲ ਮਹੀਨਾ ਚੜ੍ਹ ਗਿਆ ਅਤੇ ਭਾਰਤ ਸਮੇਤ ਕਈ ਮੁਲਕਾਂ 'ਚ ਤੇਜ਼ ਧੁੱਪ ਕਾਰਨ ਗਰਮੀ ਵਧ ਗਈ ਹੈ। ਆਸਟ੍ਰੇਲੀਆ ਵਿਚ ਮੌਸਮ ਬਾਕੀ ਦੇਸ਼ਾਂ ਦੇ ਮੁਕਾਬਲੇ ਉਲਟ ਹੁੰਦਾ ਹੈ। ਜਦੋਂ ਭਾਰਤ 'ਚ ਸਰਦੀ ਹੁੰਦੀ ਹੈ ਤਾਂ ਆਸਟ੍ਰੇਲੀਆ 'ਚ ਰਿਕਾਰਡ ਤੋੜ ਗਰਮੀ ਪੈਂਦੀ ਹੈ ਪਰ ਇਸ ਵਾਰ ਅਜਿਹਾ ਨਹੀਂ ਹੋਇਆ। 
ਅਪ੍ਰੈਲ ਮਹੀਨਾ ਚੜ੍ਹ ਗਿਆ ਪਰ ਆਸਟ੍ਰੇਲੀਆ 'ਚ ਸਰਦੀ ਹੋਣ ਦੀ ਬਜਾਏ ਮੌਸਮ ਗਰਮ ਹੀ ਬਣਿਆ ਹੋਇਆ ਹੈ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਅਤੇ ਐਡੀਲੇਡ 'ਚ ਅਪ੍ਰੈਲ ਮਹੀਨੇ ਵਿਚ ਵੀ ਤਾਪਮਾਨ ਘੱਟਣ ਦੀ ਬਜਾਏ ਬਹੁਤ ਵਧ ਗਿਆ ਹੈ। ਬੀਤੇ ਦਿਨੀਂ ਦੋਹਾਂ ਦੇਸ਼ਾਂ ਦਾ ਤਾਪਮਾਨ 35 ਡਿਗਰੀ ਰਿਹਾ। ਇਸ ਸਾਲ ਸਿਡਨੀ 'ਚ ਆਸਾਧਾਰਣ ਤੌਰ 'ਤੇ ਤਾਪਮਾਨ 'ਚ 35.4 ਡਿਗਰੀ ਰਿਕਾਰਡ ਕੀਤਾ ਗਿਆ। ਇਸ ਤਰ੍ਹਾਂ ਦੀ ਗਰਮੀ 6 ਅਪ੍ਰੈਲ 2016 'ਚ ਪਈ, ਉਸ ਸਮੇਂ ਸਿਡਨੀ ਦਾ ਤਾਪਮਾਨ 34.2 ਡਿਗਰੀ ਸੀ।


Related News