ਸੂ ਚੀ ਨੇ ਕੋਰੋਨਾ ਨਿਯਮਾਂ ਨੂੰ ਤੋੜਨ ਦੇ ਦੋਸ਼ ਤੋਂ ਕੀਤਾ ਇਨਕਾਰ
Tuesday, Oct 12, 2021 - 01:43 AM (IST)
ਬੈਂਕਾਕ-ਮਿਆਂਮਾਰ ਦੀ ਬਰਖਾਸਤ ਨੇਤਾ ਆਨ ਸਾਨ ਸੂ ਚੀ ਅਤੇ ਸਾਬਕਾ ਰਾਸ਼ਟਰਪਤੀ ਵਿਨ ਮਿਨਤ ਨੇ ਕੋਵਿਡ-19 ਪਾਬੰਦੀਆਂ ਦੀਆਂ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਸੋਮਵਾਰ ਨੂੰ ਇਨਕਾਰ ਕੀਤਾ। ਉਨ੍ਹਾਂ ਦੇ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ। ਫੌਜ ਵੱਲੋਂ ਦੇਸ਼ ਦੀ ਸੱਤਾਂ 'ਤੇ ਕਬਜ਼ਾ ਕਰਨ ਲਏ ਜਾਣ ਤੋਂ ਬਾਅਦ ਦੋਵੇਂ ਨੇਤਾਵਾਂ ਨੂੰ ਰਸਮੀ ਤੌਰ 'ਤੇ ਦੋਸ਼ੀ ਠਹਿਰਾਇਆ ਗਿਆ ਹੈ। ਪਿਛਲੇ ਸਾਲ ਹੋਈਆਂ ਆਮ ਚੋਣਾਂ ਦੇ ਪ੍ਰਚਾਰ ਮੁਹਿੰਮ ਦੌਰਾਨ ਕੋਵਿਡ-19 ਪਾਬੰਦੀਆਂ ਦਾ ਪਾਲਣ ਕਰਨ 'ਚ ਨਾਕਾਮ ਰਹਿਣ ਦਾ ਆਪਦਾ ਪ੍ਰਬੰਧਨ ਕਾਨੂੰਨ ਤਹਿਤ ਦੋਵਾਂ ਨੇਤਾਵਾਂ 'ਤੇ ਦੋ-ਦੋ ਦੋਸ਼ ਲਾਏ ਗਏ ਹਨ।
ਇਹ ਵੀ ਪੜ੍ਹੋ : ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਉਪਲੱਬਧ ਕਰਵਾਏਗਾ ਅਮਰੀਕਾ : ਤਾਲਿਬਾਨ
ਹਰੇਕ ਦੋਸ਼ ਦੇ ਸਾਬਤ ਹੋਣ 'ਤੇ ਤਿੰਨ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਸੂ ਚੀ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਨੇ ਪਿਛਲੇ ਸਾਲ ਨਵੰਬਰ 'ਚ ਹੋਈਆਂ ਚੋਣਾਂ 'ਚ ਭਾਰੀ ਜਿੱਤ ਦਰਜ ਕਰ ਲਈ ਸੀ ਪਰ ਫੌਜ ਨੇ ਇਕ ਫਰਵਰੀ ਨੂੰ ਸੱਤਾ 'ਤੇ ਕਬਜ਼ਾ ਕਰ ਲਿਆ। ਸੂ ਚੀ ਦੇ ਨਾਲ ਹੀ ਉਨ੍ਹਾਂ ਦੀ ਸਰਕਾਰ ਅਤੇ ਪਾਰਟੀ ਦੇ ਪ੍ਰਮੁੱਖ ਮੈਂਬਰ ਅਜੇ ਵੀ ਹਿਰਾਸਤ 'ਚ ਹਨ। ਫੌਜ ਦਾ ਕਹਿਣਾ ਹੈ ਕਿ ਉਸ ਨੇ ਚੋਣਾਂ 'ਚ ਧਾਂਧਲੀ ਕਾਰਨ ਇਹ ਕਦਮ ਚੁੱਕਿਆ। ਹਾਲਾਂਕਿ ਆਪਣੇ ਇਸ ਦਾਅਵੇ ਦੇ ਸਮਰਥਨ 'ਚ ਉਸ ਨੇ ਸਬੂਤ ਪੇਸ਼ ਨਹੀਂ ਕੀਤੇ ਹਨ।
ਇਹ ਵੀ ਪੜ੍ਹੋ : ਅਮਰੀਕਾ: ਸਾਊਥਵੈਸਟ ਏਅਰਲਾਈਨਜ਼ ਨੇ 1,000 ਤੋਂ ਵੱਧ ਉਡਾਣਾਂ ਕੀਤੀਆਂ ਰੱਦ
ਸੂ ਚੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਦੀ ਸੁਣਵਾਈ ਹਾਲ ਹੀ 'ਚ ਸ਼ੁਰੂ ਹੋਈ। ਇਸ ਦੋਸ਼ ਦੇ ਸਾਬਤ ਹੋਣ 'ਤੇ 15 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਸੂ ਚੀ 'ਤੇ ਸਰਕਾਰੀ ਗੁਪਤ ਕਾਨੂੰਨ ਦੀ ਉਲੰਘਣਾ ਦਾ ਵੀ ਦੋਸ਼ ਹੈ ਅਤੇ ਇਸ ਦੀ ਸੁਣਵਾਈ ਵੀ ਜਲਦੀ ਹੀ ਸ਼ੁਰੂ ਹੋਵੇਗੀ। ਇਸ ਅਪਰਾਧ ਦੇ ਸਾਬਤ ਹੋਣ 'ਤੇ ਵਧ ਤੋਂ ਵਧ 14 ਸਾਲ ਦੀ ਸਜ਼ਾ ਹੋ ਸਕਦੀ ਹੈ। ਸੋਮਵਾਰ ਨੂੰ ਸੁਣਵਾਈ ਦੌਰਾਨ ਜੱਜ ਨੇ 76 ਸਾਲਾ ਸੂ ਚੀ ਦੀ ਇਸ ਅਪੀਲ ਨੂੰ ਅਵੀਕਾਰ ਕਰ ਦਿੱਤਾ ਕਿ ਮਾਮਲੇ ਦੀ ਸੁਣਵਾਈ ਦੀ ਹਫਤਾਵਾਰੀ ਦੀ ਥਾਂ ਦੋ ਹਫਤਿਆਂ 'ਚ ਹੋਵੇ।
ਇਹ ਵੀ ਪੜ੍ਹੋ : ਕੈਲੀਫੋਰਨੀਆ : ਤੇਲ ਰਿਸਣ ਕਾਰਨ ਬੰਦ ਹੋਇਆ ਬੀਚ ਦੁਬਾਰਾ ਖੁੱਲ੍ਹਣ ਲਈ ਤਿਆਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।